ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਕੋਰੋਨਾ ਦੀ ਚਪੇਟ ਚ ਆ ਗਏ ਹਨ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ। ਦੇਵ ਗੌੜਾ ਦੀ ਪਤਨੀ ਚੇਨੰਮਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਘਰ ਚ ਹੀ ਹਨ। ਸੂਤਰਾਂ ਨੇ ਦੱਸਿਆ ਕਿ ,” ਦੇਵਗੌੜਾ ਕੋਰੋਨਾ ਦੀ ਜਾਂਚ ‘ਚ ਪੀੜਤ ਮਿਲੇ ਹਨ ਪਰ ਉਨ੍ਹਾਂ ‘ਚ ਲੱਛਣ ਨਹੀਂ ਹਨ। ਉਨ੍ਹਾਂ ਨੂੰ ਮਣੀਪਾਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।” ਉਨ੍ਹਾਂ ਦੱਸਿਆ ਕਿ ਜਨਤਾ ਦਲ (ਐੱਸ) ਨੇਤਾ ਚੌਕਸੀ ਵਜੋਂ ਹਸਪਤਾਲ ‘ਚ ਦਾਖ਼ਲ ਹੋਏ ਹਨ।
ਦਸ ਦਈਏ ਐੱਚ.ਡੀ. ਦੇਵਗੌੜਾ ਦੀ ਰਿਪੋਰਟ ਆਉਣ ਬਾਅਦ ਉਹਨਾਂ ਦੇ ਜਲਦ ਸਿਹਤਯਾਬ ਹੋਣ ਲਈ ਸਭ ਅਰਦਾਸ ਕਰ ਰਹੇ ਹਨ ਕਈ ਵੱਡੇ ਨੇਤਾਵਾਂ ਵੱਲੋਂ ਉਹਨਾਂ ਲਈ ਟਵੀਟ ਵੀ ਕੀਤੇ ਗਏ ਹਨ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਦੇਵਗੌੜਾ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਬੋਮਈ ਨੇ ਟਵੀਟ ਕੀਤਾ,” ਮੈਂ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੇ ਕੋਰੋਨਾ ਸੰਕਰਮਣ ਤੋਂ ਜਲਦ ਸਿਹਤਮੰਦ ਹੋਣ ਅਤੇ ਆਮ ਤੌਰ ‘ਤੇ ਕੰਮ ਜਾਰੀ ਰੱਖਣ ਦੀ ਕਾਮਨਾ ਕਰਦਾ ਹਾਂ।” ਇਸ ਦੇ ਨਾਲ ਹੀ ਕਰਨਾਟਕ ਦੇ ਸਿਹਤ ਮੰਤਰੀ ਡਾ. ਕੇ. ਸੁਧਾਕਰ ਨੇ ਵੀ ਗੌੜਾ ਦੇ ਜਲਦ ਸਿਹਤਮੰਦ ਹੋਣ ਲਈ ਈਸ਼ਵਰ ਤੋਂ ਪ੍ਰਾਰਥਨਾ ਕੀਤੀ। ਨਾਲ ਹੀ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਇਲਾਜ ਕਰ ਰਹੇ ਡਾਕਟਰਾਂ ਦੇ ਸੰਪਰਕ ‘ਚ ਹਨ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈ ਰਹੇ ਹਨ।