ਸਵੇਰ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਮੰਨਿਆ ਜਾਂਦਾ ਹੈ। ਸਰੀਰ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ ਸਿਹਤ ਮਾਹਿਰ ਸਾਰੇ ਲੋਕਾਂ ਨੂੰ ਸਵੇਰ ਦੇ ਨਾਸ਼ਤੇ ਵਿਚ ਪੌਸ਼ਟਿਕ ਚੀਜ਼ਾਂ, ਫਲ, ਮੇਵੇ ਅਤੇ ਅੰਡੇ ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਡਾਇਟੀਸ਼ੀਅਨ ਕਹਿੰਦੇ ਹਨ, ਇੱਕ ਚੰਗਾ ਨਾਸ਼ਤਾ ਤੁਹਾਨੂੰ ਸਰਗਰਮ, ਊਰਜਾਵਾਨ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ। ਪ੍ਰੋਟੀਨ, ਵਿਟਾਮਿਨ, ਖਣਿਜਾਂ ਦੀ ਸਹੀ ਮਾਤਰਾ ਵਾਲਾ ਸੰਤੁਲਿਤ ਨਾਸ਼ਤਾ ਤੁਹਾਨੂੰ ਕੰਮ ਕਰਨ ਦੀ ਊਰਜਾ ਦਿੰਦਾ ਹੈ। ਹਾਲਾਂਕਿ ਇਸ ਸਮੇਂ ਡਾਈਟ ‘ਚ ਗਲਤ ਚੀਜ਼ਾਂ ਦੀ ਚੋਣ ਵੀ ਤੁਹਾਡੇ ਲਈ ਪਰੇਸ਼ਾਨੀਆਂ ਵਧਾ ਸਕਦੀ ਹੈ। ਆਓ ਜਾਣਦੇ ਹਾਂ ਨਾਸ਼ਤੇ ‘ਚ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ?
ਕੌਫੀ ਜਾਂ ਚਾਹ
ਜੇਕਰ ਤੁਸੀਂ ਵੀ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਵਰਗੀਆਂ ਕੈਫੀਨ ਵਾਲੀਆਂ ਚੀਜ਼ਾਂ ਨਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ , ਸਿਹਤ ਮਾਹਿਰ ਇਸ ਨੂੰ ਸਿਹਤ ਲਈ ਹਾਨੀਕਾਰਕ ਮੰਨਦੇ ਹਨ। ਸਵੇਰੇ ਸਭ ਤੋਂ ਪਹਿਲਾਂ ਕੌਫੀ ਪੀਣ ਨਾਲ ਕੋਰਟੀਸੋਲ ਦਾ ਪੱਧਰ ਵਧ ਸਕਦਾ ਹੈ; ਇਹ ਹਾਰਮੋਨਲ ਅਸੰਤੁਲਨ ਦਾ ਕਾਰਨ ਵੀ ਬਣ ਸਕਦਾ ਹੈ। ਖਾਲੀ ਪੇਟ ਚਾਹ ਪੀਣ ਨਾਲ ਐਸੀਡਿਟੀ ਦਾ ਖ਼ਤਰਾ ਵੀ ਰਹਿੰਦਾ ਹੈ।
ਫਾਸਟ ਫੂਡ ਜਾਂ ਬੇਕਡ ਆਈਟਮ
ਫਾਸਟ/ਜੰਕ ਫੂਡ ਦਾ ਸੇਵਨ ਸਿਹਤ ‘ਤੇ ਕਈ ਮਾੜੇ ਪ੍ਰਭਾਵ ਪਾਉਂਦਾ ਹੈ, ਜੇਕਰ ਤੁਸੀਂ ਇਸ ਦਾ ਸੇਵਨ ਨਾਸ਼ਤੇ ਵਿੱਚ ਕਰਦੇ ਹੋ ਤਾਂ ਸਿਹਤ ‘ਤੇ ਮਾੜੇ ਪ੍ਰਭਾਵਾਂ ਦਾ ਖਤਰਾ ਹੋ ਸਕਦਾ ਹੈ। ਨਾਸ਼ਤੇ ਦੇ ਸੈਂਡਵਿਚ ਜਾਂ ਸੌਸੇਜ, ਹੈਸ਼ ਬ੍ਰਾਊਨ ਆਦਿ ਵਿੱਚ ਕੈਲੋਰੀ, ਚਰਬੀ ਅਤੇ ਪ੍ਰੋਸੈਸਡ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਹਨ, ਜੋ ਸਰੀਰ ਲਈ ਕਈ ਤਰੀਕਿਆਂ ਨਾਲ ਨੁਕਸਾਨਦੇਹ ਹੋ ਸਕਦੇ ਹਨ।
ਬ੍ਰੈਡ
ਚਿੱਟੀ ਬ੍ਰੈਡ ਜਾਂ ਇਸ ਤੋਂ ਬਣੀਆਂ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ, ਇਹ ਸਿਹਤ ਲਈ ਆਦਰਸ਼ ਵਿਕਲਪ ਨਹੀਂ ਹੈ। ਵ੍ਹਾਈਟ ਬਰੈੱਡ ਵਿੱਚ ਬਹੁਤ ਘੱਟ ਪੋਸ਼ਣ ਹੁੰਦਾ ਹੈ ਅਤੇ ਇਹ ਸਾਡੀ ਪਾਚਨ ਪ੍ਰਣਾਲੀ ਲਈ ਹੋਰ ਵੀ ਮਾੜਾ ਹੋ ਸਕਦਾ ਹੈ। ਇਸ ਤੋਂ ਇਲਾਵਾ ਬਰੈੱਡ ਜ਼ਿਆਦਾਤਰ ਮੈਦੇ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਪਾਚਨ ਕਿਰਿਆ ਦੇ ਨਾਲ-ਨਾਲ ਸ਼ੂਗਰ ਲੈਵਲ ਅਤੇ ਮੋਟਾਪਾ ਵਧਣ ਦਾ ਖਤਰਾ ਰਹਿੰਦਾ ਹੈ। ਵ੍ਹਾਈਟ ਬਰੈੱਡ ਦੀ ਬਜਾਏ ਅਨਾਜ ਜਾਂ ਬ੍ਰਾਉਨ ਬ੍ਰੈਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
----------- Advertisement -----------
ਇਨ੍ਹਾਂ ਚੀਜ਼ਾਂ ਨਾਲ ਨਾ ਕਰੋ ਦਿਨ ਦੀ ਸ਼ੁਰੂਆਤ, ਸਿਹਤਮੰਦ ਰਹਿਣ ਲਈ ਅੱਜ ਹੀ ਨਾਸ਼ਤੇ ‘ਚ ਕਰੋ ਇਹ ਬਦਲਾਅ
Published on
----------- Advertisement -----------
----------- Advertisement -----------












