ਪੰਜਾਬ ਵਿਧਾਨ ਸਭਾ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰ ਰਹੇ ਹਨ। ਪੰਜਾਬ ‘ਚ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਨਜ਼ਰਾਂ ਇਸ ਬਜਟ ‘ਤੇ ਟਿਕੀਆਂ ਹੋਈਆਂ ਹਨ। ਪੰਜਾਬ ਸਰਕਾਰ ਇਸ ਬਜਟ ‘ਚ ਖ਼ਾਸ ਤੌਰ ‘ਤੇ ਸਿੱਖਿਆ, ਫ਼ਸਲੀ ਵਿਭਿੰਨਤਾ, ਸਨਅਤੀ ਖੇਤਰ ‘ਤੇ ਧਿਆਨ ਕੇਂਦਰਿਤ ਕਰ ਸਕਦੀ ਹੈ।
ਬਜਟ 2023-24 ਦੀਆਂ ਹਾਈਲਾਈਟਸ
- ਵਿੱਤੀ ਸਾਲ 2023-24 ਲਈ ਕੁੱਲ 1,96,462 ਕਰੋੜ ਦੇ ਬਜਟ ਖਰਚੇ ਦਾ ਪ੍ਰਸਤਾਵ ਹੈ ਜੋ ਕਿ ਵਿੱਤੀ ਸਾਲ 2022-23 (BE) ਦੇ ਮੁਕਾਬਲੇ 26% ਵਾਧਾ ਦਰਸਾਉਂਦਾ ਹੈ।
- ਪ੍ਰਭਾਵੀ ਮਾਲੀਆ ਘਾਟਾ ਅਤੇ ਵਿੱਤੀ ਘਾਟਾ ਕ੍ਰਮਵਾਰ 3.32% ਅਤੇ 4.98% ਰੱਖਿਆ ਗਿਆ ਹੈ।
- ਮਾਲੀਆ ਖਰਚੇ ਦਾ ਅਨੁਮਾਨ – 1,23,441 ਕਰੋੜ ਅਰਥਾਤ ਵਿੱਤੀ ਸਾਲ 2022-23 (BE) ਦੇ ਮੁਕਾਬਲੇ 14% ਦਾ ਵਾਧਾ।
- ਵਚਨਬੱਧ ਖਰਚਿਆਂ ਲਈ 74,620 ਕਰੋੜ ਰੁਪਏ ਦਾ ਪ੍ਰਸਤਾਵ ਹੈ, ਜੋ ਕਿ ਵਿੱਤੀ ਸਾਲ 2022-23 (BE) ਦੀ ਤੁਲਨਾ ਵਿੱਚ 12% ਵੱਧ ਹੈ।
- ਪ੍ਰਭਾਵੀ ਪੂੰਜੀ ਖਰਚਾ 11,782 ਕਰੋੜ ਹੈ, ਜੋ ਕਿ ਵਿੱਤੀ ਸਾਲ 2022-23 (RE) ਨਾਲੋਂ 22% ਦਾ ਵਾਧਾ ਹੈ।
- ਸਰਕਾਰ ਵਿੱਤੀ ਸਾਲ 2023-24 ਦੌਰਾਨ ਵਿਕਾਸ ਗਤੀਵਿਧੀਆਂ ਕਰਨ ਲਈ ਇੱਕ ਨਿਸ਼ਚਿਤ ਟੀਚਾ ਪਹੁੰਚ ਅਪਣਾਏਗੀ।












