ਲਗਪਗ 30 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਦਰਅਸਲ ਉਮਰ ਦੇ ਇਸ ਪੜਾਅ ਤੱਕ ਆਉਂਦੇ-ਆਉਂਦੇ ਸਰੀਰ ‘ਚ ਬਹੁਤ ਸਾਰੇ ਬਦਲਾਅ ਹੁੰਦੇ ਹਨ।ਇਸ ਉਮਰ ’ਚ ਤੁਹਾਨੂੰ ਸੰਤਰਾ, ਅੰਗੂਰ, ਨਿੰਬੂ ਜਿਹੇ ਫਲ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਐਂਟੀ ਆਕਸੀਡੈਂਟ ਨਾਲ ਭਰਪੂਰ ਖੱਟੇ ਫਲ਼ ਇਮਿਊਨਿਟੀ ਵਧਾਉਣ ’ਚ ਮਦਦ ਕਰਦੇ ਹਨ। ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ ਅਤੇ ਦਿਲ ਸਬੰਧੀ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।ਇਸ ਲਈ ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 30 ਸਾਲ ਤੋਂ ਬਾਅਦ ਤੁਹਾਨੂੰ ਆਪਣੀ ਡਾਈਟ ‘ਚ ਕਿਹੜੇ ਸੁਪਰਫੂਡਜ਼ ਸ਼ਾਮਲ ਕਰਨੇ ਚਾਹੀਦੇ ਹਨ। ਸੰਤਰਾ ਐਂਟੀ-ਆਕਸੀਡੈਂਟਸ ਨਾਲ ਭਰਪੂਰ ਖੱਟੇ ਫਲ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ।
ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।ਬ੍ਰੋਕਲੀ ਵਿਟਾਮਿਨ ਦਾ ਭੰਡਾਰ ਹੈ। ਇਸ ਨਾਲ ਤੁਹਾਨੂੰ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਮਦਦ ਮਿਲਦੀ ਹੈ ਅਤੇ ਬਿਮਾਰੀਆਂ ਨਾਲ ਲਡ਼ਨ ਲਈ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਹੁੰਦਾ ਹੈ। ਬੀਨਸ ’ਚ ਭਰਪੂਰ ਮਾਤਰਾ ’ਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਸਰੀਰ ਦੀਆਂ ਮਾਸਪੇਸ਼ੀਆਂ ਦੇ ਨਿਰਮਾਣ ’ਚ ਸਹਾਇਕ ਹੈ। ਲਸਣ ਹਾਨੀਕਾਰਕ ਸੂਖਮ ਜੀਵਾਂ ਨੂੰ ਮਾਰਨ ‘ਚ ਮਦਦ ਕਰਦਾ ਹੈ।
ਇਸ ਦੇ ਨਾਲ ਹੀ ਇਹ ਪੇਟ ਦੇ ਕੀੜਿਆਂ ਨੂੰ ਵੀ ਸਾਫ਼ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਵੀ ਠੀਕ ਰੱਖਦਾ ਹੈ।ਸੈਮਨ ਤੇ ਟ੍ਰਾਓਟ ਆਇਲੀ ਮੱਛੀ ਸਿਹਤ ਲਈ ਕਾਫੀ ਫਾਇਦੇਮੰਦ ਹੈ। ਇਹ ਸਰੀਰ ’ਚ ਜ਼ਰੂਰੀ ਹਾਰਮੋਨ ਨੂੰ ਬਣਾਉਣ ’ਚ ਮਦਦ ਕਰਦੇ ਹਨ। ਇਹ ਦਿਮਾਗ, ਦਿਲ ਲਈ ਚੰਗਾ ਸ੍ਰੋਤ ਹੈ। ਆਇਲੀ ਮੱਛੀ ’ਚ ਓਮੇਗਾ-3, ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ।ਸ਼ਹਿਦ ਦੀ ਵਰਤੋਂ 5,000 ਸਾਲਾਂ ਤੋਂ ਵੱਧ ਸਮੇਂ ਤੋਂ ਦਵਾਈ ‘ਚ ਕੀਤੀ ਜਾ ਰਹੀ ਹੈ। ਸ਼ਹਿਦ ਦੇ ਐਂਟੀਸੈਪਟਿਕ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਕਈ ਸਮੱਸਿਆਵਾਂ ਦਾ ਕੁਦਰਤੀ ਇਲਾਜ਼ ਹਨ।ਨਟਸ ਪੇਟ ਭਰਨ ਵਾਲੇ ਸਨੈਕ ਦੇ ਰੂਪ ’ਚ ਇਸਤੇਮਾਲ ਕੀਤਾ ਜਾਂਦਾ ਹੈ ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ। ਨਟਸ ’ਚ ਹਾਈ ਪ੍ਰੋਟੀਨ ਅਤੇ ਫਾਈਬਰ ਦੇ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਲਈ ਫਾਇਦੇਮੰਦ ਹਨ।