ਆਪਣੇ ਗੀਤਾਂ ਨਾਲ ਹਰ ਇੱਕ ਦੇ ਦਿਲ ’ਤੇ ਰਾਜ ਕਰਨ ਵਾਲੀ ਗਾਇਕਾ ਗੁਰਲੇਜ਼ ਅਖ਼ਤਰ ਨੂੰ ਕੌਣ ਨਹੀਂ ਜਾਣਦਾ।ਆਪਣੇ ਗੀਤਾਂ ਨਾਲ ਧਮਾਲਾਂ ਪਾਉਣ ਵਾਲੀ ਗਾਇਕਾ ਗੁਰਲੇਜ਼ ਅਖਤਰ ਸੋਸ਼ਲ ਮੀਡੀਆ ਤੇ ਬੇਹੱਦ ਐਕਟਿਵ ਰਹਿੰਦੀ ਹੈ ਅਤੇ ਕਈ ਤਸਵੀਰਾਂ ਜਾਂ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਪੰਜਾਬੀ ਗਾਇਕਾ ਗੁਰਲੇਜ ਅਖਤਰ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗੁਰਲੇਜ ਅਖਤਰ ਨੇ ਆਪਣੇ ਪੁੱਤਰ ਦੇ ਬਰਥਡੇਅ ਸੈਲੀਬ੍ਰੇਸ਼ਨ (Happy Birthday Daanveer) ਦਾ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਹਰ ਕੋਈ ਦਾਨਵੀਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਿਹਾ ਹੈ।
ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਾਨਵੀਰ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਦੇ ਨਾਲ ਕੇਕ ਕੱਟਦੇ ਹੋਇਆ ਨਜ਼ਰ ਆ ਰਿਹਾ ਹੈ। ਦਾਨਵੀਰ ਦਾ ਇਹ ਨੌਵਾਂ ਬਰਥਡੇਅ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਮਨਾਇਆ ਗਿਆ। ਗਾਇਕਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ ਦਾਨਵੀਰ ਦਾ 9th birthday…. ਬਰਥਡੇਅ ਬੁਆਏ ਲਈ ਇਸ ਸੁੰਦਰ ਸਰਪ੍ਰਾਈਜ਼ ਦਾ ਪ੍ਰਬੰਧ ਕਰਨ ਲਈ ਸਾਰਿਆਂ ਦਾ ਬਹੁਤ ਧੰਨਵਾਦ..ਮੈਂ ਤੁਹਾਡੇ ਵੱਲੋਂ ਮੇਰੇ ਪੁੱਤਰ ਨੂੰ ਦਿੱਤੀਆਂ ਅਸੀਸਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ… ਦਾਨਵੀਰ ਨੂੰ ਚੰਗੀ ਸਿਹਤ ਅਤੇ ਖੁਸ਼ੀਆਂ ਮਿਲਣ….ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ’ ।
ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੇ ਆਪਣੇ ਪੁੱਤਰ ਦਾਨਵੀਰ ਨੂੰ ਬਹੁਤ ਹੀ ਖ਼ੂਬਸੂਰਤ ਬਰੇਸਲੈਟ ਗਿਫਟ ਕੀਤਾ ਹੈ।ਇਸ ਦੇ ਨਾਲ ਜੇਕਰ ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਲੇਜ ਨੇ ਮਿਊਜ਼ਿਕ ਇੰਡਸਟਰੀ ਵਿੱਚ ਨਵਾਂ ਇਤਿਹਾਸ ਕਾਇਮ ਕੀਤਾ ਹੈ, ਉਨ੍ਹਾਂ ਦੇ ਜ਼ਿਆਦਾਤਰ ਗੀਤ ਡਿਊਟ ਹੁੰਦੇ ਨੇ। ਉਹ ਲਗਪਗ ਹਰ ਇੱਕ ਪੰਜਾਬੀ ਗਾਇਕ ਦੇ ਨਾਲ ਗੀਤ ਗਾ ਚੁੱਕੀ ਹੈ। ਦੱਸ ਦਈਏ ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਦਾਨਵੀਰ ਵੀ ਗਾਇਕੀ ਦੇ ਗੁਰ ਸੁਣ ਰਿਹਾ ਹੈ। ਉਹ ਵੀ ਚੰਗੀ ਆਵਾਜ਼ ਦਾ ਮਾਲਿਕ ਹੈ।ਪੰਜਾਬੀ ਇੰਡਸਟਰੀ ਵਿੱਚ ਇਹ ਆਪਣੇ ਆਪ ਵਿੱਚ ਵੱਖਰੀ ਮਿਸਾਲ ਹੈ ਜਦੋਂ ਇੱਕ ਦਿਨ ਵਿੱਚ ਇੱਕੋ ਗਾਇਕ ਦੇ ਤਿੰਨ ਗਾਣੇ ਟ੍ਰੈਂਡ ਕੀਤੇ ਹੋਣ ਤੇ ਅਸੀਂ ਆਸ ਕਰਦੇ ਹਾਂ ਕਿ ਗੁਰਲੇਜ਼ ਅਖ਼ਤਰ ਅੱਗੇ ਵੀ ਇਸ ਤਰ੍ਹਾਂ ਦੇ ਗਾਣੇ ਦਿੰਦੇ ਰਹਿਣਗੇ ।