ਸ਼ਹਿਦ ਦੇ ਕਈ ਫਾਇਦਿਆਂ ਤੋਂ ਹਰ ਕੋਈ ਜਾਣੂ ਹੈ, ਇਹ ਹੁਣ ਕੋਈ ਛੁਪਿਆ ਰਾਜ਼ ਨਹੀਂ ਹੈ। ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਤੋਂ ਲੈ ਕੇ ਸਿਹਤਮੰਦ ਪਾਚਨ ਨੂੰ ਉਤਸ਼ਾਹਿਤ ਕਰਨ ਤੱਕ, ਸ਼ਹਿਦ ਦੇ ਬਹੁਤ ਸਾਰੇ ਫਾਇਦੇ ਹਨ। ਹਾਲਾਂਕਿ, ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦੇ ਸਹੀ ਤਰੀਕੇ ਨੂੰ ਸਮਝਣਾ ਅਤੇ ਨਿਰਧਾਰਤ ਕਰਨਾ ਜ਼ਰੂਰੀ ਹੈ। ਆਓ ਜਾਣਦੇ ਹਾਂ ਰੋਜ਼ਾਨਾ ਭੋਜਨ ‘ਚ ਸ਼ਹਿਦ ਨੂੰ ਸ਼ਾਮਲ ਕਰਨ ਦੇ ਕੁਝ ਅਦਭੁਤ ਤਰੀਕੇ, ਤਾਂ ਜੋ ਤੁਸੀਂ ਇਸ ਦੇ ਬੇਅੰਤ ਫਾਇਦਿਆਂ ਦਾ ਫਾਇਦਾ ਉਠਾ ਸਕੋ-
ਸ਼ਹਿਦ ਗਲੂਕੋਜ਼ ਨਾਲ ਭਰਪੂਰ ਹੁੰਦਾ ਹੈ। ਸਰੀਰ ਇਸ ਨੂੰ ਜਲਦੀ ਜਜ਼ਬ ਕਰ ਲੈਂਦਾ ਹੈ, ਜਿਸ ਨਾਲ ਵਿਅਕਤੀ ਨੂੰ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ, ਕਸਰਤ ਕਰਨ ਤੋਂ ਪਹਿਲਾਂ ਅੱਧਾ ਚਮਚਾ ਸ਼ਹਿਦ ਖਾਣ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ। ਜੇ ਤੁਸੀਂ ਚਾਹ ਜਾਂ ਕੌਫੀ ਪੀਣਾ ਪਸੰਦ ਕਰਦੇ ਹੋ ਤਾਂ ਚੀਨੀ ਦੀ ਜਗ੍ਹਾ ਸ਼ਹਿਦ ਦੀ ਵਰਤੋਂ ਕਰੋ।
ਇਮਿਊਨਿਟੀ ਵਧਾਉਂਦਾ ਹੈ ਸ਼ਹਿਦ: ਸ਼ਹਿਦ ਵਿਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟਰੀਆ ਗੁਣ ਹੁੰਦੇ ਹਨ ਅਤੇ ਇਸ ਦਾ ਨਿਯਮਤ ਸੇਵਨ ਕਰਨ ਨਾਲ ਇਮਊਨਿਟੀ ਮਜ਼ਬੂਤ ਹੁੰਦੀ ਹੈ। ਸਵੇਰੇ ਖਾਲੀ ਪੇਟ ਗਰਮ ਪਾਣੀ ਵਿਚ ਨਿੰਬੂ ਦਾ ਰਸ ਸ਼ਹਿਦ ਵਿਚ ਮਿਲਾ ਕੇ ਪੀਣ ਨਾਲ ਚਰਬੀ ਘੱਟ ਅਤੇ ਪਾਚਨ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
ਖੰਘ ਤੋਂ ਮਿਲਦੀ ਹੈ ਰਾਹਤ: ਰੋਜ਼ਾਨਾ 2 ਚਮਚ ਸ਼ਹਿਦ ਦੇ ਸੇਵਨ ਨਾਲ ਖੰਘ ਤੋਂ ਰਾਹਤ ਮਿਲਦੀ ਹੈ। ਇਸ ਵਿਚ ਐਂਟੀਮਾਈਕਰੋਬਾਇਲ ਗੁਣ ਹੁੰਦੇ ਹਨ, ਜਿਸ ਕਰਕੇ ਇਸ ਦਾ ਸੇਵਨ ਨਾਲ ਲਾਗ ਪੈਦਾ ਕਰਨ ਵਾਲੇ ਬੈਕਟਰੀਆ ਵੀ ਖਤਮ ਹੋ ਜਾਂਦੇ ਹਨ। ਕੋਰੋਨਾ ਵਾਇਰਸ ਦੀ ਲਾਗ ਦੌਰਾਨ ਇਮਿਊਨ ਸਿਸਟਮ ਨੂੰ ਬਿਹਤਰ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੈ। ਦੁੱਧ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਹੁੰਦਾ ਹੈ। ਇਸ ਲਈ ਇਸ ਦੀ ਵਰਤੋਂ ਲਾਭਕਾਰੀ ਹੈ।
ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਸਾਹ ਲੈਣ ਦੀਆਂ ਆਮ ਸਮੱਸਿਆਵਾਂ ਵਿੱਚ ਲਾਭ ਹੁੰਦਾ ਹੈ। ਜੇ ਤੁਸੀਂ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਰਮ ਦੁੱਧ ਵਿਚ ਸ਼ਹਿਦ ਮਿਲਾ ਪੀਂਦੇ ਹੋ ਤਾਂ ਇਹ ਗਲੇ ਦੀ ਬਿਮਾਰੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੋ ਸਕਦਾ ਹੈ।












