ਸ਼ਹਿਦ ਚਮੜੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਸ਼ਹਿਦ ‘ਚ ਮੌਜੂਦ ਗੁਣ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਕਿੱਲ- ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਸ਼ਹਿਦ ਨਾਲ ਬਣਿਆ ਫੇਸ ਪੈਕ ਬਹੁਤ ਫਾਇਦੇਮੰਦ ਹੋ ਸਕਦਾ ਹੈ। ਚਿਹਰੇ ‘ਤੇ ਸ਼ਹਿਦ ਨੂੰ ਵੱਖ-ਵੱਖ ਤਰੀਕਿਆਂ ਨਾਲ ਲਗਾ ਕੇ ਮੁਹਾਸੇ, ਬਲੈਕਹੈੱਡਸ ਅਤੇ ਦਾਗ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਆਓ ਜਾਣਦੇ ਹਾਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸ਼ਹਿਦ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ-
ਸ਼ਹਿਦ ਅਤੇ ਦਹੀਂ
ਸ਼ਹਿਦ ਅਤੇ ਦਹੀਂ ਨੂੰ ਮਿਲਾ ਕੇ ਲਗਾਉਣਾ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 1 ਕੱਪ ਦਹੀਂ ‘ਚ 2 ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਗੱਲ੍ਹਾਂ, ਸਿਰ ਅਤੇ ਠੋਡੀ ‘ਤੇ ਲਗਾਓ। ਸ਼ਹਿਦ ਅਤੇ ਦਹੀਂ ਨਾਲ ਬਣਿਆ ਫੇਸ ਪੈਕ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ।
ਸ਼ਹਿਦ ਅਤੇ ਨਿੰਬੂ
ਸ਼ਹਿਦ ਅਤੇ ਨਿੰਬੂ ਦੋਵੇਂ ਹੀ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦੇ ਮਿਸ਼ਰਣ ਨੂੰ ਚਿਹਰੇ ‘ਤੇ ਲਗਾਉਣ ਨਾਲ ਮੁਹਾਸੇ ਅਤੇ ਦਾਗ ਧੱਬੇ ਦੂਰ ਹੁੰਦੇ ਹਨ। ਸ਼ਹਿਦ ਅਤੇ ਨਿੰਬੂ ਨੂੰ ਮਿਲਾ ਕੇ ਚਿਹਰੇ ‘ਤੇ ਲਗਾਓ। ਕਰੀਬ ਅੱਧੇ ਘੰਟੇ ਬਾਅਦ ਚਿਹਰਾ ਧੋ ਲਓ। ਇਸ ਨਾਲ ਚਮੜੀ ਵੀ ਗਲੋਇੰਗ ਹੋ ਜਾਵੇਗੀ।
ਸ਼ਹਿਦ ਅਤੇ ਬ੍ਰਾਊਨ ਸ਼ੂਗਰ
ਸ਼ਹਿਦ ਅਤੇ ਬ੍ਰਾਊਨ ਸ਼ੂਗਰ ਨੂੰ ਮਿਲਾ ਕੇ ਸਕਰਬ ਬਣਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸਕਰਬ ਚਿਹਰੇ ਤੋਂ ਬਾਕੀ ਦੀ ਗੰਦਗੀ ਨੂੰ ਦੂਰ ਕਰ ਦੇਵੇਗਾ। ਸਕਰਬ ਬਣਾਉਣ ਲਈ ਸ਼ਹਿਦ ‘ਚ ਬ੍ਰਾਊਨ ਸ਼ੂਗਰ ਅਤੇ ਨਾਰੀਅਲ ਦਾ ਤੇਲ ਮਿਲਾਓ। ਹੁਣ ਇਸ ਨੂੰ ਚਿਹਰੇ ‘ਤੇ ਹਲਕਾ ਜਿਹਾ ਮਸਾਜ ਕਰੋ ਅਤੇ ਚਿਹਰਾ ਧੋ ਲਓ।
----------- Advertisement -----------
ਚਿਹਰੇ ‘ਤੇ ਦਾਗ- ਧੱਬਿਆਂ ਦੀ ਸੱਮਸਿਆ ਤੋਂ ਛੁਟਕਾਰਾ ਪਾਉਣ ਇੰਝ ਲਗਾਓ Honey ਫੇਸ ਪੈਕ, ਨਿਖਰ ਜਾਏਗਾ ਰੂਪ
Published on
----------- Advertisement -----------
----------- Advertisement -----------









