ਕਈ ਵਾਰ ਇੱਕ ਹੀ ਸਥਿਤੀ ਵਿੱਚ ਲੰਬੇ ਸਮੇਂ ਤੱਕ ਬੈਠੇ ਰਹਿਣ ਕਾਰਨ ਹੱਥਾਂ-ਪੈਰਾਂ ’ਚ ਝਰਨਾਹਟ ਹੁੰਦੀ ਹੈ। ਇਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਹੱਥਾਂ-ਪੈਰਾਂ ਨੂੰ ਹਿਲਾਉਂਦੇ ਹੋ ਤਾਂ ਇਹ ਠੀਕ ਹੋ ਜਾਂਦਾ ਹੈ। ਜ਼ਿਆਦਾਤਰ ਲੋਕ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇਕਰ ਤੁਹਾਡੇ ਵੀ ਹੱਥਾਂ-ਪੈਰਾਂ ’ਚ ਬਹੁਤ ਜ਼ਿਆਦਾ ਝਰਨਾਹਟ ਹੁੰਦੀ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਕਿਉਂਕਿ ਇਹ ਤੁਹਾਡੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਹੋ ਸਕਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਘਰੇਲੂ ਨੁਸਖਿਆਂ ਨੂੰ ਅਪਣਾਉਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕੁੱਝ ਉਪਾਅ…
ਹਲਦੀ ਵਾਲਾ ਦੁੱਧ ਪੀਓ-
ਹੱਥਾਂ ਦੀ ਝਰਨਾਹਟ ਦੂਰ ਕਰਨ ਲਈ ਹਲਦੀ ਵਾਲਾ ਦੁੱਧ ਤੁਹਾਡੇ ਲਈ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ। ਇਸ ਦੁੱਧ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੱਥਾਂ ਵਿੱਚ ਝਰਨਾਹਟ ਨੂੰ ਘੱਟ ਕਰ ਸਕਦੇ ਹਨ। ਅਸਲ ’ਚ ਹਲਦੀ ਵਿੱਚ ਮੌਜੂਦ ਗੁਣਾਂ ਕਾਰਨ ਸਰੀਰ ’ਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ।
ਦਾਲਚੀਨੀ-
ਹੱਥਾਂ ਵਿੱਚ ਝਰਨਾਹਟ ਦੂਰ ਕਰਨ ਲਈ ਦਾਲਚੀਨੀ ਵੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਦਾਲਚੀਨੀ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਸੁਧਾਰ ਸਕਦੇ ਹਨ। ਇਸ ਨਾਲ ਸਰੀਰ ਦੇ ਅੰਗਾਂ ਦਾ ਸੁੰਨ ਹੋਣਾ ਘੱਟ ਹੋ ਜਾਂਦਾ ਹੈ। ਨਾਲ ਹੀ, ਝਰਨਾਹਟ ਦੀ ਸੰਭਾਵਨਾ ਨੂੰ ਵੀ ਘਟਾਇਆ ਜਾ ਸਕਦਾ ਹੈ।
ਯੋਗਾ-
ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਯੋਗਾ ਆਸਣ ਕਰੋ। ਯੋਗਾ ਕਰਨ ਨਾਲ ਹੱਥਾਂ-ਪੈਰਾਂ ਦੀ ਝਰਨਾਹਟ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਜੋੜਾਂ ਦੇ ਦਰਦ ਨੂੰ ਵੀ ਘੱਟ ਕਰ ਸਕਦਾ ਹੈ।
ਗਰਮ ਪਾਣੀ-
ਹੱਥਾਂ-ਪੈਰਾਂ ਦੀ ਝਰਨਾਹਟ ਨੂੰ ਘੱਟ ਕਰਨ ਲਈ ਕੋਸਾ ਪਾਣੀ ਪੀਓ। ਕੋਸਾ ਪਾਣੀ ਪੀਣ ਨਾਲ ਹੱਥਾਂ-ਪੈਰਾਂ ਦੀ ਝਰਨਾਹਟ ਦੂਰ ਹੋ ਸਕਦੀ ਹੈ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।
----------- Advertisement -----------
ਹੱਥਾਂ-ਪੈਰਾਂ ’ਚ ਝਰਨਾਹਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ
Published on
----------- Advertisement -----------
----------- Advertisement -----------












