August 4, 2026, 3:57 am
----------- Advertisement -----------
HomeNewsBreaking Newsਸਾਵਧਾਨ! ਬਰਸਾਤ ਦੇ ਮੌਸਮ 'ਚ ਇਹਨਾਂ ਸਬਜ਼ੀਆਂ ਤੋਂ ਬਣਾ ਲਓ ਦੂਰੀ

ਸਾਵਧਾਨ! ਬਰਸਾਤ ਦੇ ਮੌਸਮ ‘ਚ ਇਹਨਾਂ ਸਬਜ਼ੀਆਂ ਤੋਂ ਬਣਾ ਲਓ ਦੂਰੀ

Published on

----------- Advertisement -----------

ਬਰਸਾਤ ਦੇ ਨਾਲ-ਨਾਲ ਮਾਨਸੂਨ ਦਾ ਮੌਸਮ ਹਰ ਤਰ੍ਹਾਂ ਦੀਆਂ ਬਿਮਾਰੀਆਂ ਵੀ ਲਿਆਉਂਦਾ ਹੈ। ਇਸ ਮੌਸਮ ‘ਚ ਜ਼ੁਕਾਮ, ਵਾਇਰਲ ਬੁਖਾਰ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਆਪਣੀ ਸਿਹਤ ਨੂੰ ਲੈ ਕੇ ਸਾਵਧਾਨੀ ਵਰਤਣੀ ਜ਼ਰੂਰੀ ਹੈ। ਸਿਰਫ਼ ਉਹੀ ਚੀਜ਼ਾਂ ਖਾਓ ਜੋ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਰੱਖਦੀਆਂ ਹਨ।

ਨਰਾਇਣਾ ਹਸਪਤਾਲ ਦੇ ਮੁੱਖ ਡਾਇਟੀਸ਼ੀਅਨ ਪਾਇਲ ਸ਼ਰਮਾ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਬਾਹਰੀ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਬੈਕਟੀਰੀਆ ਦਾ ਵਾਧਾ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਵੀ ਹਰੀਆਂ ਸਬਜ਼ੀਆਂ ਖਾਂਦੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੀ ਸਬਜ਼ੀ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੈ। ਆਓ ਜਾਣਦੇ ਹਾਂ ਮਾਹਿਰਾਂ ਤੋਂ ਬਰਸਾਤ ਦੇ ਮੌਸਮ ‘ਚ ਕਿਹੜੀਆਂ ਹਰੀਆਂ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ।

ਸ਼ਿਮਲਾ ਮਿਰਚ

ਬਰਸਾਤ ਦੇ ਮੌਸਮ ਵਿੱਚ ਸ਼ਿਮਲਾ ਮਿਰਚ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸ਼ਿਮਲਾ ਮਿਰਚ ਜ਼ਿਆਦਾਤਰ ਨੂਡਲਜ਼ ਅਤੇ ਸਟਾਰਟਰ ਵਿੱਚ ਵਰਤਿਆ ਜਾਂਦਾ ਹੈ। ਪਰ ਇਸ ਬਰਸਾਤ ਦੇ ਮੌਸਮ ਵਿੱਚ ਇਹ ਸਬਜ਼ੀ ਸਿਹਤ ਲਈ ਚੰਗੀ ਨਹੀਂ ਹੈ। ਸ਼ਿਮਲਾ ਮਿਰਚ ਦਾ ਠੰਡਾ ਸੁਭਾਅ ਪਾਚਨ ਕਿਰਿਆ ਨੂੰ ਪਰੇਸ਼ਾਨ ਕਰ ਸਕਦਾ ਹੈ।

ਫੁੱਲ ਗੋਭੀ

ਬਰਸਾਤ ਦੇ ਮੌਸਮ ਵਿੱਚ ਹਰ ਕੋਈ ਪਕੌੜੇ ਖਾਣਾ ਪਸੰਦ ਕਰਦਾ ਹੈ। ਇਸ ਮੌਸਮ ‘ਚ ਜ਼ਿਆਦਾਤਰ ਲੋਕ ਗੋਭੀ ਦੇ ਪਕੌੜੇ ਜਾਂ ਪਰਾਠੇ ਖਾਣਾ ਪਸੰਦ ਕਰਦੇ ਹਨ। ਕੁਝ ਲੋਕ ਇਸ ਮੌਸਮ ‘ਚ ਇਸ ਦੀ ਸਬਜ਼ੀ ਵੀ ਖਾਂਦੇ ਹਨ। ਪਰ ਬਰਸਾਤ ਦੇ ਮੌਸਮ ਵਿੱਚ ਇਹ ਸਬਜ਼ੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵਧਦੀਆਂ ਹਨ ਅਤੇ ਵਾਤ ਦੋਸ਼ ਵੀ ਹੋ ਸਕਦਾ ਹੈ।

ਪਾਲਕ

ਪਾਲਕ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਪਰ ਮਾਨਸੂਨ ਦੇ ਮੌਸਮ ‘ਚ ਇਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨੂੰ ਖਾਣ ਨਾਲ ਗੈਸਟਰੋਇੰਟੇਸਟਾਈਨਲ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ। ਦਰਅਸਲ, ਪਾਲਕ ਖਾਣ ਨਾਲ ਵਾਤ ਅਤੇ ਪਿੱਤ ਦੋਸ਼ ਵਧਦਾ ਹੈ। ਅਜਿਹੇ ‘ਚ ਬਰਸਾਤ ਦੇ ਮੌਸਮ ‘ਚ ਇਸ ਦਾ ਜ਼ਿਆਦਾ ਸੇਵਨ ਨਾ ਕਰੋ।

ਪੱਤਾਗੋਭੀ

ਜੇਕਰ ਤੁਸੀਂ ਬਰਸਾਤ ਦੇ ਮੌਸਮ ‘ਚ ਗੋਭੀ ਖਾ ਰਹੇ ਹੋ ਤਾਂ ਇਸ ਤੋਂ ਬਚੋ। ਬਾਰਿਸ਼ ‘ਚ ਗੋਭੀ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ। ਇਸ ਮੌਸਮ ਵਿੱਚ ਵੈਸੇ ਵੀ ਗੋਭੀ ਵਿੱਚ ਕੀੜਿਆਂ ਦਾ ਡਰ ਬਣਿਆ ਰਹਿੰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵੜਿੰਗ ਨੇ ਚੰਨੀ ਸਮਰਥਕ ਨੂੰ ਸਟੇਜ ‘ਤੇ ਬੁਲਾਇਆ, ਫੋਨ ਕਰਵਾ ਕੇ ਕੀਤਾ ਸਿਆਸੀ ਤੰਜ

ਪੰਜਾਬ ਕਾਂਗਰਸ ਦੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ‘ਚ ਬੀਤੇ ਦਿਨਾਂ ਤੋਂ ਵੱਖ-ਵੱਖ ਹਲਕਿਆਂ...

ਪੰਜਾਬ ਵਿਧਾਨ ਸਭਾ ‘ਚ ਪੇਪਰ ਲੀਕ ਅਤੇ ਵਿਦਿਆਰਥੀਆਂ ‘ਤੇ ਪੁਲੀਸ ਅੱਤਿਆਚਾਰ ਖ਼ਿਲਾਫ਼ ਮਤਾ ਪੇਸ਼

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਸੈਸ਼ਨ ਸ਼ੁਰੂ ਹੁੰਦਿਆਂ...

ਕੇਵਲ ਸਿੰਘ ਢਿੱਲੋਂ ਨੇ ਭਾਜਪਾ ਪੰਜਾਬ ਦੀ ਨਵੀਂ ਟੀਮ ਦਾ ਕੀਤਾ ਐਲਾਨ, ਉਪ ਪ੍ਰਧਾਨਾਂ ਤੋਂ ਸਕੱਤਰਾਂ ਤੱਕ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ

ਚੰਡੀਗੜ੍ਹ: ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ...

ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਅਦਾਕਾਰ ਯੋਗਰਾਜ ਸਿੰਘ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਮਨਜੀਤ...

Punjab Government ਨੂੰ ਦੇਣਾ ਪਵੇਗਾ ਮੁਲਾਜ਼ਮਾਂ ਨੂੰ DA ਦਾ ਬਕਾਇਆ ! ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਲੱਗਿਆ ਵੱਡਾ ਝਟਕਾ

ਪੰਜਾਬ ਸਰਕਾਰ ਨੂੰ  ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ...

‘ਮੇਰੇ ਪੁੱਤ ਸਿੱਧੂ ਦੀ ਫੈਨ following PM ਮੋਦੀ ਦੀ ਫੈਨ following ਦੇ ਬਰਾਬਰ ਹੈ’ : ਬਲਕੌਰ ਸਿੱਧੂ

ਕਾਂਗਰਸ ਪਾਰਟੀ ਵੱਲੋਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਬਰਨਾਲਾ ਵਿਖੇ ਸਮਾਗਮ ਕਰਵਾਇਆ ਗਿਆ।...

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

ਪੰਜਾਬ ਵਿੱਚ ਸਰਕਾਰੀ ਬੱਸਾਂ ‘ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਅੱਜ 3 ਅਗਸਤ ਤੋਂ...

ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਬ੍ਰਿਜਭੂਸ਼ਣ ਸਿੰਘ ਬਰੀ

ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਬ੍ਰਿਜਭੂਸ਼ਣ ਸਿੰਘ ਨੂੰ ਬਰੀ ਕਰ ਦਿੱਤਾ ਗਿਆ...

ਡਿਲਵਰੀ ਬੁਆਏ ਨੇ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ ਵਸੂਲੇ 500 ਰੁਪਏ !

ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਿਲਵਰੀ ਦੇਣ ਆਏ ਇੱਕ...