ਸੁੰਦਰ ਅਤੇ ਆਕਰਸ਼ਕ ਦਿਖਣ ਲਈ ਆਪਣੇ ਚਿਹਰੇ ਅਤੇ ਵਾਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਦੋਵੇਂ ਹੀ ਸਾਡੀ ਸੁੰਦਰਤਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਪਰ ਅੱਜ ਕੱਲ੍ਹ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਵਾਲਾਂ ਨੂੰ ਲੰਬੇ ਕਾਲੇ ਅਤੇ ਚਮਕਦਾਰ ਬਣਾਉਣ ਲਈ ਡਾਈਟ ‘ਚ ਸੁੱਕੇ ਮੇਵਿਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਇਨਾ ‘ਚ ਮੌਜੂਦ ਵਿਟਾਮਿਨ ਅਤੇ ਪੋਸ਼ਕ ਤੱਤ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਸੀਂ ਤੁਹਾਨੂੰ ਦੱਸਾਂਗੇ ਕਿ ਵਾਲਾਂ ਨੂੰ ਮਜ਼ਬੂਤ ਅਤੇ ਸੁੰਦਰ ਬਣਾਉਣ ਲਈ ਕਿਹੜੇ ਕਿਹੜੇ ਡ੍ਰਾਈ ਫਰੂਟ ਦਾ ਸੇਵਨ ਕਰਨਾ ਚਾਹੀਦਾ ਹੈ-
ਅਖਰੋਟ-
ਅਖਰੋਟ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ‘ਚ ਵਿਟਾਮਿਨ ਈ ਅਤੇ ਫੈਟੀ ਐਸਿਡ ਹੁੰਦੇ ਹਨ। ਵਾਲਾਂ ਨੂੰ ਸਹੀ ਪੋਸ਼ਣ ਦੇਣ ਦੇ ਨਾਲ-ਨਾਲ ਇਹ ਕਈ ਸਮੱਸਿਆਵਾਂ ਤੋਂ ਬਚਾਉਣ ‘ਚ ਵੀ ਫਾਇਦੇਮੰਦ ਹੈ।ਇਸ ਲਈ ਜੇਕਰ ਤੁਹਾਡੇ ਵਾਲ ਬੇਜਾਨ ਅਤੇ ਕਮਜ਼ੋਰ ਹੋ ਗਏ ਹਨ ਤਾਂ ਤੁਹਾਨੂੰ ਰੋਜ਼ਾਨਾ ਅਖਰੋਟ ਦਾ ਸੇਵਨ ਕਰਨਾ ਚਾਹੀਦਾ ਹੈ।
ਬਦਾਮ
ਵਾਲਾਂ ਦੇ ਚੰਗੇ ਵਾਧੇ ਲਈ ਬਦਾਮ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਲਈ ਰੋਜ਼ਾਨਾ 7 ਭਿੱਜੇ ਹੋਏ ਬਦਾਮ ਖਾਣ ਨਾਲ ਤੁਹਾਡੇ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਕਿਉਂਕਿ ਬਦਾਮ ਵਿੱਚ ਵਿਟਾਮਿਨ ਈ, ਫੈਟੀ ਐਸਿਡ ਅਤੇ ਫੋਲੇਟ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ।
ਅਲਸੀ ਬੀਜ-
ਫਲੈਕਸ ਬੀਜਾਂ ਦਾ ਸੇਵਨ ਕਰਨਾ ਵਾਲਾਂ ਲਈ ਬਹੁਤ ਵਧੀਆ ਹੈ, ਇਸ ਵਿਚ ਵਿਟਾਮਿਨ ਈ, ਸੇਲੇਨਿਅਮ ਅਤੇ ਜ਼ਿੰਕ ਆਦਿ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ, ਜੋ ਵਾਲਾਂ ਨੂੰ ਪੂਰਾ ਪੋਸ਼ਣ ਦੇਣ ਦੇ ਨਾਲ-ਨਾਲ ਵਿਕਾਸ ਨੂੰ ਵਧਾਉਣ ਵਿਚ ਵੀ ਫਾਇਦੇਮੰਦ ਹੁੰਦਾ ਹੈ | ਇਸ ਦੇ ਲਈ ਤੁਸੀਂ ਅਲਸੀ ਦੇ ਬੀਜਾਂ ਨੂੰ ਪੀਸ ਕੇ ਪਾਣੀ ‘ਚ ਮਿਲਾ ਸਕਦੇ ਹੋ ਜਾਂ ਅਲਸੀ ਦੇ ਬੀਜਾਂ ਨੂੰ ਸਲਾਦ ‘ਚ ਮਿਲਾ ਕੇ ਖਾ ਸਕਦੇ ਹੋ।
----------- Advertisement -----------
ਲੰਬੇ-ਕਾਲੇ ਵਾਲਾਂ ਲਈ ਆਪਣੀ ਡਾਈਟ ‘ਚ ਸ਼ਾਮਿਲ ਕਰੋ ਇਹ ਡ੍ਰਾਈ ਫਰੂਟ
Published on
----------- Advertisement -----------
----------- Advertisement -----------












