ਕੈਲਸ਼ੀਅਮ ਹਰ ਇੱਕ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਔਰਤਾਂ, ਮਰਦ ਜਾਂ ਬੱਚੇ, ਕਿਉਂਕਿ ਕੈਲਸ਼ੀਅਮ ਸਾਡੇ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। ਪਰ 30 ਤੋਂ ਬਾਅਦ ਔਰਤਾਂ ਲਈ ਕੈਲਸ਼ੀਅਮ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਪੀਰੀਅਡਸ ਅਤੇ ਗਰਭ ਅਵਸਥਾ ਦੌਰਾਨ ਉਨ੍ਹਾਂ ਦੇ ਸਰੀਰ ’ਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ।
ਕੈਲਸ਼ੀਅਮ ਦੀ ਕਮੀ ਦੇ ਲੱਛਣ-
ਕੈਲਸ਼ੀਅਮ ਦੀ ਕਮੀ ਦੇ ਸਭ ਤੋਂ ਆਮ ਲੱਛਣਾਂ ਵਿੱਚ ਚਿੜਚਿੜਾਪਨ, ਕੰਬਣਾ, ਘੱਟ ਭੋਜਨ ਖਾਣਾ, ਥਕਾਵਟ, ਦੌਰੇ, ਸਾਹ ਚੜ੍ਹਨਾ ਅਤੇ ਤੁਰਨ ਵਿੱਚ ਮੁਸ਼ਕਿਲ ਸ਼ਾਮਿਲ ਹਨ। ਔਰਤਾਂ ਨੂੰ ਮਾਸਪੇਸ਼ੀਆ ਦੀ ਕਮਜ਼ਰੀ, ਕੜਵੱਲ, ਜੋੜਾਂ ਦਾ ਦਰਦ, ਪੀਰੀਅਡਸ ਦੌਰਾਨ ਬਹੁਤ ਜ਼ਿਆਦਾ ਦਰਦ, ਸਿਰ ਦਰਦ, ਡਿਪਰੈਸ਼ਨ ਅਤੇ ਕਮਰ ਦਰਦ ਹੁੰਦਾ ਹੈ। ਇਸ ਦੇ ਲਈ ਡਾਕਟਰ ਕੈਲਸ਼ੀਅਮ ਡਾਈਟ ਅਤੇ ਸਪਲੀਮੈਂਟ ਲੈਣ ਦੀ ਸਲਾਹ ਦਿੰਦੇ ਹਨ।
ਸਰੀਰ ਨੂੰ ਕਿੰਨ੍ਹੇ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ-
.ਵੱਧ ਰਹੀ ਉਮਰ ਦੇ ਬੱਚਿਆਂ ਲਈ ਰੋਜ਼ਾਨਾ 500-700 ਮਿਲੀਗ੍ਰਾਮ ਕੈਲਸ਼ੀਅਮ
.ਨੌਜਵਾਨਾਂ ਲਈ ਰੋਜ਼ਾਨਾ 700-1000 ਮਿਲੀਗ੍ਰਾਮ ਕੈਲਸ਼ੀਅਮ
.ਗਰਭਵਤੀ ਔਰਤਾਂ ਲਈ ਰੋਜ਼ਾਨਾ 1,000 ਤੋਂ 1200 ਮਿਲੀਗ੍ਰਾਮ ਕੈਲਸ਼ੀਅਮ
ਕੈਲਸ਼ੀਅਮ ਲਈ ਕਿਹੜੇ ਭੋਜਨ ਖਾਣੇ ਚਾਹੀਦੇ ਹਨ?
ਵੈਸੇ ਤਾਂ ਕੈਲਸ਼ੀਅਮ ਦਾ ਸਭ ਤੋਂ ਵਧੀਆ ਸਰੋਤ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਪਰ ਕਈ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ। ਇਸ ਦੀ ਬਜਾਏ, ਉਹ ਕੈਲਸ਼ੀਅਮ ਨਾਲ ਭਰਪੂਰ ਹੋਰ ਭੋਜਨਾਂ ਦਾ ਸੇਵਨ ਕਰ ਸਕਦੇ ਹਨ। ਜਿਵੇਂ ਕਿ-
1.. ਔਸਧੀ ਗੁਣਾਂ ਨਾਲ ਭਰਪੂਰ ਆਂਵਲਾ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦਾ ਹੈ। ਆਂਵਲੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ।
2.. ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਭੋਜਨ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ। ਬਰੋਕਲੀ, ਪਾਲਕ, ਸੋਇਆਬੀਨ ਅਤੇ ਹਰੀਆਂ ਫਲੀਆਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ।
3.. ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਇੱਕ ਸੇਬ ਖਾਓ। ਸੇਬ ਦਾ ਸੇਵਨ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।












