ਜੀਵਨਸ਼ੈਲੀ ਦਾ ਪ੍ਰਭਾਵ ਪੈਨਕ੍ਰੀਅਸ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਬਹੁਤੇ ਸਾਰੇ ਲੋਕ ਜਾਣਦੇ ਹਨ ਕਿ ਪੈਨਕ੍ਰੀਅਸ ਵੀ ਪਾਚਨ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਬਹੁਤ ਜ਼ਿਆਦਾ ਤੇਲਯੁਕਤ ਭੋਜਨ ਖਾਣਾ, ਜੰਕ ਫੂਡ ਅਤੇ ਸਿਗਰਟਨੋਸ਼ੀ ਵਰਗੀਆਂ ਆਦਤਾਂ ਪੈਨਕ੍ਰੀਅਸ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਭਾਵੇਂ ਆਸਾਨ ਨਾ ਹੋਵੇ ਪਰ ਕੁਝ ਯੋਗ ਆਸਣਾਂ ਰਾਹੀਂ ਤੁਸੀਂ ਆਸਾਨੀ ਨਾਲ ਸਿਹਤਮੰਦ ਰਹਿ ਸਕਦੇ ਹੋ। ਕੁਝ ਅਜਿਹੇ ਯੋਗਾਸਨ ਹਨ, ਜਿਨ੍ਹਾਂ ਨੂੰ ਰੋਜ਼ਾਨਾ ਕੁਝ ਮਿੰਟ ਕਰਨ ਨਾਲ ਤੁਸੀਂ ਪੈਨਕ੍ਰੀਅਸ ਦੀ ਸਿਹਤ ਨੂੰ ਬਰਕਰਾਰ ਰੱਖ ਸਕਦੇ ਹੋ।
1.. ਪਾਦਹਸਤਾਸਨ-
ਇਸ ਆਸਣ ਨੂੰ ਕਰਨ ਲਈ ਸਭ ਤੋਂ ਪਹਿਲਾਂ ਸਿੱਧੇ ਖੜ੍ਹੇ ਹੋ ਜਾਓ। ਹੁਣ ਸਾਹ ਲੈਂਦੇ ਸਮੇਂ ਹੱਥਾਂ ਨੂੰ ਉੱਪਰ ਵੱਲ ਲੈ ਜਾਓ ਅਤੇ ਥੋੜ੍ਹਾ ਪਿੱਛੇ ਵੱਲ ਝੁਕਦੇ ਹੋਏ ਸਾਹ ਛੱਡੋ। ਹੁਣ ਡੂੰਘਾ ਸਾਹ ਲੈਂਦੇ ਹੋਏ ਅੱਗੇ ਝੁਕੋ ਅਤੇ ਉਂਗਲਾਂ ਨਾਲ ਪੈਰਾਂ ਦੀਆਂ ਉਂਗਲਾਂ ਨੂੰ ਛੂਹਣ ਦੀ ਕੋਸ਼ਿਸ਼ ਕਰੋ। ਲੱਤਾਂ ਨੂੰ ਸਿੱਧਾ ਰੱਖਦੇ ਹੋਏ, ਜਿੰਨਾ ਹੋ ਸਕੇ ਮੋੜੋ। ਜੇਕਰ ਤੁਹਾਡੀ ਰੀੜ੍ਹ ਦੀ ਹੱਡੀ ਵਿਚ ਕੋਈ ਸਮੱਸਿਆ ਹੈ ਜਾਂ ਗੋਡਿਆਂ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਇਸ ਆਸਣ ਨੂੰ ਕਰਨ ਤੋਂ ਪਹਿਲਾਂ ਮਾਹਿਰ ਦੀ ਰਾਏ ਜ਼ਰੂਰ ਲਓ।
2.. ਪਸ਼ਚਿਮੋਟਾਸਨ-
ਇਸ ਆਸਣ ਨੂੰ ਕਰਨ ਲਈ ਸਭ ਤੋਂ ਪਹਿਲਾਂ ਆਪਣੀਆਂ ਲੱਤਾਂ ਨੂੰ ਅੱਗੇ ਵਧਾ ਕੇ ਬੈਠੋ। ਹੁਣ ਅੱਗੇ ਝੁਕਦੇ ਹੋਏ ਦੋਹਾਂ ਹੱਥਾਂ ਨਾਲ ਪੈਰਾਂ ਦੀਆਂ ਉਗਲਾਂ ਨੂੰ ਛੂਹੋ। ਜਿੰਨਾ ਹੋ ਸਕੇ ਸਿਰ ਨੂੰ ਗੋਡਿਆਂ ਦੇ ਨੇੜੇ ਲਿਆਓ। ਇਸ ਪੂਰੂ ਪ੍ਰਕਿਰਿਆ ਨੂੰ ਘੱਟੋ-ਘੱਟ ਪੰਜ ਵਾਰ ਦੁਹਰਾਓ।
3.. ਵਜਰਾਸਨ-
ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਘੱਟ ਕਰਨ ਜਾਂ ਦੂਰ ਕਰਨ ’ਚ ਇਹ ਆਸਣ ਬਹੁਤ ਫਾਇਦੇਮੰਦ ਹੁੰਦਾ ਹੈ। ਆਪਣੀਆਂ ਲੱਤਾਂ ਗੋਡਿਆਂ ਤੋਂ ਪਿੱਛੇ ਵੱਲ ਝੁਕ ਕੇ ਬੈਠੋ। ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖੋ। ਦੋਵੇਂ ਹੱਥ ਗੋਡਿਆਂ ’ਤੇ ਰੱਖੋ। ਕੁੱਝ ਮਿੰਟਾਂ ਲਈ ਇਸ ਸਥਿਤੀ ਵਿੱਚ ਰਹੋ ਅਤੇ ਡੂੰਘੇ ਸਾਹ ਲੈਂਦੇ ਰਹੋ।
4.. ਯੋਗਾਸਨ ਦੇ ਫਾਇਦੇ-
ਇਹ ਸਾਰੇ ਯੋਗਾਸਨ ਪੇਟ ਦੀਆਂ ਮਾਸਪੇਸ਼ੀਆਂ ਨੂੰ ਪੂਰੂ ਤਰ੍ਹਾਂ ਖਿੱਚਦੇ ਅਤੇ ਆਰਾਮ ਦਿੰਦੇ ਹਨ। ਇਹ ਆਸਣ ਪੇਟ ਵਿੱਚ ਮੌਜੂਦ ਲੀਵਰ ਅਤੇ ਪੈਨਕ੍ਰੀਅਸ ਵਰਗੇ ਅੰਗਾਂ ਨੂੰ ਦਬਾਉਂਦੇ ਹਨ, ਜਿਸ ਨਾਲ ਇਨ੍ਹਾਂ ਦੇ ਅੰਦਰ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਸਾਰੇ ਅੰਗ ਸਾਫ਼ ਅਤੇ ਸਿਹਤਮੰਦ ਹੋ ਜਾਂਦੇ ਹਨ।












