June 5, 2026, 7:26 am
----------- Advertisement -----------
HomeNewsHealthਪਿੱਪਲ ਦੇ ਰੁੱਖ 'ਚ ਸਮੋਇਆ ਹੈ 'ਗੁਣਾਂ ਦਾ ਅਥਾਹ ਭੰਡਾਰ',ਕਈ ਬੀਮਾਰੀਆਂ ਕਰਦਾ...

ਪਿੱਪਲ ਦੇ ਰੁੱਖ ‘ਚ ਸਮੋਇਆ ਹੈ ‘ਗੁਣਾਂ ਦਾ ਅਥਾਹ ਭੰਡਾਰ’,ਕਈ ਬੀਮਾਰੀਆਂ ਕਰਦਾ ਹੈ ਦੂਰ

Published on

----------- Advertisement -----------

ਗਰਮੀਆਂ ਦੇ ਮੌਸਮ ‘ਚ ਠੰਡੀਆਂ-ਠਾਰ ਹਵਾਵਾਂ ਦੇਣ ਵਾਲਾ ਰੁੱਖ ਆਪਣੇ ਅੰਦਰ ਗੁਣਾਂ ਦਾ ਅਥਾਹ ਭੰਡਾਰ ਸਮੋ ਕੇ ਰੱਖਦਾ ਹੈ । ਜੀ ਹਾਂ , ਅਸੀਂ ਪਿੱਪਲ ਦੀ ਗੱਲ ਕਰ ਰਹੇ ਹਾਂ ਜਿਸਨੂੰ ਸਭ ਤੋਂ ਪੁਰਾਣਾ ਦਰੱਖਤ ਹੋਣ ਦਾ ਮਾਣ ਹਾਸਲ ਹੈ । ਪੁਰਾਣੇ ਹਕੀਮਾਂ ਦੀਆਂ ਜੜ੍ਹੀ -ਬੂਟੀ ਵਿਸ਼ੇਸ਼ ਦਵਾਈਆਂ ਤੋਂ ਲੈ ਕੇ ਅੰਗਰੇਜ਼ੀ ਦਵਾਈਆਂ ‘ਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ । ਪਿੱਪਲ ਦੇ ਰੁੱਖ ਦੇ ਪੱਤੇ ਜਿੱਥੇ ਸਾਨੂੰ ਗਰਮੀਆਂ ਦੀਆਂ ਤਪਸ਼ਾਂ ਤੋਂ ਬਚਾਉਂਦੇ ਹੋਏ ਠੰਡੀਆਂ ਹਵਾਵਾਂ ਪ੍ਰਦਾਨ ਕਰਦੇ ਹਨ, ਉੱਥੇ ਹੀ ਇਹ ਮਨੁੱਖ ਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਦੀ ਵੀ ਸਮਰੱਥਾ ਰੱਖਦੇ ਹਨ । ਪਿੱਪਲ ਦਾ ਰੁੱਖ ਐਨਾ ਗੁਣਕਾਰੀ ਹੈ ਕਿ ਮਨੁੱਖ ਇਸਦੇ ਪੱਤਿਆਂ, ਜੜ੍ਹਾਂ, ਬੀਆਂ ਦਾ ਇਸਤੇਮਾਲ ਕਰਕੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੈ । ਆਓ ਜਾਣਦੇ ਹਾਂ ਕਿ ਪਿੱਪਲ ਦੇ ਪੱਤਿਆਂ ਦੀ ਵਰਤੋਂ ਕਰਕੇ ਕਿਹੜੀ-ਕਿਹੜੀ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ।

1 ਕੁਝ ਲੋਕਾਂ ਨੂੰ ਚਮੜੀ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਦੀ ਹੈ ਉਹ ਲੋਕ ਪਿੱਪਲ ਦੀ ਛਿੱਲੜ ਨੂੰ 20 ਗ੍ਰਾਮ ਕੁੱਟਕੇ 200 ਗ੍ਰਾਮ ਪਾਣੀ ’ਚ ਉਬਾਲਣ ਤੇ ਇਕ ਚੌਥਾਈ ਰਹਿਣ ਤੇ ਛਾਣਕੇ ਸਵੇਰੇ ਪੀ ਲੈਣ ਇਸ ਨਾਲ ਚਮੜੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
2 ਪਿੱਪਲ ਦੇ ਪੱਤਿਆ ਦੀ ਵਰਤੋਂ ਕਬਜ਼ ਤੇ ਗੈਸ ਦਾ ਇਲਾਜ ਕਰਨ ’ਚ ਕੀਤੀ ਜਾਂਦੀ ਹੈ। ਇਸ ਨੂੰ ਪਿੱਤ ਨਾਸ਼ਕ ਵੀ ਕਿਹਾ ਜਾਂਦਾ ਹੈ ਇਸ ਲਈ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਇਸ ਨੂੰ ਫ਼ਾਇਦੇਮੰਦ ਮੰਨਿਆਂ ਜਾਂਦਾ ਹੈ।
3 ਚਮੜੀ ਦੀ ਰੰਗਤ ’ਚ ਨਿਖ਼ਾਰ ਲਿਆਉਣ ਲਈ ਪਿੱਪਲ ਦੀ ਛਿੱਲੜ ਬਹੁਤ ਫਾਇਦੇਮੰਦ ਹੈ। ਪਿੱਪਲ ਦੀ ਛਿੱਲੜ ਜਾਂ ਇਸ ਦੇ ਪੱਤਿਆਂ ਦੀ ਵਰਤੋਂ ਕਰਕੇ ਚਮੜੀ ਦੀਆਂ ਝੁਰੜੀਆਂ ਨੂੰ ਘੱਟ ਕੀਤਾ ਦਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਚੰਡੀਗੜ੍ਹ/ਲੁਧਿਆਣਾ 04 ਜੂਨ 2026:ਪੰਜਾਬ ਪੁਲਿਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ...

ਖਾਲਸਾ ਟੈਕਸ: ਸੀਐਮ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਖਾਲਸਾ ਐਂਟਰੀ ਟੈਕਸ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ...

ਟੀਮ ਇੰਡੀਆ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ‘ਚੋਂ ਹੋਏ ਬਾਹਰ

ਭਾਰਤੀ ਕ੍ਰਿਕਟ ਫੈਨਜ਼ ਅਤੇ ਟੀਮ ਇੰਡੀਆ ਨੂੰ ਨਿਰਾਸ਼ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ...

ਹਵਾਰਾ ਦੀ ਪੈਰੋਲ ਪਟੀਸ਼ਨ ‘ਤੇ ਦਿੱਲੀ ਡਾਇਰੈਕਟਰ ਜਨਰਲ ਨੂੰ ਮੁੜ ਨੋਟਿਸ, ਹਾਈ ਕੋਰਟ ਨੇ ਮੰਗਿਆ ਜਵਾਬ; CBI ਨੇ ਪੈਰੋਲ ਦਾ ਕੀਤਾ ਤਿੱਖਾ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ...