July 25, 2026, 9:32 am
----------- Advertisement -----------
HomeNewsHealthਜਾਣੋ ਐਲੋਵੇਰਾ ਦਾ ਸੇਵਨ ਸਿਹਤ ਸਮੱਸਿਆਵਾਂ ਨੂੰ ਕਿਵੇਂ ਰੱਖਦਾ ਦੂਰ

ਜਾਣੋ ਐਲੋਵੇਰਾ ਦਾ ਸੇਵਨ ਸਿਹਤ ਸਮੱਸਿਆਵਾਂ ਨੂੰ ਕਿਵੇਂ ਰੱਖਦਾ ਦੂਰ

Published on

----------- Advertisement -----------

ਐਲੋਵੇਰਾ ਇੱਕ ਅਜਿਹਾ ਪੌਦਾ ਹੈ ਜੋ ਸਾਡੀ ਚਮੜੀ ਦੇ ਨਾਲ ਨਾਲ ਸਿਹਤ ਸਮੱਸਿਆਵਾਂ ਵਿੱਚ ਵੀ ਲਾਭਕਾਰੀ ਹੈ। ਐਲੋਵੇਰਾ ਨੂੰ ਨਾ ਸਿਰਫ ਚਮੜੀ ‘ਤੇ ਲਗਾਉਣ ਦੇ ਨਾਲ ਬੇਹੱਦ ਫਾਇਦਾ ਦਿੰਦਾ ਹੈ ਸਗੋਂ ਇਸ ਦੇ ਜੂਸ ਦੇ ਸੇਵਨ ਨਾਲ ਦਿਲ ਦੇ ਜਲਨ (ਹਾਰਟ ਬਰਨ) ਦੀ ਸਮੱਸਿਆ ਤੋਂ ਲੈ ਕੇ ਛਾਤੀ ਦੇ ਕੈਂਸਰ ਤੱਕ ਦੀਆ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ ।ਐਲੋਵੇਰਾ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਰੱਖਣ ‘ਚ ਵੀ ਫਾਇਦੇਮੰਦ ਹੋ ਸਕਦਾ ਹੈ ਅਤੇ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਐਲੋਵੇਰਾ ਦੇ ਜੂਸ ਦੀ ਵਰਤੋਂ ਕਾਸਮੈਟਿਕ, ਫਾਰਮਾਸਿਊਟੀਕਲ ਅਤੇ ਫੂਡ ਇੰਡਸਟਰੀਜ਼ ਵੱਡੇ ਪੱਧਰ ‘ਤੇ ਕਰਦੇ ਹਨ।

ਮਾਹਿਰਾਂ ਅਨੁਸਾਰ ਐਲੋਵੇਰਾ ਵਿੱਚ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਇਸ ਪੌਦੇ ਨੂੰ ਕਾਫ਼ੀ ਚਿਕਿਤਸਕ ਬਣਾਉਂਦੇ ਹਨ। ਐਲੋਵੇਰਾ ਜੈੱਲ ਵਿੱਚ ਪੌਲੀਫੇਨੌਲ ਨਾਮਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ। ਇਹ ਕੁਝ ਬੈਕਟੀਰੀਆ ਦੇ ਵਿਕਾਸ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਜੋ ਮਨੁੱਖਾਂ ਵਿੱਚ ਲਾਗਾਂ ਦਾ ਕਾਰਨ ਬਣਦੇ ਹਨ।
ਐਲੋਵੇਰਾ ਜੂਸ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਵਿਸ਼ੇਸ਼ ਤੌਰ ‘ਤੇ ਫਾਇਦੇਮੰਦ ਹੋ ਸਕਦਾ ਹੈ। ਰੋਜ਼ਾਨਾ ਦੋ ਚਮਚ ਐਲੋਵੇਰਾ ਜੂਸ ਪੀਣ ਨਾਲ ਟਾਈਪ-2 ਡਾਇਬਟੀਜ਼ ਵਾਲੇ ਲੋਕਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਇੱਕ ਅਧਿਐਨ ਅਨੁਸਾਰ ਐਲੋਵੇਰਾ ਵਿੱਚ ਐਲੋ ਇਮੋਡਿਨ ਨਾਮਕ ਮਿਸ਼ਰਣ ਹੁੰਦਾ ਹੈ। ਇਹ ਛਾਤੀ ਦੇ ਕੈਂਸਰ ਦੇ ਵਿਕਾਸ ਨੂੰ ਹੌਲੀ ਕਰਨ ਦੀ ਸਮਰੱਥਾ ਰੱਖਦਾ ਹੈ। ਐਲੋਵੇਰਾ ਜੂਸ ਦਾ ਨਿਯਮਤ ਸੇਵਨ ਕਰਨਾ ਤੁਹਾਨੂੰ ਇਸ ਕੈਂਸਰ ਦੇ ਖਤਰੇ ਤੋਂ ਬਚਾਉਣ ਵਿੱਚ ਮਦਦਗਾਰ ਹੋ ਸਕਦਾ ਹੈ।
ਐਲੋਵੇਰਾ ਆਪਣੇ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਸੈਪਟਿਕ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਹ ਜ਼ਖ਼ਮਾਂ ਨੂੰ ਭਰਨ ਅਤੇ ਚਮੜੀ ਦੀਆਂ ਸਮੱਸਿਆਵਾਂ ਦਾ ਇਲਾਜ ਕਰਨ ਵਿੱਚ ਮਦਦ ਕਰ ਸਕਦਾ ਹੈ।
ਦਸ ਦਈਏ ਕਿ ਜਿਹੜੇ ਲੋਕ ਪਹਿਲਾਂ ਹੀ ਗਲੂਕੋਜ਼-ਘੱਟ ਕਰਨ ਵਾਲੀਆਂ ਦਵਾਈਆਂ ਲੈਂਦੇ ਹਨ, ਉਨ੍ਹਾਂ ਨੂੰ ਐਲੋਵੇਰਾ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਰਨਾਲਾ ਘਟਨਾ ‘ਤੇ CM ਮਾਨ ਦਾ ਵੱਡਾ ਐਕਸ਼ਨ: DSP ਸਤਵੀਰ ਸਿੰਘ Suspend

ਪੰਜਾਬ ਸਰਕਾਰ ਨੇ ਬਰਨਾਲਾ ਵਿੱਚ ਸਫ਼ਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਮਾਮਲੇ ਵਿੱਚ ਕਾਰਵਾਈ ਕੀਤੀ...

ਪੇਪਰ ਲੀਕ ਹੋਣ ‘ਤੇ 10 ਸਾਲ ਦੀ ਸਜ਼ਾ, 10 ਕਰੋੜ ਜੁਰਮਾਨਾ ਤੇ…, ਮੋਦੀ ਕੈਬਨਿਟ ਵੱਲੋਂ ਸੋਧ ਬਿੱਲ ਨੂੰ ਮਨਜ਼ੂਰੀ

ਜੰਤਰ-ਮੰਤਰ ‘ਤੇ ਵਿਦਿਆਰਥੀਆਂ ਦੇ ਅੰਦੋਲਨ ਵਿਚਾਲੇ ਸ਼ੁੱਕਰਾਰ ਨੂੰ ਮੋਦੀ ਕੈਬਨਿਟ ਨੇ ਪੇਪਰ ਲੀਕ ਸੋਧ...

ਅੰਮ੍ਰਿਤਪਾਲ ਸਿੰਘ ਦਾ ‘ਵਾਂਟੇਡ’ ਸਾਥੀ ਗ੍ਰਿਫਤਾਰ, ਪੁਲਿਸ ਨੇ ਵਿਕਰਮਜੀਤ ਸਿੰਘ ਨੂੰ ਭਾਰਤ-ਨੇਪਾਲ ਬਾਰਡਰ ਤੋਂ ਕੀਤਾ ਕਾਬੂ

MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਂਸਦ ਅੰਮ੍ਰਿਤਪਾਲ ਸਿੰਘ...

ਦਾਖਾ : ਚੱਲਦੀ ਸਕਾਰਪੀਓ ਵਿਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਜੀਵਨ ਲੀਲਾ ਕੀਤੀ ਸਮਾਪਤ

ਲੁਧਿਆਣਾ ਦੇ ਪਿੰਡ ਦਾਖਾ ਤੋਂ ਦਿਲ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ। ਨੌਜਵਾਨ ਨੇ ਸਕਾਰਪੀਓ...

ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ

ਇੱਥੇ ਇੱਕ ਮੰਤਰੀ ਵਿੱਚ ਇੱਕ ਵਿਅਕਤੀ ਵੱਲੋਂ ਤਿੰਨ ਭੈਣਾਂ ਨਾਲ ਵਿਆਹ ਕਰਨ ਦੀਆਂ ਵੀਡੀਓਜ਼...

ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਆਰੰਭ; ਜਥੇਦਾਰ ਵੱਲੋਂ ਬਾਹਰੀ ਤੇ ਅੰਦਰੂਨੀ ਹਮਲਿਆਂ ਵਿਰੁੱਧ ਇੱਕਜੁੱਟ ਹੋਣ ਦਾ ਸੁਨੇਹਾ

ਸ੍ਰੀ ਅਕਾਲ ਤਖ਼ਤ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ...

ਦਿੱਲੀ ‘ਚ ਅਗਲੇ ਹੁਕਮਾਂ ਤੱਕ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

 ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।...

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ‘ਤੇ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ, ਪੁਲਿਸ ਨੇ ਮਾਮਲਾ ਕੀਤਾ ਦਰਜ

ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਕਸੂਤੇ ਫਸੇ ਹਨ। ਉਨ੍ਹਾਂ ਖਿਲਾਫ ਮਾਰਕੁੱਟ, ਜ਼ਬਰਦਸਤੀ ਬੰਧਕ ਬਣਾਉਣ...

ਸੋਨਮ ਵਾਂਗਚੁਕ ਨੇ 27ਵੇਂ ਦਿਨ ਖਤਮ ਕੀਤੀ ਭੁੱਖ ਹੜਤਾਲ, ਜੇ.ਪੀ. ਨੱਡਾ ‘ਤੇ ਜਿਤੇਂਦਰ ਸਿੰਘ ਪਹੁੰਚੇ ਮੇਦਾਂਤਾ, ਪਿਲਾਇਆ ਜੂਸ

ਪੇਪਰ ਲੀਕ ਖਿਲਾਫ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ 27ਵੇਂ ਦਿਨ ਭੁੱਖ ਹੜਤਾਲ...