ਹਰਿਆਣਾ ਦੇ ਕਰਨਾਲ ਦੇ ਸ਼ਾਮਗੜ੍ਹ ਪਿੰਡ ਨੇੜੇ ਵੀਰਵਾਰ ਨੂੰ ਨੈਸ਼ਨਲ ਹਾਈਵੇ ‘ਤੇ ਇਕ ਪਿਕਅੱਪ ਗੱਡੀ ਦਾ ਟਾਇਰ ਬਦਲ ਰਹੇ ਡਰਾਈਵਰ ਅਤੇ ਕਲੀਨਰ ਨੂੰ ਟਰਾਲੇ ਨੇ ਕੁਚਲ ਦਿੱਤਾ। ਟਰਾਲੇ ‘ਚ ਸਰੀਆ ਭਰਿਆ ਹੋਇਆ ਸੀ। ਘਟਨਾ ਤੋਂ ਬਾਅਦ ਦੋਸ਼ੀ ਡਰਾਈਵਰ ਫਰਾਰ ਹੋ ਗਿਆ। ਰਾਹਗੀਰਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਮੌਕੇ ‘ਤੇ ਪਹੁੰਚੇ ਥਾਣਾ ਤਰਾਵੜੀ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਤੜਕੇ 3.30 ਵਜੇ ਸੂਚਨਾ ਮਿਲੀ ਸੀ ਕਿ ਪਿੰਡ ਸ਼ਾਮਗੜ੍ਹ ਫਲਾਈਓਵਰ ਨੇੜੇ ਇਕ ਪਿਕਅੱਪ ਗੱਡੀ ਦੇ ਪੰਕਚਰ ਹੋਏ ਟਾਇਰ ਨੂੰ ਬਦਲ ਰਹੇ ਡਰਾਈਵਰ ਅਤੇ ਕਲੀਨਰ ਨੂੰ ਇਕ ਟਰਾਲੇ ਨੇ ਕੁਚਲ ਦਿੱਤਾ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ। ਡਰਾਈਵਰ ਅਤੇ ਕਲੀਨਰ ਦੋਵਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨਾਲ ਕੁਚਲੀਆਂ ਹੋਈਆਂ ਸਨ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਚੁੱਕ ਕੇ ਪੋਸਟਮਾਰਟਮ ਹਾਊਸ ‘ਚ ਰਖਵਾਇਆ ਗਿਆ ਹੈ। ਪਛਾਣ ਤੋਂ ਬਾਅਦ ਦੋਵਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਹਾਈਡਰਾ ਮਸ਼ੀਨ ਦੀ ਮਦਦ ਨਾਲ ਪਿਕਅੱਪ ਗੱਡੀ ਅਤੇ ਟਰਾਲੀ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਡਰਾਈਵਰ ਅਜੇ ਫਰਾਰ ਹੈ। ਉਸਦੀ ਭਾਲ ਜਾਰੀ ਹੈ।
----------- Advertisement -----------
ਹਰਿਆਣਾ ‘ਚ ਟਰਾਲੇ ਨੇ ਗੱਡੀ ਦਾ ਟਾਇਰ ਬਦਲ ਰਹੇ 2 ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ
Published on
----------- Advertisement -----------

----------- Advertisement -----------