May 9, 2026, 8:03 pm
----------- Advertisement -----------
HomeNewsHealthਦੀਵਾਲੀ 'ਤੇ ਜ਼ਿਆਦਾ ਨਾ ਖਾਓ ਇਹ ਪਕਵਾਨ, ਖੂਨ 'ਚ ਵਧੇਗਾ Bad ਕੋਲੈਸਟ੍ਰਾਲ

ਦੀਵਾਲੀ ‘ਤੇ ਜ਼ਿਆਦਾ ਨਾ ਖਾਓ ਇਹ ਪਕਵਾਨ, ਖੂਨ ‘ਚ ਵਧੇਗਾ Bad ਕੋਲੈਸਟ੍ਰਾਲ

Published on

----------- Advertisement -----------

ਅੱਜ ਦੇਸ਼ ਭਰ ‘ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ 5 ਦਿਨਾਂ ਦਾ ਤਿਉਹਾਰ ਧਨਤੇਰਸ ਨਾਲ ਸ਼ੁਰੂ ਹੁੰਦਾ ਹੈ ਅਤੇ ਪੰਜਵੇਂ ਦਿਨ ਗੋਵਰਧਨ ਪੂਜਾ ਕੀਤੀ ਜਾਂਦੀ ਹੈ। ਦੀਵਾਲੀ ਵਾਲੇ ਦਿਨ ਹਰ ਘਰ ‘ਚ ਕੁਝ ਪਕਵਾਨ ਜ਼ਰੂਰ ਬਣਾਏ ਜਾਂਦੇ ਹਨ, ਜੋ ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਕਈ ਗੁਣਾ ਵਧਾ ਦਿੰਦੇ ਹਨ ਪਰ ਤਿਉਹਾਰਾਂ ਦੇ ਦਿਨ ਅਜਿਹੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਨਾ ਕਰੋ, ਜੋ ਖੂਨ ‘ਚ ਕੋਲੈਸਟ੍ਰੋਲ ਨੂੰ ਵਧਾਉਂਦੇ ਹਨ। ਆਓ ਜਾਣਦੇ ਹਾਂ ਇਹਨਾ ਪਕਵਾਨਾਂ ਬਾਰੇ-
ਗੁਜੀਆ
ਗੁਜੀਆ ਦਾ ਨਾਮ ਸੁਣਦੇ ਹੀ ਮੂੰਹ ‘ਚ ਪਾਣੀ ਆ ਜਾਂਦਾ ਹੈ। ਦੀਵਾਲੀ ‘ਤੇ ਗੁਜੀਆ ਨੂੰ ਹੋਰ ਮਠਿਆਈਆਂ ਦੇ ਨਾਲ ਜ਼ਰੂਰ ਪਰੋਸਿਆ ਜਾਂਦਾ ਹੈ। ਇਸ ਨੂੰ ਬਣਾਉਣ ਲਈ ਮੈਦਾ ਅਤੇ ਖੋਆ ਵਰਤਿਆ ਜਾਂਦਾ ਹੈ ਪਰ ਚੀਨੀ ਅਤੇ ਤੇਲ ਦੀ ਜ਼ਿਆਦਾ ਵਰਤੋਂ ਹੋਣ ਕਾਰਨ ਇਸ ਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ।
ਜਲੇਬੀ
ਦੀਵਾਲੀ ਦੇ ਮੌਕੇ ‘ਤੇ ਜਲੇਬੀ ਦੀ ਮੰਗ ਕਾਫੀ ਵੱਧ ਜਾਂਦੀ ਹੈ। ਜਦੋਂ ਇਸ ਨੂੰ ਸਾਡੇ ਸਾਹਮਣੇ ਪਰੋਸਿਆ ਜਾਂਦਾ ਹੈ, ਤਾਂ ਆਪਣੇ ਆਪ ਨੂੰ ਇਸ ਨੂੰ ਖਾਣ ਤੋਂ ਰੋਕਣਾ ਮੁਸ਼ਕਲ ਹੁੰਦਾ ਹੈ, ਪਰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਲੇਬੀ ਵਿੱਚ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਕੋਲੈਸਟ੍ਰੋਲ ਵਧਾਉਣ ਲਈ ਜ਼ਿੰਮੇਵਾਰ ਹੈ।
ਕਚੌਰੀਆਂ
ਦੀਵਾਲੀ ਦੇ ਮੌਕੇ ‘ਤੇ ਘਰਾਂ ‘ਚ ਕਚੌਰੀਆਂ ਖਾਣ ਦਾ ਰੁਝਾਨ ਬਹੁਤ ਵੱਧ ਗਿਆ ਹੈ, ਇਸ ਤੋਂ ਬਿਨਾਂ ਦੀਵਾਲੀ ਅਧੂਰੀ ਜਾਪਦੀ ਹੈ ਪਰ ਇਸ ਨੂੰ ਵੀ ਇਕ ਹੱਦ ‘ਚ ਖਾਣਾ ਚਾਹੀਦਾ ਹੈ ਕਿਉਂਕਿ ਬਹੁਤ ਜ਼ਿਆਦਾ ਤੇਲ ਦੀ ਮਾਤਰਾ ਸਿਹਤ ਲਈ ਚੰਗੀ ਨਹੀਂ ਹੁੰਦੀ, ਜੇਕਰ ਕੋਲੈਸਟ੍ਰੋਲ ਵਧਦਾ ਹੈ ਤਾਂ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਲੱਡੂ
ਹਰ ਦੀਵਾਲੀ ‘ਤੇ ਲੋਕ ਆਪਣੇ ਘਰਾਂ ਵਿਚ ਲੱਡੂ ਜਰੂਰ ਲਿਆਉਂਦੇ ਹਨ, ਇਸ ਮਿਠਾਈ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ, ਪਰ ਜੇਕਰ ਅਸੀਂ ਇਸ ਨੂੰ ਬਹੁਤ ਜ਼ਿਆਦਾ ਖਾਂਦੇ ਹਾਂ ਤਾਂ ਨਾ ਸਿਰਫ ਕੋਲੈਸਟ੍ਰੋਲ ਵਧਦਾ ਹੈ, ਸਗੋਂ ਪੇਟ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀ ਸਿਆਸਤ ਦਾ ਨਵਾਂ ਚਿਹਰਾ ਬਣਨਗੇ ਦਿਲਜੀਤ ਦੋਸਾਂਝ? ਸਿੰਗਰ ਨੇ ਦਿੱਤਾ ਜਵਾਬ

ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਜਿੱਥੇ ਵੀ ਜਾਂਦੇ ਹਨ, ਪੰਜਾਬ ਬਾਰੇ ਗੱਲ ਕਰਦੇ ਹਨ, ਪਰ ਉਨ੍ਹਾਂ...

‘ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਹਥਿਆਰ:ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ  ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ. ਦੀ ਰੇਡ ਦੀ...

*ਬੇਅਦਬੀ ਦੇ ਮਾਮਲਿਆਂ ਵਿੱਚ ਹੁਣ ਮਾਨਸਿਕ ਰੋਗੀ ਹੋਣ ਦਾ ਬਹਾਨਾ ਨਹੀਂ ਚੱਲੇਗਾ:ਰੀ ਭਗਵੰਤ ਸਿੰਘ ਮਾਨ

* *ਬਠਿੰਡਾ, 8 ਮਈ , 2026*:ਚਾਰ ਰੋਜ਼ਾ ‘ਸ਼ੁਕਰਾਨਾ ਯਾਤਰਾ’ ਦੇ ਅੱਜ ਤੀਜੇ ਦਿਨ ਮਾਲਵਾ...

AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ,  ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।

ਹੁਸ਼ਿਆਰਪੁਰ ਤੋਂ ‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਸ਼ੁੱਕਰਵਾਰ (8 ਮਈ) ਨੂੰ ਕਿਸਨੇ ਨੇ...

ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ (ਸ਼ੁੱਕਰਵਾਰ) ਸ੍ਰੀ ਅਕਾਲ ਤਖ਼ਤ ਸਾਹਿਬ...

ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੀਆਂ ਤਾਰੀਖਾਂ ਦਾ ਐਲਾਨ! ਹੈਲਪਲਾਈਨ ਨੰਬਰ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਸ਼ਡਿਊਲ...

ਹੁਣ Visa ਖਤਮ ਹੋਣ ‘ਤੇ ਵੀ ਕੈਨੇਡਾ ‘ਚ ਰੁਕ ਸਕਣਗੇ ਪੰਜਾਬੀ, ਇਮੀਗ੍ਰੇਸ਼ਨ ਨੇ ਬਦਲੇ ਨਿਯਮ

ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ...