August 5, 2026, 9:15 am
----------- Advertisement -----------
HomeNewsHealthਖੰਘ-ਜੁਕਾਮ ਤੋ ਲੈ ਕੇ ਇਹ ਵੱਡੀਆਂ-ਵੱਡੀਆਂ ਬਿਮਾਰੀਆਂ ਹੋਣਗੀਆਂ ਠੀਕ,ਅਪਣਾਓ ਇਹ ਘਰੇਲੂ ਨੁਸਖ਼ੇ

ਖੰਘ-ਜੁਕਾਮ ਤੋ ਲੈ ਕੇ ਇਹ ਵੱਡੀਆਂ-ਵੱਡੀਆਂ ਬਿਮਾਰੀਆਂ ਹੋਣਗੀਆਂ ਠੀਕ,ਅਪਣਾਓ ਇਹ ਘਰੇਲੂ ਨੁਸਖ਼ੇ

Published on

----------- Advertisement -----------

ਅੱਜਕੱਲ੍ਹ ਲੋਕ ਛੋਟੀ-ਮੋਟੀ ਪ੍ਰਾਬਲਮ ਹੋਣ ‘ਤੇ ਵੀ ਡਾਕਟਰ ਜਾਂ ਮੈਡੀਕਲ ਦੀ ਦੁਕਾਨ ‘ਤੇ ਦਵਾਈ ਲੈਣ ਪਹੁੰਚ ਜਾਂਦੇ ਹਨ। ਹਾਲਾਂਕਿ ਦਵਾਈਆਂ ਦਾ ਜ਼ਿਆਦਾ ਸੇਵਨ ਨਾ ਸਿਰਫ ਕਿਡਨੀ, ਲੀਵਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਡੈਮੇਜ਼ ਕਰ ਸਕਦਾ ਹੈ ਬਲਕਿ ਇਸ ਨਾਲ ਤੁਹਾਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਅਜਿਹੇ ‘ਚ ਕਿਉਂ ਨਾ ਤੁਸੀਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੁਰਾਣੇ ਆਯੁਰਵੇਦ ਵਿਗਿਆਨ ਦਾ ਸਹਾਰਾ ਲਓ। ਦਾਦੀ-ਨਾਨੀ ਦੇ ਅਜਿਹੇ ਕਈ ਪੱਕੇ ਨੁਸਖ਼ੇ ਹਨ ਜੋ ਸਰਦੀ-ਖ਼ੰਘ, ਦੰਦ ਦਰਦ, ਸਿਰ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਇਸ ਨਾਲ ਕਿਸੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਆਓ ਤੁਹਾਨੂੰ ਦੱਸਦੇ ਹਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਲਈ ਕੁਝ ਨੈਚੂਰਲ Pain Killers ਬਾਰੇ….

ਕਿਡਨੀ ਸਟੋਨ
ਜਾਮਣ ਦੇ ਬੀਜਾਂ ਨੂੰ ਬਾਰੀਕ ਪੀਸ ਲਓ। ਰੋਜ਼ਾਨਾ 1/2 ਚੱਮਚ ਪਾਊਡਰ ਨੂੰ ਪਾਣੀ ਜਾਂ ਦਹੀਂ ਦੇ ਨਾਲ ਖਾਓ। ਇਸ ਨਾਲ ਕਿਡਨੀ ਸਟੋਨ ਨਿਕਲ ਜਾਵੇਗਾ।

ਪੇਟ ਦੀਆਂ ਸਮੱਸਿਆਵਾਂ
ਰੋਜ਼ਾਨਾ ਸ਼ਹਿਦ ‘ਚ ਭਿੱਜਿਆ ਇੱਕ ਆਂਵਲਾ ਖਾਣ ਨਾਲ ਲੀਵਰ ਸਿਹਤਮੰਦ ਰਹਿੰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ।

ਜ਼ੁਕਾਮ-ਖੰਘ
ਰੋਜ਼ਾਨਾ 1 ਕੱਪ ਵੱਡੀ ਇਲਾਇਚੀ ਵਾਲੀ ਚਾਹ ਪੀਣ ਨਾਲ ਮੌਸਮੀ ਇੰਫੈਕਸ਼ਨ, ਕਫ਼ ਅਤੇ ਕੰਜੈਸ਼ਨ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ।

ਭੁੱਖ ਵਧਾਉਣ ਦਾ ਨੁਸਖ਼ਾ
ਭੁੱਖ ਘੱਟ ਲੱਗਦੀ ਹੈ ਤਾਂ ਰੋਜ਼ਾਨਾ 1 ਕੱਪ ਹਰੇ ਧਨੀਏ ਦੇ ਰਸ ‘ਚ ਕਾਲਾ ਨਮਕ ਮਿਲਾਕੇ ਪੀਓ। ਇਸ ਨਾਲ ਭੁੱਖ ਵਧੇਗੀ ਅਤੇ ਬਾਡੀ ਵੀ ਡੀਟੋਕਸ ਹੋਵੇਗੀ।

ਸਿਰ ਦਰਦ
ਸਿਰ ਦਰਦ ਹੋਣ ‘ਤੇ ਪੇਨਕਿੱਲਰ ਨਹੀਂ 10-12 ਬਦਾਮ ਖਾਓ। ਬਦਾਮ ਦੇ ਤੇਲ ਦੀ ਇੱਕ ਬੂੰਦ ਨੱਕ ‘ਚ ਪਾਉਣ ਨਾਲ ਵੀ ਸਿਰ ਦਰਦ ਤੋਂ ਰਾਹਤ ਮਿਲੇਗੀ।

ਮਜ਼ਬੂਤ ਪਾਚਨ ਤੰਤਰ
ਅਨਾਰ ਦੇ 100 ਗ੍ਰਾਮ ਜੂਸ ‘ਚ ਥੋੜ੍ਹਾ ਜਿਹਾ ਸੇਂਦਾ ਨਮਕ ਅਤੇ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਭੁੱਖ ਵੀ ਵਧੇਗੀ।

ਗਲੇ ‘ਚ ਖਰਾਸ਼
ਸੌਣ ਤੋਂ ਪਹਿਲਾਂ ਗੁਣਗੁਣੇ ਦੁੱਧ ‘ਚ ਕਾਲੀ ਮਿਰਚ ਅਤੇ ਹਲਦੀ ਮਿਲਾ ਕੇ ਪੀਓ। ਇਸ ਤੋਂ ਇਲਾਵਾ ਗਲੇ ‘ਚ ਦਰਦ, ਦਰਦ, ਬਲਗਮ ਜਾਂ ਇੰਫੈਕਸ਼ਨ ਹੋਣ ‘ਤੇ ਗੁਣਗੁਣੇ ਪਾਣੀ ‘ਚ ਨਿੰਬੂ ਅਤੇ ਨਮਕ ਪਾ ਕੇ ਗਰਾਰੇ ਕਰੋ। ਇਸ ਨਾਲ ਜਲਦੀ ਰਾਹਤ ਮਿਲੇਗੀ।

ਦੰਦ ਦਰਦ
ਦੰਦਾਂ ‘ਚ ਦਰਦ ਹੋਵੇ ਤਾਂ ਸਵੇਰੇ ਬਰੱਸ਼ ਕਰਨ ਤੋਂ ਬਾਅਦ ਨਿੰਮ ਦੀਆਂ 2-3 ਪੱਤੀਆਂ ਚਬਾਓ। ਨਾਲ ਹੀ ਨਿੰਮ ਦਾ ਤੇਲ ਲਗਾਉਣ ਨਾਲ ਵੀ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਮਜ਼ਬੂਤ ਹੱਡੀਆਂ
ਰੋਜ਼ਾਨਾ ਰੋਟੀ ‘ਤੇ ਦੇਸੀ ਘਿਓ ਲਗਾਕੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਜੋੜਾਂ ਦੇ ਦਰਦ ਅਤੇ ਵਾਲ ਝੜਨ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।

ਭਾਰ ਘਟਾਉਣ ਲਈ
ਭਾਰ ਘਟਾਉਣ ਲਈ ਸੌਂਫ ਇੱਕ ਵਧੀਆ ਫੈਟ ਬਰਨਰ ਮੰਨਿਆ ਜਾਂਦਾ ਹੈ। ਇਸ ਦੇ ਲਈ ਰੋਜ਼ ਖਾਲੀ ਪੇਟ 1 ਗਲਾਸ ਸੌਂਫ ਦਾ ਪਾਣੀ ਜਾਂ ਚਾਹ ਪੀਓ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ ਵੋਟਰ ਸੂਚੀ ਦੀ ਸੁਧਾਈ ‘ਚ ਖ਼ੁਲਾਸਾ, 20 ਲੱਖ ਵੋਟਰ ਗਾਇਬ, 5.74 ਲੱਖ ਦੀ ਮੌਤ; 13 ਅਗਸਤ ਨੂੰ ਆਵੇਗਾ ਡਰਾਫਟ

ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਸੁਧਾਈ (SIR) ਦਾ ਪਹਿਲਾ ਗੇੜ ਸਫ਼ਲਤਾਪੂਰਵਕ ਮੁਕੰਮਲ...

20 ਸਾਲਾ ਉੱਭਰਦੇ ਕਬੱਡੀ ਖਿਡਾਰੀ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਪਟਿਆਲਾ ਜ਼ਿਲ੍ਹੇ ਵਿੱਚ 20 ਸਾਲਾ ਉੱਭਰਦੇ ਕਬੱਡੀ ਖਿਡਾਰੀ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਨਾਲ...

ਖੰਨਾ : ਤਾਂਤਰਿਕ ਦੇ ਠੱਗੀ ਦਾ ਸ਼ਿਕਾਰ ਹੋਇਆ ਸ਼ਖਸ; ਸ਼ਿਕਾਇਤ ਦੇਣ ਪਹੁੰਚਿਆ ਥਾਣੇ, ਬਾਥਰੂਮ ‘ਚ ਦਿੱਤੀ ਜਾਨ

ਖੰਨਾ ਤੋਂ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗਰੀਬੀ ਤੋਂ ਰਾਹਤ ਦਿਵਾਉਣ ਦੇ...

*ਭਾਰੀ ਮੀਂਹ ਵਿੱਚ ਸੜਕਾਂ 'ਤੇ ਤੰਬੂ ਲਗਾਉਣ ਲਈ ਮਜ਼ਬੂਰ ਵਿਦਿਆਰਥੀ, ਪੰਜਾਬ ਦੇ ਪਰਿਵਾਰਾਂ ਵਿੱਚ...

ਪੰਜਾਬ ਵਿਧਾਨ ਸਭਾ ਵੱਲੋਂ ਇੱਕ ਤੋਂ ਬਾਅਦ ਇੱਕ ਪੇਪਰ ਲੀਕ ਦੇ ਮਾਮਲਿਆਂ ਵਿਰੁੱਧ ਜ਼ੁਬਾਨੀ ਵੋਟ ਨਾਲ ਨਿੰਦਾ ਮਤਾ ਪਾਸ; ਕਾਂਗਰਸ ਨੇ ਕੀਤਾ ਵਾਕਆਊਟ

ਚੰਡੀਗੜ੍ਹ; 3 ਅਗਸਤ 2026:ਪੰਜਾਬ ਵਿਧਾਨ ਸਭਾ ਨੇ ਅੱਜ ਜੈਨ-ਜ਼ੀ (ਨੌਜਵਾਨ ਪੀੜ੍ਹੀ)ਨਾਲ ਦ੍ਰਿੜ੍ਹਤਾ ਨਾਲ ਖੜ੍ਹਦਿਆਂ...

ਪੰਜਾਬ ਤੋਂ ਸਿੱਖੇ ਭਾਜਪਾ ਸਰਕਾਰ, ਬਿਨਾਂ ਕਿਸੇ ਸ਼ਰਤ ਸਾਰੀਆਂ ਔਰਤਾਂ ਨੂੰ ਲਕਸ਼ਮੀ ਯੋਜਨਾ ਦਾ ਲਾਭ ਦੇਵੇ- ਕੇਜਰੀਵਾਲ

ਨਵੀਂ ਦਿੱਲੀ 3 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਲਕਸ਼ਮੀ...

ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ...

  ਕਾਂਗਰਸ ਦਾ ਸਾਥ ਨਹੀਂ ਛੱਡਾਂਗਾ, ਲੋੜ ਪਈ ਤਾਂ ਅਸਤੀਫਾ ਦੇ ਦਿਆਂਗਾ : ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਨੇ...