ਹਰਿਆਣਾ ਵਿੱਚ ਅਕਤੂਬਰ-ਨਵੰਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਨਵਾਂ ਸੂਬਾ ਪ੍ਰਧਾਨ ਮਿਲ ਗਿਆ ਹੈ। ਭਾਜਪਾ ਨੇ ਸੋਨੀਪਤ ਦੇ ਰਾਏ ਤੋਂ ਵਿਧਾਇਕ ਮੋਹਨ ਲਾਲ ਬਡੋਲੀ ਨੂੰ ਨਵਾਂ ਪ੍ਰਧਾਨ ਬਣਾਇਆ ਹੈ। ਬਡੋਲੀ ਪਾਰਟੀ ਦਾ ਵੱਡਾ ਬ੍ਰਾਹਮਣ ਚਿਹਰਾ ਹੈ। ਹੁਣ ਤੱਕ ਹਰਿਆਣਾ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਦਾ ਅਹੁਦਾ ਮੁੱਖ ਮੰਤਰੀ ਨਾਇਬ ਸੈਣੀ ਕੋਲ ਸੀ।
ਦੱਸ ਦਈਏ ਕਿ ਬਡੋਲੀ ਨੇ ਹਾਲ ਹੀ ਵਿੱਚ ਸੋਨੀਪਤ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ। ਹਾਲਾਂਕਿ ਉਹ ਕਾਂਗਰਸੀ ਉਮੀਦਵਾਰ ਸਤਪਾਲ ਬ੍ਰਹਮਚਾਰੀ ਤੋਂ ਹਾਰ ਗਏ ਸਨ। ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਡੋਲੀ ਨੂੰ ਪ੍ਰਧਾਨ ਬਣਾ ਕੇ 7.5% ਬ੍ਰਾਹਮਣ ਵੋਟ ਬੈਂਕ ‘ਤੇ ਜੂਆ ਖੇਡਿਆ ਹੈ।
ਭਾਜਪਾ ਦੀ ਇਸ ਨਿਯੁਕਤੀ ਤੋਂ ਬਾਅਦ ਹੁਣ ਭਾਜਪਾ ਨੇ ਬ੍ਰਾਹਮਣ ਨੂੰ ਪਾਰਟੀ ਪ੍ਰਧਾਨ, ਓਬੀਸੀ ਨੂੰ ਸੀਐਮ ਦੀ ਕੁਰਸੀ ‘ਤੇ ਅਤੇ ਜਾਟ ਚਿਹਰੇ ਡਾ.ਸਤੀਸ਼ ਪੂਨੀਆ ਨੂੰ ਪਾਰਟੀ ਦੇ ਸੂਬਾ ਇੰਚਾਰਜ ਦੇ ਅਹੁਦੇ ‘ਤੇ ਲਿਆ ਕੇ ਜਾਤੀ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਇਸਤੋਂ ਇਲਾਵਾ ਬਡੋਲੀ ਨੇ ਆਪਣੀ ਸਿਆਸੀ ਪਾਰੀ ਇੱਕ ਛੋਟੇ ਵਰਕਰ ਵਜੋਂ ਸ਼ੁਰੂ ਕੀਤੀ ਸੀ। ਪਹਿਲਾਂ ਉਹ ਸੋਨੀਪਤ ਦੇ ਬਹਿਲਗੜ੍ਹ ਚੌਕ ਨੇੜੇ ਟੈਕਸਟਾਈਲ ਮਾਰਕੀਟ ਵਿੱਚ ਦੁਕਾਨ ਚਲਾਉਂਦਾ ਸੀ। ਇਸ ਤੋਂ ਬਾਅਦ ਉਹ 1989 ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਉਹ ਭਾਜਪਾ ‘ਚ ਸ਼ਾਮਲ ਹੋ ਗਏ। 2019 ਵਿੱਚ, ਉਸਨੇ ਕਾਂਗਰਸ ਦੇ ਗੜ੍ਹ ਰਾਏ ਵਿੱਚ ਆਪਣੀ ਪਹਿਲੀ ਵਿਧਾਨ ਸਭਾ ਚੋਣ ਲੜੀ ਅਤੇ ਜਿੱਤੀ ਅਤੇ ਵਿਧਾਇਕ ਬਣੇ।