ਜੇਕਰ ਤੁਸੀਂ ਵੀ ਵਧ ਰਹੇ ਮੋਟਾਪੇ ਅਤੇ ਕਮਜ਼ੋਰ ਇਮਿਊਨਿਟੀ ਕਾਰਨ ਪਰੇਸ਼ਾਨ ਹੋ ਤਾਂ ਅਰਬੀ ਦੀ ਸਬਜ਼ੀ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਲਵੋ। ਅਰਬੀ ਦੀ ਸਬਜ਼ੀ ਨਾਂ ਸਿਰਫ ਖਾਣੇ ਦਾ ਸਵਾਦ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦੀ ਹੈ। ਅਰਬੀ ‘ਚ ਮੌਜੂਦ ਫਾਈਬਰ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ-ਏ, ਵਿਟਾਮਿਨ-ਸੀ, ਕੈਲਸ਼ੀਅਮ ਅਤੇ ਆਇਰਨ ਅੱਖਾਂ ਦੀ ਰੋਸ਼ਨੀ ਲਈ, ਡਾਇਬਟੀਜ਼, ਭਾਰ ਘੱਟ ਕਰਨ ਦੇ ਨਾਲ ਇਮਿਊਨਿਟੀ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ।
ਸ਼ੱਕਰ ਰੋਗੀਆਂ ਲਈ ਫਾਇਦੇਮੰਦ
ਅਰਬੀ ‘ਚ ਮੌਜੂਦ ਫਾਈਬਰ, ਇਨਸੁਲਿਨ ਅਤੇ ਗਲੂਕੋਜ਼ ਦੀ ਮਾਤਰਾ ਦਾ ਸੰਤੁਲਨ ਬਣਾ ਕੇ ਵਿਅਕਤੀ ਦੀ ਸ਼ੂਗਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦੇ ਹਨ।
ਭਾਰ ਘੱਟ ਕਰਨ ‘ਚ ਕਰਦੀ ਹੈ ਮਦਦ
ਅਰਬੀ ਦਾ ਸੇਵਨ ਕਰਨ ਨਾਲ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ‘ਚ ਮੌਜੂਦ ਫਾਈਬਰ ਅਤੇ ਘੱਟ ਕੈਲਰੀ, ਮੈਟਾਬੋਲਿਜ਼ਮ ਨੂੰ ਸਰਗਰਮ ਬਣਾ ਕੇ ਭਾਰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।
ਪਾਚਨ ਕਿਰਿਆ
ਅਰਬੀ ਵਿੱਚ ਭਰਪੂਰ ਮਾਤਰਾ ‘ਚ ਫਾਈਬਰ ਪਾਏ ਜਾਂਦੇ ਹਨ। ਜਿਸ ਵਜ੍ਹਾ ਕਾਰਨ ਪਾਚਨ ਕਿਰਿਆ ਬਿਹਤਰ ਬਣੀ ਰਹਿੰਦੀ ਹੈ ਅਤੇ ਵਿਅਕਤੀ ਗੈਸ, ਕਬਜ਼ ਅਤੇ ਦਸਤ ਤੋਂ ਦੂਰ ਰਹਿੰਦਾ ਹੈ।
ਇਮਿਊਨਿਟੀ ਵਧਾਉਣ ‘ਚ ਮਦਦਗਾਰ
ਇਮਿਊਨ ਸਿਸਟਮ ਲਈ ਜ਼ਰੂਰੀ ਪੋਸ਼ਕ ਤੱਤ ਵਿਟਾਮਿਨ-ਈ ਅਤੇ ਵਿਟਾਮਿਨ-ਸੀ ਦੋਵੇਂ ਹੀ ਅਰਬੀ ਵਿਚ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਜਿਸ ਨਾਲ ਬਿਮਾਰੀ ਰੋਕਣ ਦੀ ਸਮਰੱਥਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਅੱਖਾਂ ਲਈ ਫਾਇਦੇਮੰਦ
ਅਰਬੀ ‘ਚ ਮੌਜੂਦ ਐਂਟੀ ਆਕਸੀਡੈਂਟ, ਐਂਟੀ ਇਨਫਲੇਮੇਟਰੀ ਗੁਣ ਦੇ ਨਾਲ ਵਿਟਾਮਿਨ-ਈ, ਸੀ ਅਤੇ ਜ਼ਿੰਕ ਵਰਗੇ ਜ਼ਰੂਰੀ ਪੋਸ਼ਕ ਤੱਤ ਅੱਖਾਂ ਦੀ ਰੋਸ਼ਨੀ ਵਧਾ ਕੇ ਬੀਮਾਰੀਆਂ ਨੂੰ ਦੂਰ ਰੱਖਣ ਵਿੱਚ ਸਹਾਇਕ ਹੋ ਸਕਦੇ ਹਨ।












