ਹਰਿਆਣਾ ਦੇ ਟਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਅੰਬਾਲਾ ਸ਼ਹਿਰ ਤੋਂ ਭਾਜਪਾ ਵਿਧਾਇਕ ਅਸੀਮ ਗੋਇਲ ਪਹਿਲੀ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰੋਡਵੇਜ਼ ਦੀ ਬੱਸ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋਏ।
ਟਰਾਂਸਪੋਰਟ ਮੰਤਰੀ ਅਸੀਮ ਗੋਇਲ ਅੰਬਾਲਾ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੀ ਰੋਡਵੇਜ਼ ਦੀ ਬੱਸ ਨੰਬਰ ਐਚਆਰ68 ਜੀਵੀ 8331 ਵਿੱਚ ਸਵਾਰ ਹੋਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸਾਰੇ ਸਟਾਫ਼ ਮੈਂਬਰਾਂ ਦੀਆਂ ਟਿਕਟਾਂ ਕਟਵਾਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਸਵਾਰੀਆਂ ਅਤੇ ਬੱਸ ਡਰਾਈਵਰ ਤੇ ਕੰਡਕਟਰ ਨਾਲ ਗੱਲਬਾਤ ਕੀਤੀ। ਗੋਇਲ ਨੇ ਬੱਸ ਵਿੱਚ ਲੱਗੇ ਫਸਟ ਏਡ ਬਾਕਸ ਦੀ ਵੀ ਜਾਂਚ ਕੀਤੀ।
ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਵਿੱਚ ਕੈਬਨਿਟ ਦੀ ਪਹਿਲੀ ਮੀਟਿੰਗ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਨਤਾ ਨਾਲ ਸਬੰਧਤ ਦੋਵੇਂ ਵਿਭਾਗ ਮਿਲੇ ਹਨ। ਅੱਜ ਉਹ ਖੁਦ ਅਸਲੀਅਤ ਦੇਖਣ ਲਈ ਅੰਬਾਲਾ ਤੋਂ ਚੰਡੀਗੜ੍ਹ ਰੋਡਵੇਜ਼ ਦੀ ਬੱਸ ਵਿੱਚ ਸਫਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਵਿਸ ਚੰਗੀ ਹੈ, ਬੱਸ ਸਮੇਂ ਸਿਰ ਆਉਂਦੀ ਹੈ। ਯਾਤਰੀਆਂ ਅਤੇ ਸਟਾਫ਼ ਤੋਂ ਸੁਝਾਅ ਮੰਗੇ ਗਏ ਹਨ ਤਾਂ ਜੋ ਸੁਧਾਰ ਕੀਤਾ ਜਾ ਸਕੇ।
----------- Advertisement -----------
ਹਰਿਆਣਾ ਰੋਡਵੇਜ਼ ਬੱਸ ‘ਚ ਬੈਠ ਚੰਡੀਗੜ੍ਹ ਪੁੱਜੇ ਟਰਾਂਸਪੋਰਟ ਮੰਤਰੀ; ਸਵਾਰੀਆਂ ਨਾਲ ਗੱਲਬਾਤ ਕਰ ਮੰਗੇ ਸੁਝਾਅ
Published on
----------- Advertisement -----------
----------- Advertisement -----------












