October 6, 2026, 2:36 pm
----------- Advertisement -----------
HomeNewsLatest Newsਹਰਿਆਣਾ ਦੇ ਖੇਡ ਮੰਤਰੀ 'ਤੇ ਛੇੜਛਾੜ ਦੇ ਦੋਸ਼: ਮਹਿਲਾ ਕੋਚ ਦਾ ਇਲਜ਼ਾਮ-...

ਹਰਿਆਣਾ ਦੇ ਖੇਡ ਮੰਤਰੀ ‘ਤੇ ਛੇੜਛਾੜ ਦੇ ਦੋਸ਼: ਮਹਿਲਾ ਕੋਚ ਦਾ ਇਲਜ਼ਾਮ- ਮੰਤਰੀ ਨੇ ਕਿਹਾ,ਤੁਸੀਂ ਮੈਨੂੰ ਖੁਸ਼ ਕਰੋ ਮੈਂ ਤੁਹਾਨੂੰ…

Published on

----------- Advertisement -----------

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਖਿਲਾਫ ਚੰਡੀਗੜ੍ਹ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਖੇਡ ਵਿਭਾਗ ਦੇ ਜੂਨੀਅਰ ਮਹਿਲਾ ਕੋਚ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਜਿਸ ‘ਚ ਖੇਡ ਮੰਤਰੀ ‘ਤੇ ਉਨ੍ਹਾਂ ਨਾਲ ਛੇੜਛਾੜ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਸਨ।ਚੰਡੀਗੜ੍ਹ ਦੇ ਸੈਕਟਰ 26 ਥਾਣੇ ਵਿੱਚ ਦਰਜ ਕੇਸ ਵਿੱਚ ਆਈਪੀਸੀ ਦੀਆਂ ਧਾਰਾਵਾਂ 354, 354ਏ, 354ਬੀ, 342 ਅਤੇ 506 ਦੀ ਕਾਰਵਾਈ ਕੀਤੀ ਗਈ ਹੈ। ਚੰਡੀਗੜ੍ਹ ਪੁਲੀਸ ਅਨੁਸਾਰ ਕੇਸ ਦਰਜ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਮਹਿਲਾ ਕੋਚ ਨੇ ਦੱਸਿਆ ਕਿ 2016 ਦੇ ਰੀਓ ਓਲੰਪਿਕ ‘ਚ ਹਿੱਸਾ ਲੈਣ ਤੋਂ ਬਾਅਦ ਉਸ ਨੂੰ ਖੇਡ ਵਿਭਾਗ ‘ਚ ਜੂਨੀਅਰ ਕੋਚ ਦੇ ਰੂਪ ‘ਚ ਭਰਤੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸੰਦੀਪ ਸਿੰਘ ਨੇ ਉਸ ਨੂੰ ਇੰਸਟਾਗ੍ਰਾਮ ਅਤੇ ਸਨੈਪਚੈਟ ‘ਤੇ ਮੈਸੇਜ ਭੇਜੇ ਤੇ ਮਿਲਣ ਲਈ ਬੁਲਾਇਆ ਪਰ ਉਹ ਨਹੀਂ ਗਈ। ਮਹਿਲਾ ਕੋਚ ਦੇ ਦੋਸ਼ਾਂ ਮੁਤਾਬਕ 1 ਜੁਲਾਈ ਨੂੰ ਮੰਤਰੀ ਨੇ ਉਸ ਨੂੰ ਸਨੈਪਚੈਟ ਕਾਲ ਕੀਤੀ। ਜਿਸ ਵਿੱਚ ਮੈਨੂੰ ਦਸਤਾਵੇਜ਼ਾਂ ਦੀ ਤਸਦੀਕ ਲਈ ਚੰਡੀਗੜ੍ਹ ਦੇ ਸੈਕਟਰ 7 ਸਥਿਤ ਆਪਣੀ ਰਿਹਾਇਸ਼ ‘ਤੇ ਆਉਣ ਲਈ ਕਿਹਾ ਗਿਆ।ਮਹਿਲਾ ਕੋਚ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਮੰਤਰੀ ਦੇ ਸਰਕਾਰੀ ਘਰ ਪਹੁੰਚੀ।ਮੰਤਰੀ ਨੇ ਕਿਹਾ ਕਿ ਤੁਸੀਂ ਮੈਨੂੰ ਖੁਸ਼ ਰੱਖੋ, ਮੈਂ ਤੁਹਾਨੂੰ ਖੁਸ਼ ਰੱਖਾਂਗਾ। ਜੇਕਰ ਤੁਸੀਂ ਮੇਰੀ ਗੱਲ ਮੰਨੋਗੇ ਤਾਂ ਤੁਹਾਨੂੰ ਸਾਰੀਆਂ ਸਹੂਲਤਾਂ ਅਤੇ ਲੋੜੀਂਦੀ ਜਗ੍ਹਾ ‘ਤੇ ਤਾਇਨਾਤੀ ਮਿਲੇਗੀ।

ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਜਦੋਂ ਮੈਂ ਮੰਤਰੀ ਦੀ ਗੱਲ ਨਹੀਂ ਸੁਣੀ ਤਾਂ ਮੇਰੀ ਬਦਲੀ ਕਰ ਦਿੱਤੀ ਗਈ। ਇੱਥੋਂ ਤੱਕ ਕਿ ਮੇਰੀ ਸਿਖਲਾਈ ਵੀ ਬੰਦ ਕਰ ਦਿੱਤੀ ਗਈ ਸੀ। ਮੈਂ ਇਸ ਘਟਨਾ ਦੀ ਸ਼ਿਕਾਇਤ ਡੀਜੀਪੀ ਦਫ਼ਤਰ, ਸੀਐਮ ਹਾਊਸ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਕਰਨ ਦੀ ਹਰ ਪੱਧਰ ’ਤੇ ਕੋਸ਼ਿਸ਼ ਕੀਤੀ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ।ਜੂਨੀਅਰ ਮਹਿਲਾ ਕੋਚ ਨੇ ਹਰਿਆਣਾ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ। ਜਿਸ ਵਿੱਚ ਕੋਚ ਨੇ ਛੇੜਛਾੜ ਦੀ ਘਟਨਾ ਦੀ ਤਰੀਕ 1 ਜੁਲਾਈ 2022 ਦੱਸੀ ਹੈ। ਉਨ੍ਹਾਂ ਮੰਤਰੀ ਦੀ ਰਿਹਾਇਸ਼ ਦੇ ਬਾਹਰ ਤੋਂ ਸੁਖਨਾ ਝੀਲ ਤੱਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੀ ਵੀ ਮੰਗ ਕੀਤੀ ਹੈ।ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਜੂਨੀਅਰ ਮਹਿਲਾ ਕੋਚ ਦੇ ਦੋਸ਼ ਲੱਗਣ ਤੋਂ ਬਾਅਦ ਡੀਜੀਪੀ ਨੇ ਐਸਆਈਟੀ ਦਾ ਗਠਨ ਕੀਤਾ ਹੈ। ਜਿਸ ਵਿੱਚ ਆਈਪੀਐਸ ਮਮਤਾ ਸਿੰਘ ਅਤੇ ਸਮਰ ਪ੍ਰਤਾਪ ਸਿੰਘ ਦੇ ਨਾਲ ਐਚਪੀਐਸ ਰਾਜਕੁਮਾਰ ਕੌਸ਼ਿਕ ਨੂੰ ਸ਼ਾਮਲ ਕੀਤਾ ਗਿਆ ਹੈ। ਮਮਤਾ ਸਿੰਘ ਐਸਆਈਟੀ ਦੀ ਅਗਵਾਈ ਕਰ ਰਹੀ ਹੈ। ਡੀਜੀਪੀ ਨੇ ਇਸ ਮਾਮਲੇ ਦੀ ਮੁਕੰਮਲ ਜਾਂਚ ਦੀ ਜਲਦੀ ਰਿਪੋਰਟ ਮੰਗੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ

ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਆਪਣੇ ਕ੍ਰਿਕਟ ਕਰੀਅਰ ਬਾਰੇ ਇੱਕ ਵੱਡਾ ਐਲਾਨ ਕੀਤਾ ਹੈ।...

ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਫੌਜੀ ਜਹਾਜ਼ ਕਰੈਸ਼, 32 ਲੋਕਾਂ ਦੀ ਮੌਤ

ਨਾਈਜੀਰੀਆ ਵਿੱਚ ਇੱਕ ਦੁਖਦਾਈ ਜਹਾਜ਼ ਹਾਦਸੇ ਵਿੱਚ 32 ਲੋਕਾਂ ਦੀ ਮੌਤ ਹੋ ਗਈ ਹੈ।...

ਚੰਡੀਗੜ੍ਹ ‘ਚ ‘ਧਰਮ ਯੁੱਧ ਮੋਰਚੇ’ ਦੇ ਆਗੂਆਂ ਦੀ CM ਨਾਲ ਮੀਟਿੰਗ, ਪੰਥਕ ਮਸਲਿਆਂ ‘ਤੇ ਹੋਈ ਚਰਚਾ

ਬਟਾਲਾ ‘ਚ ਚੱਲ ਰਹੇ ‘ਧਰਮ ਯੁੱਧ ਮੋਰਚੇ’ ਦੇ ਆਗੂ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ...

‘ਜੋ ਕੱਲ੍ਹ ਤੱਕ ਨਾਲ ਘੁੰਮਦੇ ਸੀ…’, Mad Sandhu ਦੇ ਭਰਾ ਨੇ ਰੋਂਦਿਆਂ ਦੱਸੀ ਹਕੀਕਤ

ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਮਸ਼ਹੂਰ...

2000 ਨੌਜਵਾਨਾਂ ਨੂੰ ਲੈ ਕੇ ਪੱਗੜੀ ਸੰਭਾਲ ਯਾਤਰਾ ਕੱਢਣਗੇ ਚਰਨਜੀਤ ਚੰਨੀ!

ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਚੰਨੀ 2000 ਨੌਜਵਾਨਾਂ ਨੂੰ ਲੈ ਕੇ ਪੰਜਾਬ ਵਿਚ...

ਹਾਈਕੋਰਟ ਦੇ CBI ਜਾਂਚ ਹੁਕਮਾਂ ਖ਼ਿਲਾਫ਼ SC ਪਹੁੰਚੀ ਮਾਨ ਸਰਕਾਰ

ਪੰਜਾਬ ਸਰਕਾਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਡੀਜੀਪੀ ਨੂੰ ਲਿਖੇ ਪੱਤਰ ਸਬੰਧੀ ਪੰਜਾਬ...

ਬੇਅਦਬੀ ਕਾਨੂੰਨ ਨੂੰ ਲੈ ਕੇ ਅਹਿਮ ਮੀਟਿੰਗ ਅੱਜ, ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਕਰੇਗੀ ਵਿਚਾਰ

ਪੰਜਾਬ ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਅੱਜ ਬੇਅਦਬੀ ਸੋਧ ਕਾਨੂੰਨ ਨੂੰ ਲੈ ਕੇ...

ਜੇਕਰ ਆਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਤਾਂ ਫੋਰੈਂਸਿਕ ਜਾਂਚ ਤੋਂ ਸੱਚਾਈ ਸਾਹਮਣੇ ਆਉਣ ਦਿਓ: ਬਲਤੇਜ ਪੰਨੂ

ਚੰਡੀਗੜ੍ਹ 5 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਵੱਡੇ ਐਲਾਨ, RDA ਬਿੱਲ ਪਾਸ ਤੇ ਮੁਲਾਜ਼ਮਾਂ ਲਈ ਖੁਸ਼ਖਬਰੀ

ਚੰਡੀਗੜ੍ਹ, 5 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...