ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਲਈ ਅਸੀਂ ਪਤਾ ਨਹੀਂ ਕਿੰਨੇ ਕੁ ਯਤਨ ਕਰਦੇ ਹਾਂ । ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਰੋਜ਼ਮਰਾ ਦੇ ਜੀਵਨ ‘ਚ ਇਸਤੇਮਾਲ ਕਰਦੇ ਹਾਂ, ਜਿਨ੍ਹਾਂ ‘ਚ ਕਈ ਫਲ ਫਰੂਟ ਵੀ ਸ਼ਾਮਿਲ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਸੰਤਰਾ। ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀ ਸਕਿਨ ਦੇ ਲਈ ਫਾਇਦੇਮੰਦ ਹੁੰਦਾ ਹੈ।ਸੰਤਰੇ ਦੇ ਛਿਲਕੇ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਸੰਤਰੇ ‘ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਸਿਰਫ਼ ਸਿਹਤ ਲਈ ਹੀ ਫਾਇਦੇਮੰਦ ਨਹੀਂ ਬਲਕਿ ਗਲੋਇੰਗ ਸਕਿਨ ਲਈ ਵੀ ਮਦਦਗਾਰ ਹੈ।
ਸੰਤਰੇ ਦੇ ਛਿਲਕੇ ਨਾਲ ਬਣੇ ਫੇਸ ਪੈਕ ਦਾ ਯੂਜ਼ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ, ਪਿਗਮੈਂਟੇਸ਼ਨ ਅਤੇ ਬਲੈਕਹੈੱਡਸ ਘੱਟ ਹੋ ਜਾਂਦੇ ਹਨ। ਜਾਣੋ ਸੰਤਰੇ ਦੇ ਛਿਲਕੇ ਦਾ ਚਿਹਰੇ ‘ਤੇ ਕਿਵੇਂ ਕਰੀਏ ਇਸਤੇਮਾਲ।ਜੇਕਰ ਤੁਸੀਂ ਘਰ ‘ਚ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾਉਣਾ ਚਾਹੁੰਦੇ ਹੋ ਤਾਂ ਸੰਤਰੇ ਦੇ ਛਿਲਕੇ ਨੂੰ ਪਹਿਲਾਂ ਸੁਕਾ ਲਓ। ਸੰਤਰੇ ਦੇ ਛਿਲਕੇ ਜਦੋਂ ਸੁੱਕ ਜਾਣ ਤਾਂ ਉਸਨੂੰ ਗ੍ਰਾਂਈਡਰ ‘ਚ ਬਾਰੀਕ ਪੀਸ ਲਓ। ਇਸ ਪਾਊਡਰ ਦਾ ਪੈਕ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਚਮਚ ਸੰਤਰੇ ਦੇ ਛਿਲਕੇ ਦੇ ਪਾਊਡਰ ‘ਚ ਦੋ ਵੱਡੇ ਚਮਚੇ ਹਲਦੀ ਦਾ ਪਾਊਡਰ ਮਿਲਾਓ। ਇਸ ਪੇਸਟ ‘ਚ ਗੁਲਾਬ ਜਲ ਵੀ ਮਿਲਾਓ।ਸੰਤਰੇ ‘ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਸਿਰਫ਼ ਸਿਹਤ ਲਈ ਹੀ ਫਾਇਦੇਮੰਦ ਨਹੀਂ ਹੈ ਬਲਕਿ ਗਲੋਇੰਗ ਸਕਿਨ ਲਈ ਵੀ ਮਦਦਗਾਰ ਹੈ। ਸੰਤਰੇ ਦੇ ਛਿਲਕੇ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ, ਪਿਗਮੈਨਟੇਂਸ਼ਨ ਅਤੇ ਬਲੈਕਹੈੱਡਸ ਘੱਟ ਹੋ ਜਾਂਦੇ ਹਨ।