ਭਾਰਤੀ ਰਸੋਈ ’ਚ ਪਾਇਆ ਜਾਣ ਵਾਲਾ ਜੀਰਾ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੀਰੇ ’ਚ ਆਇਰਨ, ਕਾਪਰ, ਕੈਲਸ਼ੀਅਮ, ਜ਼ਿੰਕ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਜਾਂਦੇ ਹਨ। ਜੀਰੇ ਦਾ ਇਸਤੇਮਾਲ ਖ਼ਾਸ ਕਰ ਸੂਪ, ਸਬਜ਼ੀ, ਰਾਇਤਾ, ਦਾਲ, ਚੌਲ ਆਦਿ ’ਚ ਕੀਤਾ ਜਾਂਦਾ ਹੈ। ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਜੀਰੇ ਦਾ ਪਾਣੀ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ
ਜਿਨ੍ਹਾਂ ਲੋਕਾਂ ਨੂੰ ਕੋਲੇਸਟ੍ਰੋਲ ਦੀ ਸਮੱਸਿਆ ਹੈ, ਉਨ੍ਹਾਂ ਲਈ ਜੀਰਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਕੋਲੇਸਟ੍ਰੋਲ ਨੂੰ ਬਿਹਤਰ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਰ ਘਟਾਉਣ ਲਈ ਜੀਰਾ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਭਾਰ ਘਟਾਉਣ ਲਈ ਤੁਸੀਂ ਜੀਰੇ ਦਾ ਪਾਣੀ ਆਪਣੀ ਖ਼ੁਰਾਕ ‘ਚ ਸ਼ਾਮਲ ਕਰ ਸਕਦੇ ਹੋ, ਇਸ ਨਾਲ ਵੀ ਭਾਰ ਘੱਟ ’ਚ ਮਦਦ ਮਿਲ ਸਕਦੀ ਹੈ। ਪਾਚਨ ਨੂੰ ਤੰਦਰੁਸਤ ਰੱਖਣ ਲਈ ਜੀਰੇ ਦਾ ਇਸਤੇਮਾਲ ਜੜੀ-ਬੂਟਿਆਂ ਦੇ ਰੂਪ ’ਚ ਕੀਤਾ ਜਾਂਦਾ ਹੈ। ਇਹ ਬਦਹਜ਼ਮੀ ਤੋਂ ਰਾਹਤ ਦਿਵਾਉਂਦਾ ਹੈ। ਜੀਰਾ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ, ਜਿਸ ਨਾਲ ਖਾਣਾ ਜਲਦੀ ਪਚਦਾ ਹੈ।
ਜੀਰਾ ਵਿਟਾਮਿਨ-ਏ, ਵਿਟਾਮਿਨ-ਸੀ, ਕਾਪਰ, ਮੈਗਨੀਜ਼ ਐਂਟੀਆਕਸੀਡੇਂਟ ਤੇ ਐਂਟੀ- ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੋ ਸਰੀਰ ਨੂੰ ਸੋਜ ਤੋਂ ਬਚਾਉਂਦਾ ਹੈ। ਜੀਰੇ ’ਚ ਮੌਜੂਦ ਗੁਣ ਨੀਂਦ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦਗਾਰ ਹੁੰਦੇ ਹਨ। ਇਹ ਤਣਾਅ ਦੇ ਲੱਛਣਾਂ ਨੂੰ ਆਸਾਨੀ ਨਾਲ ਘੱਟ ਕਰ ਸਕਦਾ ਹੈ।