August 8, 2026, 1:33 am
----------- Advertisement -----------
HomeNewsHealthਜੇਕਰ ਅੱਧੀ ਰਾਤ ਨੂੰ ਹੁੰਦਾ ਹੈ ਪੈਰ, ਅੰਗੂਠੇ ਜਾਂ ਗੋਡੇ ‘ਚ ਦਰਦ...

ਜੇਕਰ ਅੱਧੀ ਰਾਤ ਨੂੰ ਹੁੰਦਾ ਹੈ ਪੈਰ, ਅੰਗੂਠੇ ਜਾਂ ਗੋਡੇ ‘ਚ ਦਰਦ ਤਾਂ ਹੋ ਸਕਦੀ ਹੈ ਇਹ ਬਿਮਾਰੀ, ਜਾਣੋ ਕਾਰਨ ਅਤੇ ਇਲਾਜ਼

Published on

----------- Advertisement -----------

ਅੱਧੀ ਰਾਤ ਨੂੰ ਅਚਾਨਕ ਪੈਰ, ਅੰਗੂਠੇ ਜਾਂ ਗੋਡੇ ‘ਚ ਦਰਦ ਮਹਿਸੂਸ ਹੁੰਦਾ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਗਾਉਟ ਦਾ ਸੰਕੇਤ ਹੋ ਸਕਦਾ ਹੈ। ਗਾਉਟ ਗਠੀਏ ਦੀ ਇਕ ਕਿਸਮ ਹੈ ਜਿਸ ‘ਚ ਮਾਸਪੇਸ਼ੀਆਂ ਅਤੇ ਹੱਡੀਆਂ ‘ਤੇ ਅਸਰ ਪੈਂਦਾ ਹੈ। ਇਸ ਦੇ ਕਾਰਨ ਸਿਰਫ ਪੈਰ ਹੀ ਨਹੀਂ ਬਲਕਿ ਗੋਡਿਆਂ ਅਤੇ ਗੁੱਟ ‘ਚ ਵੀ ਅਸਹਿ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਮੂਲੀ ਸਮਝ ਕੇ ਇਸ ਵੱਲ ਧਿਆਨ ਨਾ ਦੇਣਾ ਤੁਹਾਡੀ ਸਭ ਤੋਂ ਵੱਡੀ ਲਾਪ੍ਰਵਾਹੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਬਿਮਾਰੀ ਕੀ ਹੈ ਅਤੇ ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ….

ਕੀ ਹੈ ਗਾਉਟ ਦੀ ਸਮੱਸਿਆ
ਇਹ ਬਿਮਾਰੀ ਖੂਨ ‘ਚ ਯੂਰਿਕ ਐਸਿਡ ਦੀ ਮਾਤਰਾ ਵਧਣ ਕਾਰਨ ਹੁੰਦੀ ਹੈ ਜਿਸ ਨੂੰ ਗਾਉਟ ਵੀ ਕਿਹਾ ਜਾਂਦਾ ਹੈ। ਸਰੀਰ ‘ਚ ਯੂਰਿਕ ਐਸਿਡ ਦੇ ਕ੍ਰਿਸਟਲ ਬਣ ਕੇ ਹੱਡੀਆਂ ਦੇ ਜੋੜਾਂ ‘ਚ ਜੰਮ ਜਾਂਦੇ ਹਨ ਜਿਸ ਨਾਲ ਸੋਜ, ਅਸਹਿ ਦਰਦ ਹੁੰਦਾ ਹੈ। ਇਹ ਪੈਰ ਦੀਆਂ ਉਂਗਲੀਆਂ ਦੇ ਸਭ ਤੋਂ ਵੱਡੇ ਜੋੜ ਯਾਨਿ ਅੰਗੂਠੇ ‘ਤੇ ਜ਼ਿਆਦਾ ਅਸਰ ਪਾਉਂਦੇ ਹਨ।

ਗਾਉਟ ਦੇ ਲੱਛਣ: ਗਾਉਟ ਦੇ ਲੱਛਣ ਰਾਤ ਦੇ ਸਮੇਂ ਅਚਾਨਕ ਸਾਹਮਣੇ ਆਉਂਦੇ ਹਨ ਜਿਸ ਨੂੰ ਗਾਉਟ ਅਟੈਕ ਵੀ ਕਿਹਾ ਜਾਂਦਾ ਹੈ। ਇਸ ਦੇ ਕਾਰਨ
ਜੋੜਾਂ ‘ਚ 4 ਤੋਂ 12 ਘੰਟੇ ਤੇਜ਼ ਦਰਦ
ਸੁਸਤੀ ਅਤੇ ਬੇਚੈਨੀ
ਜੋੜਾਂ ‘ਚ ਸੋਜ ਅਤੇ ਲਾਲਪਨ
ਗਿੱਟੇ ਅਤੇ ਗੋਡਿਆਂ ‘ਚ ਤੇਜ਼ ਦਰਦ
ਗੁੱਟ, ਕੂਹਣੀ, ਉਂਗਲੀਆਂ ‘ਚ ਦਰਦ

ਗਾਉਟ ਦੇ ਕਾਰਨ
ਗਲਤ ਖਾਣ-ਪੀਣ ਜਿਵੇ ਨਮਕੀਨ, ਖੱਟੀਆਂ ਅਤੇ ਖਾਰੀਆਂ ਚੀਜ਼ਾਂ ਜਿਵੇਂ ਕਿ ਚਿਕਨ, ਅਰਬੀ, ਆਲੂ, ਮੂਲੀ, ਜਿਮੀਕੰਦ, ਦਹੀ, ਕਾਂਜੀ, ਸਿਰਕਾ, ਅਲਕੋਹਲ ਅਤੇ ਗਰਮ ਫੂਡਜ਼ ਦਾ ਜ਼ਿਆਦਾ ਸੇਵਨ ਗਾਉਟ ਦਾ ਕਾਰਨ ਬਣ ਸਕਦਾ ਹੈ।
ਇਸ ਤੋਂ ਇਲਾਵਾ ਦੇਰ ਰਾਤ ਨੂੰ ਡਿਨਰ ਕਰਨਾ, ਬਦਹਜ਼ਮੀ, ਜ਼ਿਆਦਾ ਗੁੱਸਾ, ਦਿਨ ‘ਚ ਸੌਣ ਦੀ ਆਦਤ ਅਤੇ ਦੇਰ ਰਾਤ ਜਾਗਣਾ ਵੀ ਗਾਉਟ ਦੀ ਸਮੱਸਿਆ ਪੈਦਾ ਕਰਦੇ ਹਨ।

ਕਿਵੇਂ ਕਰੀਏ ਇਲਾਜ਼ ?
ਭਰਪੂਰ ਪਾਣੀ ਪੀਓ
ਸਵੇਰੇ ਉੱਠਦੇ ਹੀ ਪਹਿਲਾਂ ਕੁਰਲੀ ਕੀਤੇ ਬਿਨ੍ਹਾਂ ਦੋ ਗਲਾਸ ਪਾਣੀ ਪੀਓ। ਇਸ ਨਾਲ ਯੂਰਿਕ ਐਸਿਡ ਕੰਟਰੋਲ ‘ਚ ਰਹੇਗਾ। ਨਾਲ ਹੀ ਦਿਨ ‘ਚ ਘੱਟੋ-ਘੱਟ 9-10 ਗਲਾਸ ਪਾਣੀ ਪੀਓ।

ਹੈਲਥੀ ਡਾਇਟ
ਡਾਇਟ ‘ਚ ਸਾਬਤ ਅਨਾਜ, ਤਾਜ਼ੇ ਮੌਸਮੀ ਫਲ, ਮੁਨੱਕਾ, ਆਂਵਲਾ, ਦੇਸੀ ਘਿਓ, ਦੁੱਧ, ਬਥੂਆ, ਚੌਲੀ, ਕਰੇਲਾ, ਅਦਰਕ, ਲਸਣ, ਪਿਆਜ਼, ਜਿਮੀਕੰਦ, ਆਲੂ ਆਦਿ ਸ਼ਾਮਲ ਕਰੋ।

ਗਿਲੋਅ
ਗਿਲੌਅ ਦਾ ਜੂਸ, ਪਾਊਡਰ ਜਾਂ ਕਾੜਾ ਪੀਣ ਨਾਲ ਗਾਊਟ ਦੀ ਸਮੱਸਿਆ ਵੀ ਕੰਟਰੋਲ ‘ਚ ਰਹਿੰਦੀ ਹੈ।

ਰੋਜ਼ਾਨਾ ਐਕਸਰਸਾਈਜ਼
ਨਿਯਮਤ ਕਸਰਤ ਕਰੋ। ਨਾਲ ਹੀ ਜੋੜਾਂ ‘ਤੇ ਜ਼ਿਆਦਾ ਦਬਾਅ ਪਾਉਣ ਵਾਲੀਆਂ ਗਤੀਵਿਧੀਆਂ ਤੋਂ ਵੀ ਪਰਹੇਜ਼ ਕਰੋ।

ਇਨ੍ਹਾਂ ਚੀਜ਼ਾਂ ਤੋਂ ਰੱਖੋ ਪਰਹੇਜ਼
ਬੇਕਰੀ ਪ੍ਰੋਡਕਟਸ, ਫੈਨਚ ਬੀਨ, ਬੈਂਗਣ, ਮਸ਼ਰੂਮ, ਪਨੀਰ, ਸੁੱਕੇ ਮੇਵੇ, ਖਮੀਰੀ ਆਟਾ, ਸੱਤੂ, ਮੂਲੀ, ਅਰਬੀ, ਅਚਾਰ, ਚਾਹ, ਕੌਫੀ, ਮੀਟ, ਮੱਛੀ, ਸ਼ਰਾਬ, ਫਾਸਟਫੂਡ, ਉੜਦ ਦੀ ਦਾਲ, ਬਾਜਰੇ, ਮਠਿਆਈ, ਪਾਪੜ ਆਦਿ ਤੋਂ ਦੂਰ ਰਹੋ। ਨਾਲ ਹੀ ਅਜਿਹੀਆਂ ਚੀਜ਼ਾਂ ਤੋਂ ਵੀ ਦੂਰ ਰਹੋ ਜੋ ਯੂਰਿਕ ਐਸਿਡ ਬਣਾਉਂਦੀਆਂ ਹਨ।

ਇਸੇ ਤਰ੍ਹਾਂ ਆਪਣੀ ਲਾਈਫਸਟਾਈਲ ‘ਚ ਕੁੱਝ ਬਦਲਾਅ ਕਰਕੇ ਤੁਸੀਂ ਗਾਉਟ ਅਤੇ ਗਾਉਟ ਅਟੈਕ ਤੋਂ ਬਚ ਸਕਦੇ ਹੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...

ਹਾਈ-ਟੈਕ ਹੋਵੇਗਾ PRTC, ਯੂਪੀਆਈ- ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਭੁਗਤਾਨ ਦੀ ਮਿਲੇਗੀ ਸਹੂਲਤ

ਪੀਆਰਟੀਸੀ ਹੁਣ ਹਾਈ ਟੈਕ ਹੋਣ ਵੱਲ ਆਪਣੇ ਕਦਮ ਵਧਾ ਰਿਹਾ ਹੈ। ਸਵਾਰੀਆਂ ਦੀ ਸਹੂਲਤ...

ਪ੍ਰਧਾਨ ਮੰਤਰੀ ਮੋਦੀ ਨਾਲ ਸੁਖਬੀਰ ਬਾਦਲ ਦੀ ਮਿਲਣੀ ਨੇ ਮੁੜ ਸਿਆਸਤ ਗਰਮਾਈ

ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ...

ਵੜਿੰਗ-ਆਸ਼ੂ ਵਿਵਾਦ ਮੁੜ ਭਖਿਆ, ਬਿਆਨਬਾਜ਼ੀ ਤੋਂ ਬਾਅਦ ਪੰਜਾਬ ਕਾਂਗਰਸ ’ਚ ਧੜੇਬੰਦੀ ਚਰਚਾ ’ਚ

ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਪਾਰਟੀ ਦੇ...

 ਪੰਚਾਇਤੀ ਜ਼ਮੀਨਾਂ ’ਤੇ ਵੱਡੀ ਮੰਗ, ਸਪੀਕਰ ਸੰਧਵਾਂ ਨੇ CM ਮਾਨ ਅੱਗੇ ਰੱਖਿਆ ਮੁੱਦਾ

ਅੱਜ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਪੰਜਵਾਂ ਦਿਨ ਹੈ। ਸਪੀਕਰ ਕੁਲਤਾਰ ਸਿੰਘ...

ਅਦਾਕਾਰ ਰਾਜਪਾਲ ਯਾਦਵ ਦਾ ਘਰ ਹੋਵੇਗਾ ਕੁਰਕ

ਮੁੰਬਈ: ਬਾਲੀਵੁਡ ਅਦਾਕਾਰ ਰਾਜਪਾਲ ਯਾਦਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੈਂਟਰਲ ਬੈਂਕ ਆਫ਼...

2 ਬੱਚਿਆਂ ਸਣੇ ਮਾਂ ਨੇ ਕੀਤੀ ਖ਼ੁਦਕੁਸ਼ੀ, ਘਰ ਦਾ ਕਲੇਸ਼ ਬਣਿਆ ਮੌਤ ਦਾ ਕਾਰਨ

ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਔਰਤ ਨੇ ਆਪਣੇ ਦੋ ਬੱਚਿਆਂ ਸਮੇਤ 10 ਫੁੱਟ ਡੂੰਘੀ...

Meta ਨੂੰ ਵੱਡਾ ਝਟਕਾ ! ਨਿਊ ਮੈਕਸੀਕੋ ਦੀ ਅਦਾਲਤ ਨੇ ਲਾਇਆ 5000 ਕਰੋੜ ਰੁਪਏ ਦਾ ਜੁਰਮਾਨਾ

  ਇੰਸਟਾਗ੍ਰਾਮ (Instagram) ਅਤੇ ਫੇਸਬੁੱਕ (Facebook) ਦੀ ਮੂਲ ਕੰਪਨੀ META ਨੂੰ ਨਿਊ ਮੈਕਸੀਕੋ ਦੀ ਇੱਕ ਅਦਾਲਤ ਨੇ ਵੱਡਾ ਝਟਕਾ...

Canada ‘ਚ ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦੀ ਤਲਵਾਰ ! ਡਾ. ਰਵਜੋਤ ਸਿੰਘ ਨੇ ਵਿਦੇਸ਼ ਮੰਤਰੀ ਤੋਂ ਮੰਗਿਆ ਮਿਲਣ ਲਈ ਸਮਾਂ

ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਕਰੀਬ 500 ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦਾ ਖ਼ਤਰਾ...