April 19, 2024, 11:52 pm
----------- Advertisement -----------
HomeNewsBreaking Newsਹਰਿਆਣਾ ਦੇ ਹੋਟਲ 'ਚ ਕਿਡਨੀ ਰੈਕੇਟ ਦਾ ਪਰਦਾਫਾਸ਼

ਹਰਿਆਣਾ ਦੇ ਹੋਟਲ ‘ਚ ਕਿਡਨੀ ਰੈਕੇਟ ਦਾ ਪਰਦਾਫਾਸ਼

Published on

----------- Advertisement -----------

ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸੀਐਮ ਫਲਾਇੰਗ ਟੀਮ ਨੇ ਸੈਕਟਰ 39 ਦੇ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਕਿਡਨੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।

 ਮੌਕੇ ਤੋਂ ਇੱਕ ਬੰਗਲਾਦੇਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਇੱਥੇ ਆਪਣਾ ਗੁਰਦਾ ਵੇਚਣ ਆਇਆ ਸੀ। ਜੈਪੁਰ ਦੇ ਹਸਪਤਾਲ ਵਿੱਚ ਅਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਹੋਟਲ ਵਿੱਚ ਸ਼ਿਫਟ ਕਰ ਦਿੱਤਾ ਗਿਆ। ਗੁਰੂਗ੍ਰਾਮ ਦੇ ਸੀਨੀਅਰ ਮੈਡੀਕਲ ਅਫਸਰ (ਐਸਐਮਓ) ਡਾਕਟਰ ਪਵਨ ਚੌਧਰੀ ਅਨੁਸਾਰ ਸੀਐਮ ਫਲਾਇੰਗ ਅਤੇ ਸਿਹਤ ਵਿਭਾਗ ਦੀ ਟੀਮ ਨੇ ਸੈਕਟਰ-39 ਸਥਿਤ ਬਾਬਿਲ ਪਾਲਾ ਹੋਟਲ ਵਿੱਚ ਛਾਪਾ ਮਾਰਿਆ। ਪੁਲਿਸ ਨੇ ਇੱਥੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ। ਜੈਪੁਰ ਦੇ ਫੋਰਟਿਸ ਹਸਪਤਾਲ ‘ਚ ਇਸ ਦੀ ਕਿਡਨੀ ਕੱਢ ਦਿੱਤੀ ਗਈ

ਦੱਸ ਦਈਏ ਕਿ ਸ਼ੁਰੂਆਤੀ ਪੁੱਛਗਿੱਛ ‘ਚ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਦਾ ਸੌਦਾ 4 ਲੱਖ ਰੁਪਏ ‘ਚ ਏਜੰਟ ਰਾਹੀਂ ਹੋਇਆ ਸੀ। ਜੈਪੁਰ ‘ਚ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਇਸ ਹੋਟਲ ‘ਚ ਇਹ ਕਹਿ ਕੇ ਸ਼ਿਫਟ ਕਰ ਦਿੱਤਾ ਗਿਆ ਕਿ ਕੁਝ ਸਮੱਸਿਆ ਹੈ। ਇਸ ਹੋਟਲ ਵਿੱਚ ਉਸਦਾ ਇਲਾਜ ਚੱਲ ਰਿਹਾ ਸੀ।

ਸੀਐਮ ਫਲਾਇੰਗ ਨੂੰ ਸੂਚਨਾ ਮਿਲੀ ਸੀ ਕਿ ਗੁਰੂਗ੍ਰਾਮ ਦੇ ਇੱਕ ਹੋਟਲ ਵਿੱਚ ਕਿਡਨੀ ਟ੍ਰਾਂਸਪਲਾਂਟ ਰੈਕੇਟ ਚੱਲ ਰਿਹਾ ਹੈ। ਇਸ ’ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਟੀਮ ਗਠਿਤ ਕਰਕੇ ਸੈਕਟਰ-39 ਸਥਿਤ ਬਾਬਿਲ ਪਾਲਾ ਹੋਟਲ ’ਤੇ ਛਾਪੇਮਾਰੀ ਕੀਤੀ ਗਈ। ਇੱਥੇ ਸ਼ਮੀਮ ਨਾਂ ਦਾ ਵਿਅਕਤੀ ਮਿਲਿਆ। ਉਸ ਦੀ ਕਿਡਨੀ ਕੱਢ ਦਿੱਤੀ ਗਈ ਸੀ। ਸ਼ਮੀਮ ਨੇ ਦੱਸਿਆ ਕਿ ਉਹ ਬੰਗਲਾਦੇਸ਼ ਦਾ ਰਹਿਣ ਵਾਲਾ ਹੈ ਅਤੇ ਉੱਥੇ ਮੋਬਾਈਲ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਫੇਸਬੁੱਕ ‘ਤੇ ਕਿਡਨੀ ਟ੍ਰਾਂਸਪਲਾਂਟ ਦਾ ਇਸ਼ਤਿਹਾਰ ਦੇਖ ਕੇ ਏਜੰਟ ਨਾਲ ਸੰਪਰਕ ਕੀਤਾ।

ਬੰਗਲਾਦੇਸ਼ੀ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਬੰਗਲਾਦੇਸ਼ੀ ਕਰੰਸੀ ਵਿੱਚ ਚਾਰ ਲੱਖ ਰੁਪਏ ਵਿੱਚ ਗੁਰਦਾ ਦੇਣ ਦਾ ਸੌਦਾ ਤੈਅ ਹੋਇਆ ਸੀ। ਇਹ ਰਕਮ ਲੈ ਕੇ ਉਸ ਨੇ ਆਪਣਾ ਗੁਰਦਾ ਦਾਨ ਕਰਨ ਦਾ ਸੌਦਾ ਤੈਅ ਕਰ ਲਿਆ। ਏਜੰਟ ਨੇ ਖੁਦ ਉਸ ਦੇ ਫਿੰਗਰ ਪ੍ਰਿੰਟ ਲਏ ਅਤੇ ਉਸ ਦਾ ਜਾਅਲੀ ਪਾਸਪੋਰਟ ਬਣਵਾ ਕੇ ਕਰੀਬ ਦੋ ਮਹੀਨੇ ਪਹਿਲਾਂ ਭਾਰਤ ਭੇਜ ਦਿੱਤਾ। ਇੱਥੇ ਉਸ ਦਾ ਫੋਰਟਿਸ ਹਸਪਤਾਲ, ਜੈਪੁਰ ਵਿੱਚ ਆਪ੍ਰੇਸ਼ਨ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਉਸ ਨੂੰ ਗੁਰੂਗ੍ਰਾਮ ਸ਼ਿਫਟ ਕੀਤਾ ਗਿਆ ਸੀ।

ਗੁਰੂਗ੍ਰਾਮ ਸਦਰ ਥਾਣਾ ਇੰਚਾਰਜ ਅਰਜੁਨ ਦੇਵ ਦਾ ਕਹਿਣਾ ਹੈ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ। ਅਜਿਹੇ ‘ਚ ਤੱਥਾਂ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸ਼ਮੀਮ ਤੋਂ ਇਹ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਏਜੰਟ ਦੇ ਜ਼ਰੀਏ ਗੁਰੂਗ੍ਰਾਮ ਆਇਆ ਸੀ। ਹਾਲਾਂਕਿ ਗੁਰੂਗ੍ਰਾਮ ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ‘ਚ ਤੱਥ ਸਾਹਮਣੇ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਕਰ ਤੁਸੀਂ ਅਕਸਰ ਪੇਟ ਫੁੱਲਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਹ ਚੀਜ਼ਾਂ ਖਾਣ ਨਾਲ ਮਿਲੇਗੀ ਰਾਹਤ !

ਅੱਜ-ਕੱਲ੍ਹ ਦੀ ਲਾਈਫ ਸਟਾਈਲ 'ਚ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਅਕਸਰ ਲੋਕ ਬਲੋਟਿੰਗ ਦੀ...

ਚੇਨਈ ਨੇ ਲਖਨਊ ਨੂੰ ਦਿੱਤਾ 177 ਦੌੜਾਂ ਦਾ ਟੀਚਾ; ਜਡੇਜਾ ਨੇ ਲਗਾਇਆ ਅਰਧ ਸੈਂਕੜਾ

ਚੇਨਈ ਸੁਪਰ ਕਿੰਗਜ਼ (CSK) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 34ਵੇਂ ਮੈਚ ਵਿੱਚ...

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਭਾਜਪਾ ‘ਚ ਸ਼ਾਮਲ

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ੁੱਕਰਵਾਰ...

ਖਾਲੀ ਪੇਟ ਲਸਣ ਖਾਣ ਦੇ ਤੁਹਾਨੂੰ ਮਿਲਦੇ ਹਨ ਇਹ ਹੈਰਾਨੀਜਨਕ ਫਾਇਦੇ

ਲਸਣ ਨਾ ਸਿਰਫ ਤੁਹਾਡੇ ਭੋਜਨ ਨੂੰ ਸੁਆਦੀ ਬਣਾਉਂਦਾ ਹੈ, ਸਗੋਂ ਐਂਟੀ-ਬੈਕਟੀਰੀਅਲ, ਐਂਟੀਆਕਸੀਡੈਂਟ ਅਤੇ ਐਂਟੀ-ਫੰਗਲ...

ਲੋਕ ਸਭਾ ਚੋਣਾਂ : 21 ਰਾਜਾਂ ਦੀਆਂ 102 ਸੀਟਾਂ ‘ਤੇ ਕਿੰਨੇ ਫੀਸਦੀ ਹੋਈ ਵੋਟਿੰਗ? ਜਾਣੋ ਸਭ ਕੁਝ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ...

ਇਜ਼ਰਾਈਲ-ਇਰਾਨ ਵਿਚਾਲੇ ਵਧਦੇ ਤਣਾਅ ਨੂੰ ਲੈ ਕੇ ਏਅਰ ਇੰਡੀਆ ਨੇ ਲਿਆ ਵੱਡਾ ਫੈਸਲਾ

ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ...

ਮੇਲੇ ‘ਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਟਾਵਰ ਡਿੱਗਿਆ; ਨੌਜਵਾਨ ਦੀ ਹੋਈ ਮੌ*ਤ; ਇਕ ਜ਼ਖਮੀ

ਗੁਰਦਾਸਪੁਰ ਦੇ ਹਰਦੋਚੰਨੀ ਰੋਡ 'ਤੇ ਸਥਿਤ ਕਰਾਫਟ ਬਾਜ਼ਾਰ 'ਚ ਲੱਗੇ ਮੇਲੇ ਦੌਰਾਨ ਇਕ ਨੌਜਵਾਨ...

ਪੁਣੇ ਦੇ ਮਾਲ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਮੌਜੂਦ

ਮਹਾਰਾਸ਼ਟਰ ਦੇ ਪੁਣੇ 'ਚ ਸ਼ੁੱਕਰਵਾਰ ਨੂੰ ਇਕ ਮਾਲ 'ਚ ਭਿਆਨਕ ਅੱਗ ਲੱਗ ਗਈ। ਅੱਗ...

MI ਅਤੇ PBKS ਵਿਚਾਲੇ ਮੈਚ ‘ਚ ਜਿੱਤ ਦੇ ਬਾਵਜੂਦ ਹਾਰਦਿਕ ਪੰਡਯਾ ‘ਤੇ ਲੱਗਾ 12 ਲੱਖ ਰੁਪਏ ਜੁਰਮਾਨਾ, ਜਾਣੋ ਕੀ ਹੈ ਮਾਮਲਾ

ਮੁੰਬਈ ਇੰਡੀਅਨਜ਼ (MI) ਦੇ ਕਪਤਾਨ ਹਾਰਦਿਕ ਪੰਡਯਾ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ...