August 11, 2026, 10:57 am
----------- Advertisement -----------
HomeNewsBreaking Newsਡੀਜ਼ਲ ’ਚ ਈਥਾਨੌਲ ਮਿਲਾਉਣ ਦੀ ਯੋਜਨਾ ਸਰਕਾਰ ਵੱਲੋਂ ਰੱਦ

ਡੀਜ਼ਲ ’ਚ ਈਥਾਨੌਲ ਮਿਲਾਉਣ ਦੀ ਯੋਜਨਾ ਸਰਕਾਰ ਵੱਲੋਂ ਰੱਦ

Published on

----------- Advertisement -----------

ਕੇਂਦਰ ਨੇ ਸੋਮਵਾਰ ਨੂੰ ਟੈਸਟਿੰਗ ਤੋਂ ਬਾਅਦ ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੇ ਦੀ ਯੋਜਾਨਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਇਹ ਪਤਾ ਲੱਗਾ ਹੈ ਕਿ ਈਥਾਨੌਲ ਮਿਲਾਉਣ ਨਾਲ ਡੀਜ਼ਲ ਦਾ ਫਲੈਸ਼ ਪੁਆਇੰਟ ਕਾਫ਼ੀ ਘੱਟ ਜਾਂਦਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਰਾਜ ਸਭਾ ਨੂੰ ਦੱਸਿਆ ਕਿ ਸਰਕਾਰੀ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਅਧਿਕਾਰਤ ਪ੍ਰਯੋਗਸ਼ਾਲਾਵਾਂ ਅਤੇ ਵਾਹਨ ਨਿਰਮਾਤਾਵਾਂ ਦੇ ਨਾਲ ਮਿਲ ਕੇ ਆਪਣੇ ਖੋਜ ਅਤੇ ਵਿਕਾਸ ਕੇਂਦਰਾਂ ਰਾਹੀਂ ਈਥਾਨੌਲ-ਡੀਜ਼ਲ ਮਿਸ਼ਰਣਾਂ ਦਾ ਟੈਸਟ ਕੀਤਾ।

ਉਨ੍ਹਾਂ ਕਿਹਾ, “ਇਹ ਦੇਖਿਆ ਗਿਆ ਕਿ ਈਥਾਨੌਲ ਮਿਸ਼ਰਤ ਡੀਜ਼ਲ ਫਲੈਸ਼ ਪੁਆਇੰਟ ‘ਤੇ ਖਰਾ ਨਹੀਂ ਉਤਰ ਰਿਹਾ ਸੀ ਕਿਉਂਕਿ ਈਥਾਨੌਲ ਦੀ ਮੌਜੂਦਗੀ ਕਾਰਨ ਇਸਦਾ ਫਲੈਸ਼ ਪੁਆਇੰਟ ਬਹੁਤ ਜ਼ਿਆਦਾ ਘੱਟ ਗਿਆ ਸੀ।” ਘੱਟ ਫਲੈਸ਼ ਪੁਆਇੰਟ ਅੱਗ ਅਤੇ ਸੁਰੱਖਿਆ ਦੇ ਖ਼ਤਰੇ ਨੂੰ ਵਧਾਉਂਦਾ ਹੈ ਕਿਉਂਕਿ ਇਸ ਨਾਲ ਬਾਲਣ ਦੇ ਸੰਭਾਲ, ਸਟੋਰੇਜ ਅਤੇ ਆਵਾਜਾਈ ਦੌਰਾਨ ਅੱਗ ਫੜਨ ਦੀ ਸੰਭਾਵਨਾ ਵਧ ਜਾਂਦੀ ਹੈ। ਨਤੀਜੇ ਵਜੋਂ, ਸਰਕਾਰ ਵੱਲੋਂ ਡੀਜ਼ਲ ਵਿੱਚ ਈਥਾਨੌਲ ਮਿਲਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੱਕ ਵੱਖਰੇ ਸਵਾਲ ਦੇ ਜਵਾਬ ਵਿੱਚ, ਗੋਪੀ ਨੇ ਅੱਗੇ ਕਿਹਾ ਕਿ ਪੈਟਰੋਲ ਵਿੱਚ ਈਥਾਨੌਲ ਦੀ ਮਾਤਰਾ ਨੂੰ 20 ਫੀਸਦੀ ਤੋਂ ਉੱਪਰ ਵਧਾਉਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਸੁਰੇਸ਼ ਗੋਪੀ ਨੇ ਜ਼ੋਰ ਦੇ ਕੇ ਕਿਹਾ, “ਹੁਣ ਤੱਕ ਸਰਕਾਰ ਵੱਲੋਂ ਪੈਟਰੋਲ ਵਿੱਚ ਈਥਾਨੌਲ ਦੀ ਮਿਲਾਵਟ ਨੂੰ 20 ਫੀਸਦੀ ਤੋਂ ਵੱਧ ਵਧਾਉਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਉੱਚ ਈਥਾਨੌਲ ਮਿਸ਼ਰਣਾਂ ਬਾਰੇ ਕੋਈ ਵੀ ਭਵਿੱਖੀ ਫ਼ੈਸਲਾ ਸਿਰਫ਼ ਵਿਸਤ੍ਰਿਤ ਵਿਗਿਆਨਕ ਅਤੇ ਤਕਨੀਕੀ ਅਧਿਐਨਾਂ ਅਤੇ ਵਾਹਨ ਨਿਰਮਾਤਾਵਾਂ, ਤੇਲ ਮਾਰਕੀਟਿੰਗ ਕੰਪਨੀਆਂ ਅਤੇ ਖੋਜ ਸੰਸਥਾਵਾਂ ਸਾਰੇ ਸੰਬੰਧਿਤ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਲਿਆ ਜਾਵੇਗਾ।”

ਉਨ੍ਹਾਂ ਅਨੁਸਾਰ ਨੀਤੀ ਆਯੋਗ, ਵਾਹਨ ਨਿਰਮਾਤਾਵਾਂ, ਓ.ਐੱਮ.ਸੀਜ਼., ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ, ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼, ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ ਅਤੇ ਹੋਰ ਤਕਨੀਕੀ ਸੰਸਥਾਵਾਂ ਨੇ ਈਥਾਨੌਲ ਮਿਸ਼ਰਤ ਪੈਟਰੋਲ ਪ੍ਰੋਗਰਾਮ ਨੂੰ ਪੜਾਅਵਾਰ ਲਾਗੂਕਰਨ ਵਿੱਚ ਹਿੱਸਾ ਲਿਆ ਹੈ।  ਇਸ ਦੌਰਾਨ ਸਰਕਾਰ ਨੇ ਦੱਸਿਆ ਕਿ ਈ20 (E20) ਦਾ ਏ.ਆਰ.ਏ.ਆਈ. (ARAI), ਐੱਸ.ਆਈ.ਏ.ਐੱਮ. (SIAM), ਇੰਡੀਅਨ ਆਇਲ ਕਾਰਪੋਰੇਸ਼ਨ, ਆਈ.ਆਈ.ਪੀ. (IIP) ਅਤੇ ਕਈ ਖੇਤਰਾਂ ਵਿੱਚ ਵਾਹਨ ਨਿਰਮਾਤਾਵਾਂ ਦੁਆਰਾ ਇੰਜਣ ਦੀ ਟਿਕਾਊਪ੍ਰਣਾਲੀ, ਚਲਾਉਣ ਦੀ ਸਮਰੱਥਾ, ਸ਼ੁਰੂ ਹੋਣ ਦੀ ਸਮਰੱਥਾ, ਖੋਰ ਪ੍ਰਤੀਰੋਧ, ਸਮੱਗਰੀ ਦੀ ਅਨੁਕੂਲਤਾ, ਨਿਕਾਸ ਅਤੇ ਬਾਲਣ ਕੁਸ਼ਲਤਾ ਸਮੇਤ ਕਈ ਖੇਤਰਾਂ ਵਿੱਚ ਲੈਬ ਅਤੇ ਫੀਲਡ ਟ੍ਰਾਇਲ ਕੀਤੇ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਪਾਲ ਮਹਿਰੋਂ ਤੇ ਰਣਜੀਤ ਸਿੰਘ ਖਿਲਾਫ਼ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕੀਤੇ

 ਬਠਿੰਡਾ ਦੀ ਅਦਾਲਤ (Bathinda Court) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਕੁਮਾਰੀ, ਜਿਸਨੂੰ...

MP ਹਰਭਜਨ ਸਿੰਘ ਵੱਲੋਂ ਸ਼ੇਅਰ ਕੀਤੀ ਨਸ਼ੇ ’ਚ ਝੂਲਦੇ ਨੌਜਵਾਨਾਂ ਦੀ ਵੀਡੀਓ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੀਤਾ ਖੁਲਾਸਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ, ਜਿਸ ਦਾ ਦਾਅਵਾ ਪੰਜਾਬ ਦਾ ਹੈ, ਨੇ...

ਆਊਟਸੋਰਸ ਕਰਮਚਾਰੀਆਂ ਨੂੰ ਠੇਕੇ ‘ਤੇ ਰੱਖੇਗੀ ਮਾਨ ਸਰਕਾਰ, ਸਰਬਸੰਮਤੀ ਨਾਲ ਪਾਸ ਹੋਇਆ ਬਿੱਲ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਅਹਿਮ ਬਿੱਲ...

ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਸਿਲੰਡਰ ਫਟਣ ਕਾਰਨ ਲੰਗਰ ਹਾਲ ‘ਚ ਲੱਗੀ ਭਿਆਨਕ ਅੱਗ

ਫਤਿਹਗੜ੍ਹ ਸਾਹਿਬ ਦੇ ਹੰਸਾਲੀ ਸਾਹਿਬ ਵਿਖੇ ਲੰਗਰ ਹਾਲ ਵਿੱਚ ਸੋਮਵਾਰ ਸਵੇਰੇ 9 ਵਜੇ ਦੇ...

ਕੋਵਿਡ ਵਿੱਚ ਕਾਂਗਰਸ ਸਰਕਾਰ ਨੇ ਮਾਪਿਆਂ ਨੂੰ ਟ੍ਰਾਂਸਪੋਰਟ ਫੀਸ ਦੇਣ ਲਈ ਮਜਬੂਰ ਕੀਤਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ-ਭਗਵੰਤ ਸਿੰਘ ਮਾਨ*

ਚੰਡੀਗੜ੍ਹ; 10 ਅਗਸਤ:ਸੂਬੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਫੀਸਾਂ ਵਿੱਚ ਕੀਤੇ ਜਾਂਦੇ ਵਾਧੇ...

ਚੋਰੀ ਦੇ ਡਰ ਤੋਂ ਖੇਤਾਂ ‘ਚ ਦੱਬੇ 5 ਲੱਖ, ਥਾਂ ਭੁੱਲ ਗਿਆ ਕਿਸਾਨ, ਸਾਲ ਬਾਅਦ ਮਿਲੇ ਤਾਂ ਨੋਟਾਂ ਨੂੰ ਲੱਗੀ ਚੁੱਕੀ ਸੀ ਸਿਉਂਕ

ਘਟਨਾ ਪਜਪਦਰਾ ਖੇਤਰ ਦੇ ਨਵੇਈ ਪਿੰਡ ਵਿਚ ਵਾਪਰੀ ਹੈ। ਇਕ ਕਿਸਾਨ ਨੇ ਘਰ ਬਣਾਉਣ...

ਸੰਗੀਤਕਾਰ A.R ਰਹਿਮਾਨ ਦੇ ਪੁੱਤਰ ਦਾ ਹੋਇਆ Accident

ਭਾਰਤੀ ਸਿਨੇਮਾ ਦੇ ਦਿੱਗਜ ਸੰਗੀਤਕਾਰ ਏ. ਆਰ. ਰਹਿਮਾਨ ਦੇ ਬੇਟੇ ਅਮੀਨ ਇੱਕ ਸੜਕ ਹਾਦਸੇ...

ਬਹਿਬਲ ਕਲਾਂ ਗੋਲੀ ਕਾਂਡ: ਪੰਜਾਬ ਪੁਲੀਸ ਨੇ ਬੰਦ ਲਿਫਾਫੇ ਵਿੱਚ ਸੌਂਪੀ ਸਟੇਟਸ ਰਿਪੋਰਟ

ਪੰਜਾਬ ਪੁਲੀਸ ਨੇ ਪਬਲਿਕ ਪ੍ਰੌਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ...

ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਨਾਇਬ ਸੈਣੀ ਦਾ ਵੱਡਾ ਬਿਆਨ, ਪੀਐਮ ਮੋਦੀ ਤੇ ਸੁਖਬੀਰ ਬਾਦਲ ਦੀ ਮੁਲਕਾਤ ਦਾ ਏਜੰਡਾ ਦੱਸਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ...