July 2, 2026, 9:34 am
----------- Advertisement -----------
HomeNewsHealthਕੀ ਸਰਦੀਆਂ ਵਿੱਚ ਸਵੇਰੇ ਜਲਦੀ ਉੱਠਣਾ ਤੁਹਾਡੇ ਲਈ ਸਮੱਸਿਆ ਬਣ ਰਿਹਾ ਹੈ?...

ਕੀ ਸਰਦੀਆਂ ਵਿੱਚ ਸਵੇਰੇ ਜਲਦੀ ਉੱਠਣਾ ਤੁਹਾਡੇ ਲਈ ਸਮੱਸਿਆ ਬਣ ਰਿਹਾ ਹੈ? ਤਾਂ ਇਨ੍ਹਾਂ ਟਿਪਸ ਦਾ ਕਰੋ ਪਾਲਣ

Published on

----------- Advertisement -----------

ਸਵੇਰੇ ਜਲਦੀ ਉੱਠਣਾ ਤੁਹਾਡੀ ਸਰੀਰਕ ਹੀ ਨਹੀਂ ਮਾਨਸਿਕ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਤੁਸੀਂ ਅਕਸਰ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਸਵੇਰੇ ਜਲਦੀ ਉੱਠਣ ਨਾਲ ਸਰੀਰ ਦਿਨ ਭਰ ਕਿਰਿਆਸ਼ੀਲ ਰਹਿੰਦਾ ਹੈ ਅਤੇ ਸਾਡੇ ਰੋਜ਼ਾਨਾ ਦੇ ਕਈ ਕੰਮ ਵੀ ਸਮੇਂ ਸਿਰ ਪੂਰੇ ਹੋ ਜਾਂਦੇ ਹਨ। ਗਰਮੀਆਂ ‘ਚ ਅਜਿਹਾ ਕਰਨ ‘ਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਸਰਦੀਆਂ ‘ਚ ਸਵੇਰੇ ਜਲਦੀ ਉੱਠਣਾ ਆਲਸ ਭਰਿਆ ਹੁੰਦਾ ਹੈ।

ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜਿਨ੍ਹਾਂ ਦਾ ਅਲਾਰਮ ਵੱਜ ਕੇ ਬੰਦ ਹੋ ਜਾਂਦਾ ਹੈ ਪਰ ਤੁਹਾਦਾ ਬਿਸਤਰਾ ਛੱਡਣ ਦਾ ਮਨ ਨਹੀਂ ਹੁੰਦਾ, ਤਾਂ ਇਹ ਸਿਰਫ਼ ਤੁਹਾਡੇ ਲਈ ਹੈ। ਇੱਥੇ ਅਸੀਂ ਤੁਹਾਨੂੰ ਅਜਿਹੇ ਅਦਭੁਤ ਟ੍ਰਿਕਸ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਸਰਦੀਆਂ ਵਿੱਚ ਸਵੇਰੇ ਜਲਦੀ ਉੱਠਣ ਲੱਗ ਜਾਵੋਗੇ। ਆਓ ਜਾਣਦੇ ਹਾਂ ਉਨ੍ਹਾਂ ਬਾਰੇ।

ਸਖਤ ਰੁਟੀਨ ਦਾ ਪਾਲਣ ਕਰੋ: ਸਵੇਰ ਦੀ ਸਖਤ ਰੁਟੀਨ ਦਾ ਪਾਲਣ ਕਰਨ ਦਾ ਮਤਲਬ ਹੈ ਕਿ ਤੁਸੀਂ ਖੁਦ ਫੈਸਲਾ ਕਰੋ ਕਿ ਤੁਸੀਂ ਸਵੇਰੇ ਜਲਦੀ ਉੱਠਣਾ ਹੈ। ਇਸ ਤੋਂ ਬਾਅਦ ਧਿਆਨ ਲਾਉਣਾ ਹੈ ਅਤੇ ਕਸਰਤ ਕਰਨੀ ਹੈ। ਉਦਾਹਰਨ ਲਈ, ਜਦੋਂ ਵੀ ਤੁਸੀਂ ਕਿਤੇ ਜਾਣਾ ਹੋਵੇ ਤੇ ਤੁਹਾਡੀ ਸਵੇਰ ਦੀ ਫਲਾਈਟ ਜਾਂ ਰੇਲਗੱਡੀ ਹੁੰਦੀ ਹੈ, ਤੁਸੀਂ ਆਪਣੇ ਆਪ ਹੀ ਜਲਦੀ ਉੱਠ ਜਾਂਦੇ ਹੋ। ਅਜਿਹੇ ‘ਚ ਜੇਕਰ ਤੁਸੀਂ ਇਹ ਸਖਤ ਨਿਯਮ ਬਣਾਉਂਦੇ ਹੋ ਕਿ ਅਸੀਂ ਸਵੇਰੇ ਜਲਦੀ ਉੱਠਣਾ ਹੈ ਤਾਂ ਤੁਸੀਂ ਆਪਣੇ-ਆਪ ਸਵੇਰੇ ਜਲਦੀ ਉੱਠ ਜਾਓਗੇ।

ਰਾਤ ਨੂੰ ਖਾਣ ਦਾ ਰੱਖੋ ਖਾਸ ਖਿਆਲ: ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ ਅਤੇ ਆਲਸ ਤੋਂ ਦੂਰ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰਾਤ ਨੂੰ ਹਮੇਸ਼ਾ ਹਲਕਾ ਭੋਜਨ ਖਾਣਾ ਚਾਹੀਦਾ ਹੈ। ਤੁਸੀਂ ਰਾਤ ਦੇ ਖਾਣੇ ਵਿੱਚ ਸੂਪ, ਦਲੀਆ, ਸਲਾਦ, ਹਰੀਆਂ ਸਬਜ਼ੀਆਂ ਲੈ ਸਕਦੇ ਹੋ ਅਤੇ ਰਾਤ ਦਾ ਖਾਣਾ 7:00 ਤੋਂ 8:00 ਵਜੇ ਤੱਕ ਲੈ ਸਕਦੇ ਹੋ। ਸੌਣ ਤੋਂ 2 ਘੰਟੇ ਪਹਿਲਾਂ ਕੁਝ ਵੀ ਨਾ ਖਾਓ, ਇਸ ਨਾਲ ਤੁਹਾਡਾ ਪੇਟ ਹਲਕਾ ਰਹਿੰਦਾ ਹੈ ਅਤੇ ਤੁਸੀਂ ਹਲਕੇ ਮੂਡ ਨਾਲ ਸਵੇਰੇ ਉੱਠਦੇ ਹੋ।

ਰਾਤ ਨੂੰ ਜਲਦੀ ਸੌਂ ਜਾਓ: ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ, ਕਿਉਂਕਿ ਜਦੋਂ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਲੈਂਦੇ ਹੋ, ਤਾਂ ਤੁਹਾਡੀ ਨੀਂਦ ਸਵੇਰੇ ਜਲਦੀ ਖੁੱਲ੍ਹ ਜਾਂਦੀ ਹੈ।

ਸੌਣ ਤੋਂ ਪਹਿਲਾਂ ਮੋਬਾਈਲ ਜਾਂ ਟੀਵੀ ਨਾ ਦੇਖੋ: ਜੇਕਰ ਤੁਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਹੋ, ਤਾਂ ਸੌਣ ਤੋਂ ਪਹਿਲਾਂ ਆਪਣੇ ਮੋਬਾਈਲ ਅਤੇ ਲੈਪਟਾਪ ਨੂੰ ਦੂਰ ਰੱਖੋ। ਰਾਤ ਨੂੰ ਸੌਣ ਤੋਂ ਪਹਿਲਾਂ ਟੀਵੀ ਵੀ ਨਾ ਦੇਖੋ ਕਿਉਂਕਿ ਇਸ ਨਾਲ ਤੁਹਾਨੂੰ ਨੀਂਦ ਉੱਡ ਜਾਂਦੀ ਹੈ ਅਤੇ ਤੁਸੀਂ ਕਈ ਘੰਟਿਆਂ ਤੱਕ ਇਸ ਨੂੰ ਦੇਖਦੇ ਰਹਿੰਦੇ ਹੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਕੋਈ ਕਿਤਾਬ ਪੜ੍ਹ ਸਕਦੇ ਹੋ ਜਾਂ ਹੌਲੀ ਸੰਗੀਤ ਸੁਣ ਸਕਦੇ ਹੋ। ਇਸ ਨਾਲ ਤੁਹਾਨੂੰ ਚੰਗੀ ਨੀਂਦ ਲੈਣ ‘ਚ ਫਾਇਦਾ ਹੁੰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...

ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ...

ਚੰਡੀਗੜ੍ਹ; 1 ਜੁਲਾਈ 2026:ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ...

ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਵੀ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 1 ਜੁਲਾਈ:ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ...

ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ‘ਚ ਪੈਸੇ ਆਉਣੇ ਹੋਏ ਸ਼ੁਰੂ, CM ਮਾਨ ਨੇ ਧੂਰੀ ਤੋਂ ਕੀਤੀ ਯੋਜਨਾ ਦੀ ਸ਼ੁਰੂਆਤ

ਅੱਜ 1 ਜੁਲਾਈ ਨੂੰ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ...

ਪੰਜਾਬ ਦੇ ਤੇਜ਼ ਵਿਕਾਸ ਤੋਂ ਘਬਰਾਏ ਵਿਰੋਧੀ ਮੈਨੂੰ ਰੋਕਣ ਲਈ ਸਾਜ਼ਿਸ਼ਾਂ ਘੜ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਰਨਾਲਾ; 30 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਔਰਤਾਂ ਲਈ...