‘ਪਾਲਕ’ ਇੱਕ ਸਦਾਬਹਾਰ ਸਬਜ਼ੀ ਹੈ ਅਤੇ ਪੂਰੇ ਸੰਸਾਰ ਵਿੱਚ ਇਸਦੀ ਖੇਤੀ ਕੀਤੀ ਜਾਂਦੀ ਹੈ। ਭਾਰਤ ਵਿੱਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਗੁਜਰਾਤ ਆਦਿ ਅਜਿਹੇ ਮੁੱਖ ਰਾਜ ਹਨ, ਜਿੱਥੇ ਪਾਲਕ ਉਗਾਈ ਜਾਂਦੀ ਹੈ। ਇਸ ਤੋਂ ਇਲਾਵਾ ਘਰਾਂ ਅੰਦਰਲੀ ਖਾਲੀ ਥਾਂ ‘ਚ ਵੀ ਲੋਕ ਇਸਨੂੰ ਉਗਾਉਂਦੇ ਹਨ। ਪਾਲਕ ਨੂੰ ਆਇਰਨ ਅਤੇ ਵਿਟਾਮਿਨ ਦਾ ਚੰਗਾ ਸ੍ਰੋਤ ਮੰਨਿਆ ਗਿਆ ਹੈ ਅਤੇ ਐਂਟੀਓਕਸੀਡੈਂਟ ਵਜੋਂ ਵੀ ਜਾਣਿਆ ਜਾਂਦਾ ਹੈ।
ਹਰੀ-ਭਰੀ ਪਾਲਕ ਦੇ ਬਹੁਤ ਸਾਰੇ ਸਿਹਤ ਫਾਇਦੇ ਹਨ, ਸਿਰਫ਼ ਇਹੀ ਨਹੀਂ ਬਲਕਿ ਇਹ ਸਰੀਰ ਅੰਦਰਲੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ‘ਚ ਚੋਖਾ ਵਾਧਾ ਕਰਦਾ ਹੈ। ਪਾਚਣ, ਚਮੜੀ, ਵਾਲ, ਅੱਖਾਂ ਅਤੇ ਦਿਮਾਗ ਲਈ ਪਾਲਕ ਖਾਣਾ ਲਾਹੇਵੰਦ ਹੈ। ਕੈਂਸਰ ਅਤੇ ਐਂਟੀ ਏਜਿੰਗ ਦਵਾਈਆਂ ਵੀ ਬਣਾਉਣ ਸਮੇਂ ਵੀ ਪਾਲਕ ਦਾ ਉਪਯੋਗ ਹੁੰਦਾ ਹੈ। ਪਾਲਕ ਅਜਿਹੀ ਸਬਜ਼ੀ ਹੈ, ਜਿਸ ਵਿਚ ਵਿਟਾਮਿਨ ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਆਓ, ਅੱਜ ਜਾਣਦੇ ਹਾਂ ਕਿ ਪਾਲਕ ਦੇ ਸੇਵਨ ਤੋਂ ਕਿਹੜੇ-ਕਿਹੜੇ ਲਾਭ ਪੁੱਜਦੇ ਹਨ।
“ਪਾਲਕ” ਵਿਟਾਮਿਨ ਕੇ ਦਾ ਇੱਕ ਵਧੀਆ ਸਰੋਤ ਹੈ, ਜੋ ਹੱਡੀਆਂ ਵਿੱਚ ਕੈਲਸ਼ੀਅਮ ਨੂੰ ਸਥਿਰ ਕਰਦਾ ਹੈ ਓਸਟੀਓਕਲਕ ਨਾਮ ਦੇ ਪ੍ਰੋਟੀਨ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਵਿੱਚ ਸਹਾਇਤਾ ਕਰਦਾ ਹੈ। ਵਿਟਾਮਿਨ ਕੇ ਨਾਲ ਭਰਪੂਰ ਹੋਣ ਦੇ ਨਾਲ, ਪਾਲਕ ਕੈਲਸ਼ੀਅਮ ਅਤੇ ਵਿਟਾਮਿਨ ਡੀ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਦਾ ਇੱਕ ਬਹੁਤ ਵੱਡਾ ਸਰੋਤ ਹੈ, ਇਸ ਅੰਦਰ ਸਾਰੇ ਮਹੱਤਵਪੂਰਣ ਪੌਸ਼ਟਿਕ ਤੱਤ ਹਨ, ਜੋ ਹੱਡੀਆਂ ਦੀ ਮਜਬੂਤੀ ਲਈ ਸਹਾਈ ਹਨ।
ਪਾਲਕ ਵਿਚ ਬੀਟਾ ਕੈਰੋਟਿਨ, ਜ਼ੇਕਸਾਂਥਿਨ, ਲੂਟੀਨ ਅਤੇ ਕਲੋਰੋਫਿਲ ਹੁੰਦੇ ਹਨ – ਇਹ ਸਭ ਤੁਹਾਡੀ ਨਜ਼ਰ ਨੂੰ ਠੀਕ ਕਰਨਾ ਅਤੇ ਇਮਿਊਨ ਸਿਸਟਮ ਨੂੰ ਵਧਾਉਣ ਲਈ ਸਹਾਇਕ ਹੁੰਦੇ ਹਨ। ਪਾਲਕ ਦਾ ਸੇਵਨ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ਵਧਾਉਂਦਾ ਹੈ। ਪਾਲਕ ਅੰਦਰ ਮੌਜੂਦ ਆਇਰਨ ਅਤੇ ਪੌਸ਼ਟਿਕ ਤੱਤ ਖੂਨ ਵਧਾਉਂਦੇ ਹਨ ਅਤੇ ਅਨੀਮੀਆ ਦੀ ਸ਼ਿਕਾਇਤ ਦੂਰ ਕਰਦੇ ਹਨ। ਇਸ ਲਈ ਪਾਲਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਪਾਲਕ ਦਾ ਸੂਪ ਤਾਕਤ ਪ੍ਰਦਾਨ ਕਰਨ ਦੇ ਨਾਲ ਵਜਨ ਘਟਾਉਣ ‘ਚ ਬੇਹੱਦ ਅਸਰਦਾਰ ਹੈ। ਵੈਸੇ ਤਾਂ ਕਿਸੇ ਵੀ ਰੂਪ ‘ਚ ਖਾਧੀ ਪਾਲਕ ਅਸਰਦਾਰ ਸਿੱਧ ਹੁੰਦੀ ਹੈ, ਪਰ ਜੇਕਰ ਇਸਦਾ ਸੂਪ ਪੀਤਾ ਜਾਵੇ ਤਾਂ ਸਿੱਧੇ ਤੌਰ ‘ਤੇ ਵਜਨ ਘਟਾਉਣ ‘ਚ ਮਦਦ ਪ੍ਰਦਾਨ ਕਰਦਾ ਹੈ।











