September 9, 2026, 10:05 pm
----------- Advertisement -----------
HomeNewsBreaking Newsਹਿਸਾਰ 'ਚ ਇਕ ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਪਾਣੀ ਦੀ ਟੈਂਕੀ ਟੁੱਟੀ

ਹਿਸਾਰ ‘ਚ ਇਕ ਘਰ ‘ਤੇ ਡਿੱਗੀ ਅਸਮਾਨੀ ਬਿਜਲੀ, ਪਾਣੀ ਦੀ ਟੈਂਕੀ ਟੁੱਟੀ

Published on

----------- Advertisement -----------

ਹਰਿਆਣਾ ਦੇ ਹਿਸਾਰ ਦੇ ਪਿੰਡ ਬਾਲਸਮੰਦ ‘ਚ ਵੀਰਵਾਰ ਸਵੇਰੇ ਇਕ ਖੇਤ ਦੇ ਸ਼ੈੱਡ ਦੀ ਛੱਤ ‘ਤੇ ਰੱਖੀ ਪਾਣੀ ਦੀ ਟੈਂਕੀ ‘ਤੇ ਅਸਮਾਨੀ ਬਿਜਲੀ ਡਿੱਗ ਗਈ। ਬਿਜਲੀ ਡਿੱਗਣ ਸਮੇਂ ਪਤੀ-ਪਤਨੀ ਘਰ ਦੀ ਛੱਤ ‘ਤੇ ਬਣੇ ਕਮਰੇ ‘ਚ ਸੁੱਤੇ ਪਏ ਸਨ। ਪਰਿਵਾਰ ਦੇ ਹੋਰ ਮੈਂਬਰ ਹੇਠਲੇ ਕਮਰਿਆਂ ਵਿੱਚ ਸਨ। ਬਿਜਲੀ ਡਿੱਗਣ ਨਾਲ ਹੋਏ ਧਮਾਕੇ ਕਾਰਨ ਪੂਰਾ ਪਰਿਵਾਰ ਡਰ ਗਿਆ। ਬਿਜਲੀ ਡਿੱਗਣ ਕਾਰਨ ਪਾਣੀ ਦੀ ਟੈਂਕੀ, ਫਰਸ਼ ਫਟ ਗਿਆ, ਬਾਲਕੋਨੀ ਨੁਕਸਾਨੀ ਗਈ। ਇਸ ਦੇ ਨਾਲ ਹੀ ਪੂਰੇ ਘਰ ਦੀ ਬਿਜਲੀ ਦੀਆਂ ਤਾਰਾਂ ਸੜ ਜਾਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ।

ਜਾਣਕਾਰੀ ਦਦਿੰਦਿਆਂ ਬਲਜੀਤ ਸ਼ਰਮਾ ਵਾਸੀ ਬਲਸਮੰਦ ਨੇ ਦੱਸਿਆ ਕਿ ਉਸ ਦਾ ਪਰਿਵਾਰ ਖੇਤ ਵਿੱਚ ਬਣੇ ਸ਼ੈੱਡ ਵਿੱਚ ਰਹਿੰਦਾ ਹੈ। ਬੀਤੀ ਰਾਤ ਉਹ, ਉਸਦੀ ਮਾਂ ਅਤੇ ਪਤਨੀ ਹੇਠਾਂ ਕਮਰੇ ਵਿੱਚ ਸੌਂ ਗਏ ਸਨ। ਜਦੋਂ ਕਿ ਉਸ ਦਾ ਲੜਕਾ ਵਿਕਾਸ ਅਤੇ ਨੂੰਹ ਉਪਰਲੇ ਕਮਰਿਆਂ ਵਿੱਚ ਸਨ। ਸਵੇਰੇ ਕਰੀਬ 6 ਵਜੇ ਬਿਜਲੀ ਡਿੱਗੀ। ਫਿਰ ਇੱਕ ਜ਼ੋਰਦਾਰ ਧਮਾਕੇ ਨਾਲ ਉਸ ਦੇ ਘਰ ਬਿਜਲੀ ਡਿੱਗ ਪਈ। ਇਸ ਤੋਂ ਸਾਰਾ ਪਰਿਵਾਰ ਡਰ ਗਿਆ।

ਬਿਜਲੀ ਡਿੱਗਣ ਤੋਂ ਥੋੜ੍ਹੀ ਦੇਰ ਬਾਅਦ ਉਸ ਦੇ ਪੁੱਤਰ ਨੇ ਆਵਾਜ਼ ਮਾਰੀ। ਉਸਨੇ ਛੱਤ ‘ਤੇ ਜਾ ਕੇ ਦੇਖਿਆ ਕਿ ਫਰਸ਼ ਦੀ ਟਾਇਲ ਫੱਟੀ ਹੋਈ ਸੀ। ਪਾਣੀ ਦੀ ਟੈਂਕੀ ਟੁੱਟ ਗਈ। ਬਿਜਲੀ ਡਿੱਗਣ ਕਾਰਨ ਛੱਤ ਦੀ ਬਾਲਕੋਨੀ ਦੀ ਇੱਟ ਵੀ ਟੁੱਟ ਗਈ। ਤਾਰਾਂ ਸੜ ਜਾਣ ਕਾਰਨ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਖੁਸ਼ਕਿਸਮਤੀ ਹੈ ਕਿ ਪਰਿਵਾਰ ਦੇ ਮੈਂਬਰ ਸੁਰੱਖਿਅਤ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...