September 6, 2026, 3:41 pm
----------- Advertisement -----------
HomeNewsBreaking Newsਹਰਿਆਣਾ 'ਚ ਸੇਵਾਮੁਕਤ ਸਿਪਾਹੀ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ, 5 ਲੋਕਾਂ...

ਹਰਿਆਣਾ ‘ਚ ਸੇਵਾਮੁਕਤ ਸਿਪਾਹੀ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ, 5 ਲੋਕਾਂ ਦਾ ਕੀਤਾ ਬੇਰਹਿਮੀ ਨਾਲ ਕਤਲ

Published on

----------- Advertisement -----------

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਰਾਇਣਗੜ੍ਹ ਥਾਣਾ ਖੇਤਰ ਅਧੀਨ ਇੱਕ ਸੇਵਾਮੁਕਤ ਸਿਪਾਹੀ ਨੇ ਆਪਣੇ ਹੀ ਭਰਾ ਦਾ ਪਰਿਵਾਰ ਤਬਾਹ ਕਰ ਦਿੱਤਾ ਹੈ। ਇੱਕ ਸੇਵਾਮੁਕਤ ਸਿਪਾਹੀ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਭਰਾ ਸਮੇਤ 5 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਐਤਵਾਰ ਰਾਤ ਨਰਾਇਣਗੜ੍ਹ ਥਾਣੇ ਦੇ ਪਿੰਡ ਪੀਰ ਮਾਜਰੀ ਨੇੜੇ ਪਿੰਡ ਰਟੋਰ ਦੀ ਦੱਸੀ ਜਾ ਰਹੀ ਹੈ।

ਦੱਸ ਦਈਏ ਮਰਨ ਵਾਲਿਆਂ ਵਿਚ ਦੋਸ਼ੀ ਦੀ ਮਾਂ, ਉਸ ਦਾ ਭਰਾ, ਉਸ ਦੇ ਭਰਾ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਹਰੀਸ਼ ਕੁਮਾਰ (35), ਉਸ ਦੀ ਪਤਨੀ ਸੋਨੀਆ (32), ਮਾਂ ਸਰੋਪੀ ਦੇਵੀ (65), ਹਰੀਸ਼ ਦੀ ਬੇਟੀ ਯਸ਼ਿਕਾ (5) ਅਤੇ 6 ਮਹੀਨੇ ਦੇ ਬੇਟੇ ਮਯੰਕ ਵਜੋਂ ਹੋਈ ਹੈ।

ਮੁਲਜ਼ਮਾਂ ਨੇ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਸਾਰਿਆਂ ਦਾ ਕਤਲ ਕਰ ਦਿੱਤਾ। ਇਸ ਦੌਰਾਨ ਜਦੋਂ ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਇਸ ਘਟਨਾ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੇ ਪਿਤਾ ਦੀ ਵੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਮੁਲਜ਼ਮ ਭਰਾ ਦੀ ਇੱਕ ਲੜਕੀ ਨੂੰ ਗੰਭੀਰ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਿਆ।

ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਸੇਵਾਮੁਕਤ ਫੌਜੀ ਭੂਸ਼ਣ ਕੁਮਾਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਾਤ ਸਮੇਂ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਘਟਨਾ ਦਾ ਕਾਰਨ ਦੋਵਾਂ ਭਰਾਵਾਂ ਵਿਚਾਲੇ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।

ਸੂਚਨਾ ਮਿਲਣ ’ਤੇ ਅੰਬਾਲਾ ਦੇ ਐਸਪੀ ਸੁਰਿੰਦਰ ਕੁਮਾਰ ਨੇ ਰਾਤ ਕਰੀਬ 3 ਵਜੇ ਘਟਨਾ ਸਥਾਨ ਦਾ ਦੌਰਾ ਕੀਤਾ। ਉਹ ਅੱਧ ਸੜੀ ਹੋਈ ਲਾਸ਼ ਨੂੰ ਅੰਬਾਲਾ ਕੈਂਟ ਹਸਪਤਾਲ ਲੈ ਗਏ। ਮੁਲਜ਼ਮ ਦੇ ਜ਼ਖ਼ਮੀ ਪਿਤਾ ਓਮ ਪ੍ਰਕਾਸ਼ ਦਾ ਸਿਵਲ ਹਸਪਤਾਲ ਨਰਾਇਣਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ, ਜਦੋਂਕਿ ਮ੍ਰਿਤਕ ਦੀ ਲੜਕੀ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਹੁਣ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...