ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਸਤਕ ਦਿੰਦੀਆਂ ਹਨ। ਇਨ੍ਹਾਂ 'ਚ ਇਕ ਪੋਸ਼ਕ ਤੱਤ ਵਿਟਾਮਿਨ-ਏ ਦੀ ਕਮੀ ਨਾਲ ਅੱਖਾਂ ਦੀ ਰੌਸ਼ਨੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਅੱਖਾਂ ਦੀ ਰੌਸ਼ਨੀ ਘੱਟ ਹੋਣ ਦੇ ਹੋਰ ਵੀ ਕਈ ਕਾਰਨ ਹਨ। ਮੋਬਾਈਲ ਅਤੇ ਲੈਪਟਾਪ ਦੀ ਸਕਰੀਨ 'ਤੇ ਜ਼ਿਆਦਾ ਦੇਰ ਤੱਕ ਕੰਮ ਕਰਨ ਨਾਲ ਵੀ ਅੱਖਾਂ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਤੁਸੀਂ ਵੀ ਅੱਖਾਂ ਦੀ ਰੋਸ਼ਨੀ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ। ਆਓ ਜਾਣਦੇ ਹਾਂ-
1.. ਸਰਦੀਆਂ ਦੇ ਮੌਸਮ ਵਿੱਚ ਗਾਜਰ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ’ਚ ਵਿਟਾਮਿਨ-ਏ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ’ਚ ਵਿਟਾਮਿਨ-ਏ ਦੀ ਕਮੀ ਦੂਰ ਹੁੰਦੀ ਹੈ। ਇਸ ਦੇ ਲਈ ਤੁਸੀਂ ਸਰਦੀਆਂ ਵਿੱਚ ਗਾਜਰ, ਗਾਜਰ ਦਾ ਹਲਵਾ, ਗਾਜਰ ਸਲਾਦ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਬਦਾਮ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।
2.. ਇਸ ’ਚ ਆਇਰਨ, ਵਿਟਾਮਿਨ-ਏ,, ਸੀ, ਕੇ, ਫੋਲੇਟ, ਪੋਟਾਸ਼ੀਅਮ ਅਤੇ ਆਕਸਾਲਿਕ ਐਸਿਡ ਪਾਏ ਜਾਂਦੇ ਹਨ, ਜੋ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ’ਚ ਫਾਇਦੇਮੰਦ ਹੁੰਦੇ ਹਨ। ਪਾਲਕ ਦਾ ਰੋਜ਼ਾਨਾ ਸੇਵਨ ਸਰੀਰ ’ਚ ਆਇਰਨ ਦੀ ਕਮੀ ਦੂਰ ਕਰਦਾ ਹੈ। ਇਸ ਦੇ ਨਾਲ ਹੀ ਵਿਟਾਮਿਨ-ਏ ਵੀ ਮਿਲਦਾ ਹੈ।
3.. ਸਿਹਤ ਮਾਹਿਰ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਅਤੇ ਦਿਲ ਨੂੰ ਸਿਹਤਮੰਦ ਰੱਖਣ ਲਈ ਸਮੁੰਦਰੀ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਸਮੁੰਦਰੀ ਭੋਜਨ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਭੋਜਨ ਖਾਣ ਨਾਲ ਕੋਲੈਸਟ੍ਰੋਲ ਕੰਟਰੋਲ ’ਚ ਰਹਿੰਦਾ ਹੈ। ਇਸ ਤੋਂ ਇਲਾਵਾ ਮੱਛੀ ’ਚ ਵਿਟਾਮਿਨ-ਏ ਪਾਇਆ ਜਾਂਦਾ ਹੈ। ਮੱਛੀ ਦੇ ਸੇਵਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਇਸ ਦੇ ਨਾਲ ਸਰੀਰ ’ਚ ਵਿਟਾਮਿਨ-ਏ ਦੀ ਕਮੀ ਦੂਰ ਹੋ ਜਾਂਦੀ ਹੈ।











