ਜ਼ਿਆਦਾਤਰ ਲੋਕ ਭੋਜਨ ਨੂੰ ਦੁਬਾਰਾ ਗਰਮ ਕਰ ਕੇ ਖਾਂਦੇ ਹਨ। ਕਿਉਕਿ ਅਸੀਂ ਸੋਚਦੇ ਹੈ ਕਿ ਅਜਿਹਾ ਕਰਨ ਨਾਲ ਨਾ ਸਿਰਫ਼ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ, ਸਗੋਂ ਭੋਜਨ ਦੀ ਬਰਬਾਦੀ ਵੀ ਘੱਟ ਹੁੰਦੀ ਹੈ। ਪਰ ਤੁਹਾਨੂੰ ਦੱਸ ਦਈਏ ਕਿ ਭੋਜਨ ਨੂੰ ਦੁਬਾਰਾ ਗਰਮ ਕਰਨ ਨਾਲ ਨਾ ਸਿਰਫ਼ ਭੋਜਨ ਦੇ ਪੌਸ਼ਟਿਕ ਤੱਤ ਘਟਦੇ ਹਨ ਸਗੋਂ ਤੁਹਾਡੀ ਸਿਹਤ ‘ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਰੋਜ਼ਾਨਾ ਡਾਈਟ ‘ਚ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਨਹੀਂ ਖਾਣਾ ਚਾਹੀਦਾ।
ਅੰਡੇ
ਆਂਡੇ ‘ਚ ਬਹੁਤ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ, ਜਿਸ ਕਾਰਨ ਇਸ ਨੂੰ ਸੁਪਰਫੂਡ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਇਸ ਨੂੰ ਪਕਾਉਣ ਤੋਂ ਤੁਰੰਤ ਬਾਅਦ ਖਾ ਲਓ ਕਿਉਂਕਿ ਇਸ ਨੂੰ ਗਰਮ ਕਰਨ ਤੋਂ ਬਾਅਦ ਖਾਣ ਨਾਲ ਨਾ ਸਿਰਫ ਇਸ ਦਾ ਸਵਾਦ ਬਦਲ ਜਾਂਦਾ ਹੈ, ਸਗੋਂ ਇਹ ਸਿਹਤ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ।
ਆਲੂ
ਬਹੁਤ ਸਾਰੇ ਅਜਿਹੇ ਪਕਵਾਨ ਹਨ ਜਿਨ੍ਹਾਂ ਵਿਚ ਆਲੂ ਨੂੰ ਉਬਾਲਣ ਤੋਂ ਬਾਅਦ ਤਲਿਆ ਜਾਂਦਾ ਹੈ। ਕੁਝ ਲੋਕ ਆਲੂਆਂ ਨੂੰ ਪਕਾਉਣ ਤੋਂ ਬਹੁਤ ਪਹਿਲਾਂ ਉਬਾਲਦੇ ਹਨ, ਅਜਿਹੀ ਸਥਿਤੀ ਵਿੱਚ ਕਲੋਸਟ੍ਰਿਡੀਅਮ ਬੋਟੂਲਿਨਮ ਵੱਧ ਜਾਂਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। ਇਸ ਲਈ ਆਲੂਆਂ ਨੂੰ ਉਬਾਲਣ ਤੋਂ ਤੁਰੰਤ ਬਾਅਦ ਪਕਾਉਣਾ ਚਾਹੀਦਾ ਹੈ।
ਚਾਵਲ
ਅਕਸਰ ਲੋਕ ਇਹ ਗਲਤੀ ਕਰਦੇ ਹਨ। ਭੁੱਖ ਲੱਗਣ ‘ਤੇ ਬਚੇ ਹੋਏ ਚੌਲਾਂ ਨੂੰ ਦਾਲ ਜਾਂ ਸਬਜ਼ੀ ਦੇ ਨਾਲ ਖਾ ਲੈਂਦੇ ਹਨ। ਪਰ ਇਹ ਚੰਗੀ ਆਦਤ ਨਹੀਂ ਹੈ। ਬਾਸੀ ਚੌਲਾਂ ਨੂੰ ਦੁਬਾਰਾ ਗਰਮ ਕਰਨ ਨਾਲ ਫੂਡ ਪੋਇਜ਼ਨਿੰਗ ਦਾ ਖਤਰਾ ਵੱਧ ਜਾਂਦਾ ਹੈ। ਚੌਲਾਂ ਨੂੰ ਦੁਬਾਰਾ ਗਰਮ ਕਰਨ ਨਾਲ ਚੌਲਾਂ ਵਿੱਚ ਬੇਸਿਲਸ ਸੀਰੀਅਸ ਨਾਮਕ ਵਧੇਰੇ ਰੋਧਕ ਬੈਕਟੀਰੀਆ ਪੈਦਾ ਹੋ ਸਕਦੇ ਹਨ, ਜੋ ਭੋਜਨ ਦੇ ਜ਼ਹਿਰ ਦਾ ਕਾਰਨ ਬਣ ਸਕਦੇ ਹਨ।
----------- Advertisement -----------
ਜੇਕਰ ਤੁਸੀਂ ਵੀ ਇਨ੍ਹਾਂ Food Items ਨੂੰ ਦੁਬਾਰਾ ਗਰਮ ਕਰ ਕੇ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ
Published on
----------- Advertisement -----------
----------- Advertisement -----------