ਭਗਵਾਨ ਹਨੂੰਮਾਨ ਦਾ ਜਨਮ ਉਤਸਵ ਇਸ ਸਾਲ 6 ਅਪ੍ਰੈਲ ਨੂੰ ਮਨਾਇਆ ਜਾਵੇਗਾ। ਹਾਲਾਂਕਿ, ਹਿੰਦੂ ਕੈਲੰਡਰ ਦੇ ਅਨੁਸਾਰ, ਹਨੂੰਮਾਨ ਜਯੰਤੀ ਚੈਤਰ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਈ ਜਾਂਦੀ ਹੈ। ਹਨੂੰਮਾਨ ਜਨਮ ਉਤਸਵ ਦੇ ਮੌਕੇ ‘ਤੇ ਸੰਕਟਮੋਚਨ ਹਨੂੰਮਾਨ ਜੀ ਦੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ ਹੁੰਦਾ ਹੈ ਅਤੇ ਹਨੂੰਮਾਨ ਜਯੰਤੀ ਦੇਸ਼ ਭਰ ‘ਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਧਾਰਮਿਕ ਮਾਨਤਾ ਅਨੁਸਾਰ ਹਨੂੰਮਾਨ ਚਾਲੀਸਾ ਦੇ ਪਾਠ ਕਰਨ ਦੇ ਨਾਲ -ਨਾਲ ਭਗਵਾਨ ਹਨੂੰਮਾਨ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
- ਸੰਕਟਾਂ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਜਾਪ-
ਸੰਕਟ ਤੇਂ ਹਨੂਮਾਨ ਛੁੜਾਵੈ।
ਮਨ ਕਰਮ ਬਚਨ ਧਿਆਨ ਜੋ ਲਾਵੈ।। - ਮਨੋਕਾਮਨਾ ਲਈ ਕਰੋ ਇਹ ਜਾਪ –
ਔਰ ਮਨੋਰਥ ਜੋ ਕੋਈ ਲਾਵੈ।
ਸੋਈ ਅਮਿਤ ਜੀਵਨ ਫਲ ਪਾਵੈ।। - ਦੌਲਤ ਅਤੇ ਗਿਆਨ ਲਈ ਕਰੋ ਇਹ ਜਾਪ-
ਵਿਦਿਆਵਾਨ ਗੁਨੀ ਅਤਿ ਚਾਤੁਰ।
ਰਾਮਕਾਜ ਕਰੀਬੇ ਕੋ ਆਤੁਰ।। - ਬਿਮਾਰੀ ਅਤੇ ਦਰਦ ਤੋਂ ਇਲਾਜ ਲਈ ਕਰੋ ਇਹ ਜਾਪ
ਨਾਸੈ ਰੋਗ ਹਰੇ ਸਬ ਪੀਰਾ।
ਜਪਤ ਨਿਰੰਤਰ ਹਨੁਮਤ ਬਰਬੀਰਾ।।









