ਸਾਡੀ ਭੋਜਨ ਦੀ ਥਾਲੀ ’ਚ ਦਹੀਂ ਨੂੰ ਖਾਸ ਮੰਨਿਆ ਜਾਂਦਾ ਹੈ, ਕਈ ਲੋਕ ਮੰਨਦੇ ਹਨ ਕਿ ਭੋਜਨ ਦੌਰਾਨ ਦਹੀਂ ਖਾਣ ਨਾਲ ਉਨ੍ਹਾਂ ਨੂੰ ਵਧੀਆ ਲਗਦਾ ਹੈ।ਇਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਦਹੀਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕੀਤਾ ਜਾ ਸਕਦਾ ਹੈ। ਮਾਇਨੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਦੱਖਣੀ ਆਸਟ੍ਰੇਲੀਆ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਸ ਅਧਿਐਨ ‘ਚ ਦਹੀਂ ਦੀ ਖਪਤ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਸਬੰਧੀ ਜੋਖ਼ਮ ਕਾਰਕਾਂ ਵਿਚਕਾਰ ਸੰਬੰਧ ਦੀ ਜਾਂਚ ਕੀਤੀ ਗਈ ਹੈ।
‘ਸਾਈਲੈਂਟ ਕਿਲਰ’ ਵਜੋਂ ਜਾਣੀ ਜਾਂਦੀ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਰੀਰ ਲਈ ਬੇਹੱਦ ਘਾਤਕ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਹਾਈ ਬਲੱਡ ਪ੍ਰੈਸ਼ਰ ਇੱਕ ਗੰਭੀਰ ਡਾਕਟਰੀ ਸਥਿਤੀ ਹੈ ਜੋ ਦਿਲ, ਦਿਮਾਗ, ਗੁਰਦੇ ਤੇ ਹੋਰ ਬਿਮਾਰੀਆਂ ਦੇ ਜੋਖ਼ਮ ਨੂੰ ਕਾਫ਼ੀ ਵਧਾਉਂਦੀ ਹੈ।
ਸ਼ਕ ਤੱਤਾਂ ਦਾ ਖਜ਼ਾਨਾ ਹੈ ਦਹੀਂਦਹੀਂ ‘ਚ ਸਾਰੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਵੇਂ ਕੈਲਸ਼ੀਅਮ, ਵਿਟਾਮੀਨ-ਬੀ12, ਵਿਟਾਮੀਨ-ਬੀ2. ਪੋਟਾਸ਼ੀਅਮ, ਮੈਗ੍ਰੀਸ਼ਿਅਮ ਅਤੇ ਪ੍ਰੋਟੀਨ। ਇਹ ਨਾ ਸਿਰਫ਼ ਵਧੀਆ ਹੁੰਦਾ ਹੈ ਸਗੋਂ ਭਾਰ ਨੂੰ ਘਟਾਉਣ ‘ਚ ਵੀ ਮਦਦਗਾਰ ਹੁੰਦਾ ਹੈ।ਪੋਸ਼ਣ ਦੀ ਗੱਲ ਕਰੀਏ ਤਾਂ 100 ਗ੍ਰਾਮ ਦਹੀਂ ‘ਚ 98 ਗ੍ਰਾਮ ਕੈਲੋਰੀ, 4.3 ਗ੍ਰਾਮ ਫੈਟ, 17 ਮਿਲੀਗ੍ਰਾਮ ਕੋਲੈਸਟ੍ਰੌਲ, 364 ਮਿਲੀਗ੍ਰਾਮ ਸੋਡੀਅਮ, 104 ਮਿਲੀਗ੍ਰਾਮ ਪੋਟੈਸ਼ੀਅਮ, 3.4 ਗ੍ਰਾਮ ਕਾਰਬੋਹਾਈਡ੍ਰੈਟਸ, 2.7 ਗ੍ਰਾਮ ਸ਼ੂਗਰ ਅਤੇ 11 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ।
ਦਹੀਂ ਬਲੱਡ ਪ੍ਰੈਸ਼ਰ ਨੂੰ ਘਟਾਉਣ ‘ਚ ਕਿਵੇਂ ਮਦਦ ਕਰਦਾ ਹੈ :
ਦਹੀਂ ‘ਚ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਵਿਟਾਮਿਨ ਬੀ6 ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਹਾਰਵਰਡ ਹੈਲਥ ਅਨੁਸਾਰ, ਮੈਗਨੀਸ਼ੀਅਮ ਨੂੰ ਹਾਈ ਬਲੱਡ ਪ੍ਰੈਸ਼ਰ ਲਈ ਚੰਗਾ ਮੰਨਿਆ ਜਾਂਦਾ ਹੈ ਜਦੋਂਕਿ ਕੈਲਸ਼ੀਅਮ ਮਾਸਪੇਸ਼ੀਆਂ ਦੇ ਸੁੰਗੜਨ ‘ਚ ਮਦਦ ਕਰਦਾ ਹੈ, ਜੋ ਦਿਲ ਦੀਆਂ ਮਾਸਪੇਸ਼ੀਆਂ ਲਈ ਚੰਗਾ ਹੁੰਦਾ ਹੈ।