ਹਰਿਆਣਾ ਵਿਚ ਆਈਏਐਸ ਅਧਿਕਾਰੀ ਨੇ ਡਿਊਟੀ ਦੌਰਾਨ ਜੂਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਜੀਨਸ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਿਸਾਰ ਨਗਰ ਨਿਗਮ ਦੀ ਨਵ-ਨਿਯੁਕਤ ਕਮਿਸ਼ਨਰ ਡਾ.ਵੈਸ਼ਾਲੀ ਸ਼ਰਮਾ ਨੇ ਇਹ ਹੁਕਮ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਜੀਨਸ ਦੀ ਬਜਾਏ ਰਸਮੀ ਪਹਿਰਾਵੇ ਵਿੱਚ ਆਉਣਾ ਪਵੇਗਾ। ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਨਿਗਮ ਕਮਿਸ਼ਨਰ ਵੈਸ਼ਾਲੀ ਨੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਦੇਸ਼ ਭੇਜ ਦਿੱਤੇ ਗਏ ਹਨ।
ਕਮਿਸ਼ਨਰ ਦੇ ਹੁਕਮਾਂ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਰੋਸ ਹੈ ਪਰ ਕੋਈ ਵੀ ਖੁੱਲ੍ਹ ਕੇ ਨਹੀਂ ਬੋਲ ਰਿਹਾ। ਇੱਥੋਂ ਤੱਕ ਕਿ ਹਿਸਾਰ ਦੇ ਵਿਧਾਇਕ ਅਤੇ ਸਿਹਤ ਮੰਤਰੀ ਡਾਕਟਰ ਕਮਲ ਗੁਪਤਾ ਨੇ ਵੀ ਇਸ ਮੁੱਦੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਡਾਕਟਰ ਵੈਸ਼ਾਲੀ ਸ਼ਰਮਾ ਨੇ 27 ਅਗਸਤ ਨੂੰ ਹੀ ਹਿਸਾਰ ਵਿੱਚ ਨਿਗਮ ਕਮਿਸ਼ਨਰ ਦਾ ਚਾਰਜ ਸੰਭਾਲ ਲਿਆ ਹੈ।
ਇਸ ਹੁਕਮ ਦੇ ਪਿੱਛੇ ਡਾਕਟਰ ਵੈਸ਼ਾਲੀ ਨੇ ਕਿਹਾ ਕਿ ਇੱਥੇ ਕਰਮਚਾਰੀ ਜੀਨਸ ਅਤੇ ਚੱਪਲਾਂ ਪਾ ਕੇ ਦਫ਼ਤਰ ਆ ਰਹੇ ਸਨ, ਜਿਸ ਕਾਰਨ ਇਹ ਹੁਕਮ ਜਾਰੀ ਕਰਨਾ ਪਿਆ।