ਮੌਸਮ ਬਦਲਣ ਨਾਲ ਬਹੁਤ ਸਾਰੇ ਲੋਕਾਂ ਦੇ ਚਿਹਰੇ ’ਤੇ ਪਿੰਪਲਸ ਹੋ ਜਾਂਦੇ ਹਨ ਜਿਸ ਕਾਰਨ ਚਿਹਰੇ ’ਤੇ ਖੁਜਲੀ ਦੀ ਪ੍ਰੇਸ਼ਾਨੀ ਰਹਿੰਦੀ ਹੈ। ਭੋਜਨ ਦੇ ਖ਼ਰਾਬ ਆਪਸ਼ਨਾਂ ਕਾਰਨ ਚਿਹਰੇ ‘ਤੇ ਪਿੰਪਲਸ ਹੋ ਸਕਦੇ ਹਨ। ਇਹ ਦਾਣੇ ਤੇ ਪਿੰਪਲਸ ਤੁਹਾਡੇ ਚਿਹਰੇ ਤੋਂ ਦੂਰ ਹੋਣ ਤੋਂ ਬਾਅਦ ਵੀ ਨਿਸ਼ਾਨ ਛੱਡ ਦਿੰਦੇ ਹਨ। ਕਈ ਅਜਿਹੇ ਫੂਡਸ ਹਨ, ਜੋ ਤੁਹਾਡੀ ਡਾਈਟ ਦਾ ਨਿਯਮਿਤ ਹਿੱਸਾ ਹੁੰਦੇ ਹਨ ਤੇ ਦਾਣੇ ਤੇ ਪਿੰਪਲਸ ਹੋਣ ‘ਚ ਇਨ੍ਹਾਂ ਦੀ ਭੂਮਿਕਾ ਹੋ ਸਕਦੀ ਹੈ। ਮੌਸਮ ਬਦਲਣ ਕਾਰਨ ਸਰੀਰ ’ਤੇ ਵੀ ਕਈ ਵਾਰ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ। ਦਰਅਸਲ ਪਸੀਨੇ ਦੀਆਂ ਗ੍ਰੰਥੀਆਂ ਦਾ ਮੂੰਹ ਬੰਦ ਹੋਣ ਦੀ ਵਜ੍ਹਾ ਨਾਲ ਸਾਡੇ ਸਰੀਰ ’ਤੇ ਛੋਟ-ਛੋਟੇ ਦਾਣੇ ਨਿਕਲ ਆਉਂਦੇ ਹਨ ਜਿਸ ਕਾਰਨ ਬਹੁਤ ਜ਼ਿਆਦਾ ਖੁਜਲੀ ਅਤੇ ਜਲਣ ਹੁੰਦੀ ਹੈ।
ਅੰਬ: ਕੱਚਾ ਅੰਬ ਸਰੀਰ ਦੀ ਗਰਮੀ ਨੂੰ ਠੰਡਾ ਕਰਨ ‘ਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਇਸਤੇਮਾਲ ਨਾਲ ਚਿਹਰੇ ’ਤੇ ਹੋਣ ਵਾਲੇ ਪਿੰਪਲਸ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। ਇਸਦੇ ਲਈ ਕੱਚੇ ਅੰਬ ਨੂੰ ਥੋੜ੍ਹਾ ਜਿਹਾ ਭੁੰਨ ਲਓ ਅਤੇ ਇਸ ਦੇ ਗੁੱਦੇ ਨੂੰ ਚਿਹਰੇ ਦੇ ਪਿੰਪਲਸ ਅਤੇ ਸਰੀਰ ’ਤੇ ਹੋਣ ਵਾਲੇ ਦਾਣਿਆਂ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਹੋਣ ਵਾਲੇ ਪਿੰਪਲਸ ਠੀਕ ਹੋ ਜਾਂਦੇ ਹਨ।
ਚਾਕਲੇਟ: ਕੀ ਤੁਸੀਂ ਚਾਕਲੇਟ ਖਾਣ ਦੇ ਸ਼ੌਕੀਨ ਹੋ? ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਚਾਕਲੇਟ ਖਾਣ ਦਾ ਸਬੰਧ ਬ੍ਰੇਕ ਆਊਟ ਦੇ ਵਾਧੇ ਨਾਲ ਜੋੜਿਆ ਗਿਆ ਹੈ। ਕੋਕੋ, ਦੁੱਧ ਅਤੇ ਚੀਨੀ ਨਾਲ ਭਰਪੂਰ ਚਾਕਲੇਟ ਤੁਹਾਡੇ ਇਮਿਊਨ ਸਿਸਟਮ ‘ਚ ਪਿੰਪਲਸ ਤੇ ਦਾਣੇ ਪੈਦਾ ਕਰਨ ਵਾਲੇ ਬੈਕਟਰੀਆ ਦੇ ਵਿਰੁੱਧ ਪ੍ਰਤੀਕ੍ਰਿਆ ਕਰ ਸਕਦੇ ਹਨ। ਇਹ ਤੁਹਾਡੇ ਚਿਹਰੇ ‘ਤੇ ਜ਼ਿਆਦਾ ਪਿੰਪਲਸ ਤੇ ਦਾਣੇ ਹੋਣ ਦੀ ਵਜ੍ਹਾ ਬਣ ਸਕਦੇ ਹਨ।
ਐਲੋਵੇਰਾ: ਐਲੋਵੇਰਾ ਦੀ ਜੈੱਲ ਪਿੰਪਲਜ਼ ’ਤੇ ਲਗਾਉਣ ਨਾਲ ਕੁਝ ਦਿਨਾਂ ‘ਚ ਚਿਹਰਾ ਸਾਫ਼ ਹੋ ਜਾਂਦਾ ਹੈ। ਇਸ ਲਈ ਐਲੋਵੇਰਾ ਜੈੱਲ ਨੂੰ ਪਿੰਪਲਸ ’ਤੇ ਲਗਾਓ ਅਤੇ 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਪਿੰਪਲਸ ਠੀਕ ਹੋ ਜਾਣਗੇ।
ਨਾਰੀਅਲ ਦਾ ਤੇਲ: ਨਾਰੀਅਲ ਦੇ ਤੇਲ ‘ਚ ਕਪੂਰ ਮਿਲਾ ਕੇ ਲਗਾਉਣ ਨਾਲ ਚਿਹਰੇ ਦੀ ਪਿੰਪਲਸ ਦੂਰ ਹੋ ਜਾਂਦੇ ਹਨ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਸਕਿਨ ’ਤੇ ਹੋਣ ਵਾਲੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਕਿਉਂਕਿ ਨਾਰੀਅਲ ਦਾ ਤੇਲ ਠੰਢਾ ਹੁੰਦਾ ਹੈ।