June 28, 2026, 2:19 pm
----------- Advertisement -----------
HomeNewsHealthਜਾਣੋ ਕਿਸ਼ਮਿਸ਼ ਖਾਣ ਦੇ ਇਨ੍ਹਾਂ ਲਾਭਦਾਇਕ ਫਾਇਦਿਆਂ ਬਾਰੇ

ਜਾਣੋ ਕਿਸ਼ਮਿਸ਼ ਖਾਣ ਦੇ ਇਨ੍ਹਾਂ ਲਾਭਦਾਇਕ ਫਾਇਦਿਆਂ ਬਾਰੇ

Published on

----------- Advertisement -----------

ਰੋਜ਼ਾਨਾ ਕਿਸ਼ਕਿਸ਼ ਖਾਣ ਨਾਲ ਕਈ ਪ੍ਰਕਾਰ ਦੇ ਸਿਹਤ ਨਾਲ ਜੁੜੇ ਲਾਭ ਮਿਲਦੇ ਹਨ। ਇਸ ਵਿੱਚ ਊਰਜਾ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਆਯੁਰਵੈਦ ਵਿੱਚ ਵੀ ਕਿਸ਼ਮਿਸ਼ ਨੂੰ ਭਿਉ ਕੇ ਸੇਵਨ ਕਰਨ ਨਾਲ ਕਈ ਫਾਇਦੇ ਮਿਲਦੇ ਹਨ। ਇਸ ਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ –

ਕਬਜ਼ ਦੂਰ ਕਰਦੀ ਹੈ ਕਿਸ਼ਮਿਸ਼: ਕਿਸ਼ਮਿਸ਼ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਸ ਨੂੰ ਪਾਣੀ ਵਿੱਚ ਭਿਉ ਕੇ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਜੇ ਤੁਹਾਨੂੰ ਕਬਜ਼, ਐਸੀਡਿਟੀ ਅਤੇ ਥਕਾਵਟ ਦੀ ਸਮੱਸਿਆ ਹੈ ਤਾਂ ਇਹ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਸ ਦਾ ਨਿਯਮਤ ਰੂਪ ਵਿੱਚ ਸੇਵਨ ਕਰਨ ਨਾਲ ਤੁਹਾਨੂੰ ਜਲਦੀ ਹੀ ਇਸ ਦਾ ਲਾਭ ਮਹਿਸੂਸ ਹੋਵੇਗਾ।
ਭਾਰ ਵਧਾਉਣ ਵਿੱਚ ਮਦਦਗਾਰ: ਜੇ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ, ਤਾਂ ਕਿਸ਼ਮਿਸ਼ ਤੁਹਾਡੀ ਮਦਦ ਕਰ ਸਕਦੀ ਹੈ। ਕਿਸ਼ਮਿਸ਼ ਫਰੂਟੋਜ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਦਾ ਭਾਰ ਵਧਾਉਣ ਵਿੱਚ ਮਦਦ ਕਰ ਸਕਦੀ ਹੈ।

ਬਲੱਡ ਪ੍ਰੈਸ਼ਰ: ਜੇ ਤੁਹਾਡੇ ਘਰ ਵਿੱਚ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮਸਿਆ ਹੈ, ਤਾਂ ਰਾਤ ਨੂੰ 8-10 ਕਿਸ਼ਮਸ਼ ਅੱਧੇ ਗਲਾਸ ਪਾਣੀ ਵਿਚ ਭਿਓ ਦਿਓ। ਸਵੇਰੇ ਉਠੋ ਅਤੇ ਕਿਸ਼ਮਿਸ਼ ਦਾ ਪਾਣੀ ਬਿਨਾਂ ਕੁਝ ਖਾਏ ਪੀਓ। ਜੇ ਤੁਸੀਂ ਚਾਹੋ ਤਾਂ ਭਿੱਜੀ ਹੋਈ ਕਿਸ਼ਮਿਸ਼ ਵੀ ਖਾ ਸਕਦੇ ਹੋ। ਇਹ ਕੁਝ ਦਿਨਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਦੇਵੇਗਾ।
ਹੱਡੀਆਂ ਹੁੰਦੀਆਂ ਹਨ ਮਜ਼ਬੂਤ: ਕਿਸ਼ਮਿਸ਼ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਜੇ ਤੁਹਾਨੂੰ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਹੈ, ਤਾਂ ਕਿਸ਼ਮਿਸ਼ ਦਾ ਸੇਵਨ ਲਾਭਦਾਇਕ ਹੋਵੇਗਾ।
ਅਨੀਮੀਆ ਨੂੰ ਦੂਰ ਕਰਨ ਲਈ ਫਾਇਦੇਮੰਦ : ਕਿਸ਼ਮਿਸ਼ ‘ਚ ਵਿਟਾਮਿਨ ਬੀ ਕੰਪਲੈਕਸ ਦੀ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ, ਜਿਸ ਨਾਲ ਅਨੀਮੀਆ ਨਹੀਂ ਹੁੰਦਾ।
ਲਿਵਰ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦਗਾਰ: ਹਰ ਰੋਜ਼ ਕਿਸ਼ਮਿਸ਼ ਦੇ ਪਾਣੀ ਦਾ ਸੇਵਨ ਤੁਹਾਡੇ ਲਿਵਰ ਨੂੰ ਸਿਹਤਮੰਦ ਰੱਖਣ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਕੰਮ ਵੀ ਕਰਦਾ ਹੈ। ਇਹ ਤੁਹਾਡੇ ਪਾਚਕ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਸਹਾਇਕ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...