June 28, 2026, 4:52 pm
----------- Advertisement -----------
HomeNewsHealthਕੀ ਤੁਹਾਨੂੰ ਵੀ ਹੈ ਨੀਂਦ 'ਚ ਘੁਰਾੜੇ ਮਾਰਨ ਦੀ ਆਦਤ, ਤਾਂ ਜਾਣੋ...

ਕੀ ਤੁਹਾਨੂੰ ਵੀ ਹੈ ਨੀਂਦ ‘ਚ ਘੁਰਾੜੇ ਮਾਰਨ ਦੀ ਆਦਤ, ਤਾਂ ਜਾਣੋ ਕਿਵੇਂ ਕੀਤਾ ਜਾ ਸਕਦਾ ਹੈ ਦੂਰ

Published on

----------- Advertisement -----------

ਇਸ ਨਾਲ ਨਾ ਸਿਰਫ ਘੁਰਾੜੇ ਲੈਣ ਵਾਲਿਆਂ ਦੀ ਨੀਂਦ ਖਰਾਬ ਹੋ ਸਕਦੀ ਹੈ ਬਲਕਿ ਉਨ੍ਹਾਂ ਦੇ ਆਲੇ-ਦੁਆਲੇ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਸਕਦੀ ਹੈ। ਕਈ ਮਾਮਲਿਆਂ ਵਿੱਚ ਤਾਂ ਘੁਰਾੜਿਆਂ ਕਾਰਨ ਲੋਕਾਂ ਦੇ ਵਿਆਹ ਵੀ ਟੁੱਟ ਚੁਕੇ ਹਨ। ਨੀਂਦ ਦੇ ਦੌਰਾਨ ਜਦੋਂ ਅਸੀਂ ਸਾਂਹ ਲੈਂਦੇ ਹਾਂ ਅਤੇ ਛੱਡਦੇ ਹਾਂ ਤਾਂ ਸਾਡੀ ਗਰਦਨ ਅਤੇ ਸਿਰ ਦੇ ਸੌਫ਼ਟ ਟਿਸ਼ੂ ਵਿੱਚ ਮੁਲਾਇਮ ਕੰਪਨ ਕਾਰਨ ਅਸੀਂ ਘੁਰਾੜੇ ਮਾਰਦੇ ਹਾਂ। ਇਹ ਟਿਸ਼ੂ ਸਾਡੇ ਨੱਕ ਦੇ ਰਸਤੇ, ਟੋਂਸਿਲ ਅਤੇ ਮੂੰਹ ਦੇ ਉੱਪਰਲੇ ਹਿੱਸੇ ਵਿੱਚ ਹੁੰਦੇ ਹਨ। ਜਦੋਂ ਤੁਸੀਂ ਸੌਂਦੇ ਹੋ, ਹਵਾ ਜਾਣ ਦਾ ਰਸਤਾ (ਏਅਰਵੇ) ਆਰਾਮ ਦੀ ਸਥਿਤੀ ‘ਚ ਹੁੰਦਾ ਹੈ। ਉਸ ਸਮੇਂ ਹਵਾ ਨੂੰ ਅੰਦਰ-ਬਾਹਰ ਜਾਣ ਲਈ ਜ਼ੋਰ ਲਗਾਉਣਾ ਪੈਂਦਾ ਹੈ, ਜਿਸ ਕਾਰਨ ਮੁਲਾਇਮ ਟਿਸ਼ੂਆਂ ਵਿੱਚ ਕੰਬਣੀ ਪੈਦਾ ਹੁੰਦੀ ਹੈ।

ਘੁਰਾੜੇ ਰੋਕਣ ਲਈ ਇਹ ਜ਼ਰੂਰੀ ਹੈ ਕਿ ਏਅਰ ਵੇਅ ਨੂੰ ਖੁੱਲ੍ਹਾ ਰੱਖਿਆ ਜਾਵੇ। ਅਜਿਹਾ ਕਰਨ ਲਈ ਕਈ ਤਰੀਕੇ ਹਨ, ਜਿਨ੍ਹਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ਰਾਬ ਕਾਰਨ ਨੀਂਦ ਦੇ ਦੌਰਾਨ ਮਾਸਪੇਸ਼ੀਆਂ ਵਧੇਰੇ ਆਰਾਮ ਦੀ ਸਥਿਤੀ (ਰਿਲੈਕਸ) ਵਿੱਚ ਆ ਜਾਂਦੀਆਂ ਹਨ ਅਤੇ ਇਸ ਕਾਰਨ ਏਅਰ ਵੇਅ ਸੁੰਗੜ ਕੇ ਹੋਰ ਜ਼ਿਆਦਾ ਤੰਗ ਹੋ ਜਾਂਦਾ ਹੈ। ਇਸਦੇ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਸੌਂਣ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਬਚਿਆ ਜਾਵੇ। ਜਦੋਂ ਤੁਸੀਂ ਪਿੱਠ ਦੇ ਭਾਰ ਸਿੱਧੇ ਲੇਟਦੇ ਹੋ ਤਾਂ ਤੁਹਾਡੀ ਜੀਭ, ਠੋਡੀ ਅਤੇ ਠੋਡੀ ਦੇ ਹੇਠਾਂ ਚਰਬੀ ਵਾਲੇ ਟਿਸ਼ੂ, ਇਹ ਸਾਰੇ ਏਅਰ ਵੇਅ ‘ਚ ਰੁਕਾਵਟ ਪੈਦਾ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਜੇ ਤੁਹਾਨੂੰ ਘੁਰਾੜੇ ਆਉਂਦੇ ਹਨ ਤਾਂ ਇੱਕ ਪਾਸੇ ਲੇਟੋ, ਨਾ ਕਿ ਸਿੱਧੇ।

ਬਾਜ਼ਾਰ ਵਿੱਚ ਅਜਿਹੇ ਕਈ ਉਤਪਾਦ ਉਪਲਬੱਧ ਹਨ ਜੋ ਘੁਰਾੜੇ ਰੋਕਣ ਵਿੱਚ ਸਹਾਇਤਾ ਕਰਦੇ ਹਨ। ਨੱਕ ‘ਤੇ ਲੱਗਣ ਵਾਲੀਆਂ ਪੱਟੀਆਂ ਦੇ ਪਿੱਛੇ ਵਿਚਾਰ ਇਹ ਹੈ ਕਿ ਇਹ ਤੁਹਾਡੀਆਂ ਨਾਸਾਂ ਨੂੰ ਖੁੱਲ੍ਹਾ ਰੱਖਦੀਆਂ ਹਨ। ਇਹ ਉਦੋਂ ਕੰਮ ਕਰਦਿਆਂ ਹਨ, ਜਦੋਂ ਤੁਸੀਂ ਨੱਕ ਤੋਂ ਘੁਰਾੜੇ ਮਾਰਦੇ ਹੋ। ਪਰ ਇਹ ਅਸਲ ਵਿੱਚ ਪ੍ਰਭਾਵਸ਼ਾਲੀ ਹਨ ਜਾਂ ਨਹੀਂ, ਇਸਦੇ ਪ੍ਰਮਾਣ ਬਹੁਤ ਘੱਟ ਹਨ। ਜੇ ਤੁਹਾਨੂੰ ਠੰਢ ਲੱਗੀ ਹੋਈ ਹੈ ਅਤੇ ਤੁਹਾਡਾ ਨੱਕ ਬੰਦ ਹੈ ਤਾਂ ਇਸ ਗੱਲ ਦੀ ਸੰਭਾਵਨਾ ਵਧੇਰੇ ਹੈ ਕਿ ਤੁਸੀਂ ਘੁਰਾੜੇ ਲਓਗੇ। ਇਸ ਲਈ ਸੌਣ ਤੋਂ ਪਹਿਲਾਂ ਆਪਣੇ ਨੱਕ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਅਜਿਹਾ ਕਰਨ ਲਈ ਤੁਸੀਂ ਨੱਕ ਤੋਂ ਲਏ ਜਾਣ ਵਾਲੀ ਖੰਘ-ਜ਼ੁਖਾਮ ਦੀ ਦਵਾਈ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਦੇ ਨਾਲ ਨੱਕ ਦੇ ਬਹੁਤ ਬਾਰੀਕ ਖੂਨ ਵਾਲੇ ਟਿਸ਼ੂਆਂ ਦੀ ਸੋਜ ਵਿੱਚ ਰਾਹਤ ਮਿਲੇਗੀ, ਜੋ ਕਿ ਆਮ ਤੌਰ ‘ਤੇ ਐਲਰਜੀ ਕਾਰਨ ਵੀ ਹੋ ਜਾਂਦੀ ਹੈ। ਇਹ ਦਵਾਈਆਂ ਬੰਦ ਨੱਕ ‘ਚ ਵੀ ਤੁਰੰਤ ਰਾਹਤ ਦਿੰਦੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...