June 29, 2026, 2:44 am
----------- Advertisement -----------
HomeNewsHealthਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਲਈ ਅਪਣਾਓ ਇਨ੍ਹਾਂ ਚੀਜ਼ਾਂ ਨੂੰ

ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਲਈ ਅਪਣਾਓ ਇਨ੍ਹਾਂ ਚੀਜ਼ਾਂ ਨੂੰ

Published on

----------- Advertisement -----------

ਵਾਲ ਝੜਨ ਦੇ ਕਈ ਕਾਰਨ ਹਨ। ਪ੍ਰਦੂਸ਼ਣ, ਗਲਤ ਖਾਣ-ਪੀਣ, ਬਦਲਦੀ ਜੀਵਨਸ਼ੈਲੀ ਕਾਰਨ ਸਿਰ ਦੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਆਮ ਹਨ। ਬਾਜ਼ਾਰ ‘ਚ ਅਜਿਹੇ ਕਈ ਉਤਪਾਦ ਉਪਲਬਧ ਹਨ, ਜੋ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਦਾ ਦਾਅਵਾ ਕਰਦੇ ਹਨ ਪਰ ਕਈ ਵਾਰ ਜ਼ਿਆਦਾ ਕੈਮੀਕਲ ਹੋਣ ਕਾਰਨ ਇਹ ਹੇਅਰ ਪੈਕ ਵਾਲਾਂ ਦੀ ਸਮੱਸਿਆ ਨੂੰ ਵਧਾ ਦਿੰਦੇ ਹਨ। ਅਜਿਹੇ ‘ਚ ਤੁਸੀਂ ਘਰੇਲੂ ਹੇਅਰ ਪੈਕ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਵਾਲਾਂ ‘ਤੇ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਅਤੇ ਵਾਲਾਂ ਦੇ ਝੜਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਹਰੀ ਚਾਹ ਅਤੇ ਨਾਰੀਅਲ ਤੇਲ ਦਾ ਮਾਸਕ ਤੁਸੀਂ ਇਸ ਹੇਅਰ ਪੈਕ ਦੀ ਵਰਤੋਂ ਕਰਕੇ ਵਾਲਾਂ ਦੇ ਝੜਨ ਨੂੰ ਰੋਕ ਸਕਦੇ ਹੋ। ਇਸ ਦੇ ਲਈ ਇਕ ਕਟੋਰੀ ‘ਚ ਗ੍ਰੀਨ ਟੀ ਲਓ, ਉਸ ‘ਚ ਨਾਰੀਅਲ ਦਾ ਤੇਲ ਮਿਲਾਓ। ਇਸ ਪੈਕ ਨੂੰ ਸਿਰ ਦੀ ਚਮੜੀ ‘ਤੇ ਲਗਾਓ, ਲਗਭਗ 20-30 ਮਿੰਟਾਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।

ਦਹੀਂ ਅਤੇ ਅੰਡੇ ਦੀ ਵਰਤੋਂ ਕਰਕੇ ਵਾਲਾਂ ਨੂੰ ਮਜ਼ਬੂਤ ​​ਬਣਾ ਸਕਦੇ ਹੋ। ਇਹ ਵਾਲਾਂ ਲਈ ਕੁਦਰਤੀ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਦੇ ਲਈ ਇਕ ਕਟੋਰੀ ‘ਚ ਦੋ ਚੱਮਚ ਦਹੀਂ ਲਓ, ਉਸ ‘ਚ ਅੰਡੇ ਦਾ ਸਫੇਦ ਹਿੱਸਾ ਮਿਲਾਓ। ਇਸ ਪੇਸਟ ਨੂੰ ਵਾਲਾਂ ‘ਤੇ ਲਗਾਓ, ਸੁੱਕਣ ਤੋਂ ਬਾਅਦ ਪਾਣੀ ਨਾਲ ਧੋ ਲਓ।

ਕੇਲੇ ਦਾ ਹੇਅਰ ਪੈਕ ਵਾਲਾਂ ਲਈ ਡੂੰਘੀ ਕੰਡੀਸ਼ਨਿੰਗ ਦਾ ਕੰਮ ਕਰਦਾ ਹੈ। ਇਸ ਦੇ ਲਈ 2-3 ਪੱਕੇ ਕੇਲਿਆਂ ਨੂੰ ਮੈਸ਼ ਕਰ ਲਓ, ਉਸ ‘ਚ ਇਕ ਚਮਚ ਸ਼ਹਿਦ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ‘ਤੇ ਲਗਾਓ। ਕਰੀਬ 30 ਮਿੰਟ ਬਾਅਦ ਪਾਣੀ ਨਾਲ ਧੋ ਲਓ।

ਪਪੀਤਾ ਅਤੇ ਸ਼ਹਿਦ ਦੋਵੇਂ ਹੀ ਵਾਲਾਂ ਨੂੰ ਤਾਕਤ ਦਿੰਦੇ ਹਨ। ਇਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਵਾਲਾਂ ਦੇ ਝੜਨ ਨੂੰ ਕੰਟਰੋਲ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਇਕ ਕਟੋਰੀ ‘ਚ 3-4 ਚੱਮਚ ਜੈਤੂਨ ਦਾ ਤੇਲ ਲਓ, ਇਸ ‘ਚ ਪੱਕੇ ਹੋਏ ਪਪੀਤੇ ਨੂੰ ਮੈਸ਼ ਕਰ ਲਓ। ਇਸ ਮਿਸ਼ਰਣ ਵਿੱਚ ਇੱਕ ਜਾਂ ਦੋ ਚੱਮਚ ਸ਼ਹਿਦ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਹਿਲਾਓ। ਹੁਣ ਇਸ ਪੈਕ ਨੂੰ ਸਿਰ ਦੀ ਚਮੜੀ ‘ਤੇ ਲਗਾਓ, ਲਗਭਗ 30 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ AAP ਦੇ ਮੰਤਰੀ-ਵਿਧਾਇਕ, CM ਮਾਨ ਬੋਲੇ- “ਸਾਰੇ ਲਿਖਤੀ ਰੂਪ ‘ਚ ਰੱਖਣਗੇ ਪੱਖ”

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ...

ਸਿਆ ਨੂੰ ਲੈ ਕੇ ਲੋਹਗੜ੍ਹ ਕਿਲ੍ਹੇ ਪਹੁੰਚੀ ਪੁਲਿਸ: ਕੇਤਨ ਮਰਡਰ ਦਾ ਸੀਨ ਕੀਤਾ ਰੀਕ੍ਰਿਏਟ, ਦੀਵਾਰ ਤੋਂ ਸੁੱਟੀ ਗਈ ਡਮੀ

ਪੁਣੇ ਕਤਲ ਕੇਸ ਵਿੱਚ, ਪੁਲਿਸ ਨੇ ਐਤਵਾਰ ਨੂੰ ਲੋਹਗੜ੍ਹ ਕਿਲ੍ਹੇ ਤੋਂ ਕੇਤਨ ਨੂੰ ਸੁੱਟੇ...

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...