July 27, 2026, 10:17 am
----------- Advertisement -----------
HomeNewsHealthਚਾਹ-ਕੌਫੀ ਤੋਂ ਪਹਿਲਾਂ ਪਾਣੀ ਪੀਣਾ ਫਾਇਦੇਮੰਦ ਜਾਂ ਨੁਕਸਾਨਦਾਇਕ? ਛੋਟੀ ਜਿਹੀ ਗਲਤੀ ਸਿਹਤ...

ਚਾਹ-ਕੌਫੀ ਤੋਂ ਪਹਿਲਾਂ ਪਾਣੀ ਪੀਣਾ ਫਾਇਦੇਮੰਦ ਜਾਂ ਨੁਕਸਾਨਦਾਇਕ? ਛੋਟੀ ਜਿਹੀ ਗਲਤੀ ਸਿਹਤ ‘ਤੇ ਨਾ ਪੈ ਜਾਏ ਭਾਰੀ!

Published on

----------- Advertisement -----------

ਚਾਹ ਜਾਂ ਕੌਫੀ ਤਾਂ ਹਰ ਕੋਈ ਪੀਂਦਾ ਹੈ ਪਰ ਕਈ ਲੋਕ ਇਸ ਤੋਂ ਪਹਿਲਾਂ ਪਾਣੀ ਵੀ ਪੀਂਦੇ ਹਨ। ਚਾਹ ਅਤੇ ਕੌਫੀ ਵਿੱਚ ਕੈਫੀਨ ਮੌਜੂਦ ਹੁੰਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਪਹਿਲਾਂ ਜੇਕਰ ਪਾਣੀ ਪੀਤਾ ਜਾਏ ਤਾ ਫਾਇਦੇਮੰਦ ਹੁੰਦਾ ਹੈ। ਚਾਹ-ਕੌਫੀ ਤੋਂ ਪਹਿਲਾਂ ਪਾਣੀ ਪੀਣ ਦੇ ਕਈ ਫਾਇਦੇ ਹਨ। ਜੇਕਰ ਤੁਸੀਂ ਸ਼ਾਮ ਜਾਂ ਸਵੇਰੇ ਚਾਹ-ਕੌਫੀ ਪੀਣ ਜਾ ਰਹੇ ਹੋ ਤਾਂ ਉਸ ਤੋਂ ਘੱਟੋ-ਘੱਟ 10-15 ਮਿੰਟ ਪਹਿਲਾਂ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ ਆਓ ਜਾਣਦੇ ਹਾਂ ਇਹਨਾ ਫਾਇਦਿਆਂ ਬਾਰੇ-
ਐਸਿਡਿਟੀ-
ਖਾਲੀ ਪੇਟ ਚਾਹ-ਕੌਫੀ ਪੀਣ ਨਾਲ ਕਈ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੋਣ ਲੱਗਦੀ ਹੈ। ਐਸਿਡਿਟੀ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਚਾਹ ਅਤੇ ਕੌਫੀ ਪੀਣ ਤੋਂ 15 ਮਿੰਟ ਪਹਿਲਾਂ ਪਾਣੀ ਪੀਣਾ ਜ਼ਰੂਰੀ ਹੈ। ਇਸ ਤਰ੍ਹਾਂ ਨਾਲ ਅਲਸਰ ਦੇ ਖਤਰੇ ਤੋਂ ਵੀ ਬਚਿਆ ਜਾ ਸਕਦਾ ਹੈ।
ਡੀਹਾਈਡਰੇਸ਼ਨ ਤੋਂ ਰੋਕਥਾਮ
ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ। ਡੀਹਾਈਡਰੇਸ਼ਨ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਚਾਹ-ਕੌਫੀ ਤੋਂ ਪਹਿਲਾਂ ਪਾਣੀ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਇਸ ਤਰ੍ਹਾਂ ਪਾਣੀ ਪੀਣ ਨਾਲ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੁੰਦੀ ਹੈ।
ਦੰਦਾਂ ਨੂੰ ਲਾਭ
ਚਾਹ ਜਾਂ ਕੌਫੀ ਪੀਣ ਨਾਲ ਦੰਦਾਂ ਦੇ ਸੜਨ ਦਾ ਡਰ ਰਹਿੰਦਾ ਹੈ। ਇਨ੍ਹਾਂ ਵਿਚ ਟੈਨਿਨ ਨਾਂ ਦਾ ਪੌਸ਼ਟਿਕ ਤੱਤ ਹੁੰਦਾ ਹੈ ਜੋ ਦੰਦਾਂ ਦਾ ਰੰਗ ਖਰਾਬ ਕਰਦਾ ਹੈ। ਇਸ ਤੋਂ ਪਹਿਲਾਂ ਪਾਣੀ ਪੀਣ ਨਾਲ ਦੰਦਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਕਿਉਂਕਿ ਪਾਣੀ ਦੰਦਾਂ ਲਈ ਸੁਰੱਖਿਆ ਪਰਤ ਬਣਾਉਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਲੋਕਾਂ ਨੇ 2027 ਵਿੱਚ ਮੁੜ ‘ਆਪ’ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਮੋਗਾ, 25 ਜੁਲਾਈ,2026*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੂਰੇ ਵਿਸ਼ਵਾਸ ਨਾਲ...

‘ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਡੀਬੀਟੀ ਦੀ ਸ਼ਲਾਘਾ ਕੀਤੀ

ਚੰਡੀਗੜ੍ਹ, 25 ਜੁਲਾਈ 2026::ਭਗਵੰਤ ਮਾਨ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ...

ਧਰਮੇਂਦਰ ਪ੍ਰਧਾਨ ਦਾ ਅਸਤੀਫਾ ਕਰੋੜਾਂ ਵਿਦਿਆਰਥੀਆਂ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਦੀ ਜਿੱਤ ਹੈ: ਮਾਲਵਿੰਦਰ ਕੰਗ

*ਚੰਡੀਗੜ੍ਹ; 25 ਜੁਲਾਈ,2026* ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਨੀਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ...

ਪੰਜਾਬ ਸਰਕਾਰ ਵੱਲੋਂ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦਾ ਹੋਰ ਵਿਸਥਾਰ ; 100 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੁਰੂਆਤ, ਕੁੱਲ ਗਿਣਤੀ 1,090 ‘ਤੇ ਪੁੱਜੀ

*ਚੰਡੀਗੜ੍ਹ, 25 ਜੁਲਾਈ,2026*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ...

ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕਰਮਚਾਰੀ 21 ਜੁਲਾਈ ਤੋਂ ਸਮੂਹਿਕ ਛੁੱਟੀ ਲੈ...

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਸੰਬੰਧੀ ਦਿੱਲੀ ਪੁਲਿਸ ਨੇ ਇੱਕ...

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ...

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...