ਅੰਮ੍ਰਿਤਸਰ, 15 ਦਸੰਬਰ 2021 – ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ‘ਤੇ ਜਲੰਧਰ ਦੇ ਵਾਲਮੀਕਿ ਚੌਂਕ ਵਿੱਚ ਤਿਰੰਗਾ ਯਾਤਰਾ ਕੱਢਣ ਲਈ ਪੁੱਜੇ। ਕੇਜਰੀਵਾਲ ਦੀ ਪੰਜਾਬ ਆਮਦ ‘ਤੇ ਆਪ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਅਰਵਿੰਦ ਕੇਂਜਰੀਨਾਲ ਅੱਜ ਜਲੰਧਰ ਦੇ ਵਾਲਮੀਕਿ ਚੌਕ ਵਿਚ ਤਿਰੰਗਾ ਰੈਲੀ ਦਾ ਅਗਾਜ ਕਰਨਗੇ ਅਤੇ ਹੁਣ ਪੰਜਾਬ ਵਿਚ ਕੇਜਰੀਵਾਲ ਦੇ ਵਧਦੇ ਪ੍ਰਭਾਵ ਕਾਰਨ ਅਕਾਲੀ ਦਲ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਭਸੂੜੀ ਪੈ ਚੁੱਕੀ ਹੈ, ਜਿਸਦੇ ਪ੍ਰਭਾਵ ਹੇਠ ਸੁਖਬੀਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਪੁੱਠੇ ਸਿਧੇ ਬਿਆਨ ਦੇ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਬਣਾਉਣ ਦੇ ਬਿਆਨ ‘ਤੇ ਉਹਨਾਂ ਕਿਹਾ ਕਿ ਕੈਪਟਨ ਸਾਬ੍ਹ ਦਾ ਸਿਆਸੀ ਕੈਰੀਅਰ ਖਤਮ ਹੋਣ ਦੀ ਕਗਾਰ ‘ਤੇ ਹੈ। ਹੁਣ ਉਹਨਾਂ ਨੂੰ ਸਿਆਸਤ ਤੋਂ ਸੰਨਿਆਸ ਲੈਣ ਦੀ ਲੋੜ ਹੈ।