October 13, 2026, 6:42 am
----------- Advertisement -----------
HomeNewsHealthਲੀਚੀ ਸਵਾਦ ਹੋਣ ਦੇ ਨਾਲ-ਨਾਲ ਗੁਣਾਂ 'ਚ ਹੈ ਭਰਪੂਰ, ਗਰਮੀਆਂ 'ਚ ਇਸ...

ਲੀਚੀ ਸਵਾਦ ਹੋਣ ਦੇ ਨਾਲ-ਨਾਲ ਗੁਣਾਂ ‘ਚ ਹੈ ਭਰਪੂਰ, ਗਰਮੀਆਂ ‘ਚ ਇਸ ਨੂੰ ਖਾਣ ਦੇ ਹਨ ਇਹ ਫਾਇਦੇ

Published on

----------- Advertisement -----------

ਲੀਚੀ ਇੱਕ ਗਰਮੀਆਂ ਦਾ ਫਲ ਹੈ ਜੋ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਇਹ ਫਲ ਬਹੁਤ ਹੀ ਰਸਦਾਰ ਅਤੇ ਮਿੱਠਾ ਹੁੰਦਾ ਹੈ। ਇਸ ਫਲ ਦਾ ਸੁਆਦ ਚੱਖਣ ਤੋਂ ਬਾਅਦ ਇਸ ਨੂੰ ਭੁੱਲਣਾ ਬਹੁਤ ਮੁਸ਼ਕਲ ਹੈ। ਲੀਚੀ ਨੂੰ ਜੂਸ, ਆਈਸਕ੍ਰੀਮ ਜਾਂ ਮੌਕਟੇਲ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ। ਸਵਾਦ ਤੋਂ ਇਲਾਵਾ ਲੀਚੀ ਦੇ ਕਈ ਸਿਹਤ ਲਾਭ ਵੀ ਹੁੰਦੇ ਹਨ। ਇਸ ਫਲ ਵਿੱਚ ਪਾਣੀ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ, ਇਹ ਗਰਮੀਆਂ ਵਿੱਚ ਸਰੀਰ ਦੀ ਹਾਈਡ੍ਰੇਸ਼ਨ ਬਣਾਈ ਰੱਖਣ ਵਿੱਚ ਤੁਹਾਡੀ ਮਦਦ ਕਰਦਾ ਹੈ। ਆਓ ਜਾਣਦੇ ਹਾਂ ਲੀਚੀ ਦੇ ਸਿਹਤ ਲਾਭਾਂ ਬਾਰੇ।

ਲੀਚੀ ‘ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕਾਬੂ ਕਰ ਧੜਕਣ ਦੀ ਰਫ਼ਤਾਰ ਅਤੇ ਖ਼ੂਨ ਦੀ ਚਾਲ ਨੂੰ ਕਾਬੂ ‘ਚ ਰਖਦਾ ਹੈ, ਜਿਸ ਨਾਲ ਦਿਲ ਦੇ ਰੋਗ ਜਾਂ ਦੌਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ ‘ਚ ਕੋਪਰ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਲਾਲ ਖ਼ੂਨ ਸੈਲ ਬਣਾਉਂਦਾ ਹੈ। ਲੀਚੀ ‘ਚ ਐਂਟੀ – ਆਕਸੀਡੈਂਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਤੁਹਾਡੀ ਚਮੜੀ ਨੂੰ ਤੰਦਰੁਸਤ ਅਤੇ ਖ਼ੂਬਸੂਰਤ ਬਣਾਏ ਰੱਖਣ ‘ਚ ਸਹਾਇਕ ਹਨ। ਲੀਚੀ ‘ਚ ਵਿਟਾਮਿਨ – ਸੀ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।

ਪ੍ਰਤੀ 100 ਗਰਾਮ ਲੀਚੀ ‘ਚ ਵਿਟਾਮਿਨ – ਸੀ ਦੀ ਮਾਤਰਾ 71.5 ਮਿਲੀਗ੍ਰਾਮ ਹੁੰਦੀ ਹੈ, ਜੋ ਰੋਜ਼ ਦੀ ਲੋੜ ਦਾ 119 ਫ਼ੀ ਸਦੀ ਹੈ। ਬੀ – ਕਾਂਪਲੈਕਸ ਅਤੇ ਬੀਟਾ ਕੈਰੋਟੀਨ ਤੋਂ ਭਰਪੂਰ ਲੀਚੀ, ਫ਼ਰੀ ਰੈਡਿਕਲਜ਼ ਤੋਂ ਰੱਖਿਆ ਕਰਦੀ ਹੈ, ਨਾਲ ਹੀ ਮੈਟਾਬਾਲਿਜ਼ਮ ਨੂੰ ਵੀ ਕਾਬੂ ਕਰਦੀ ਹੈ। ਆਥਰਾਈਟਿਸ ‘ਚ ਲੀਚੀ ਖਾਣ ਨਾਲ ਫ਼ਾਇਦਾ ਹੁੰਦਾ ਹੈ ਅਤੇ ਦਮੇ ਦੇ ਮਰੀਜ਼ਾਂ ਲਈ ਵੀ ਲੀਚੀ ਬੇਹੱਦ ਲਾਭਦਾਇਕ ਫਲ ਹੈ। ਇਸ ਤੋਂ ਇਲਾਵਾ ਇਹ ਖ਼ੂਨ ਦੇ ਦੌਰੇ ਨੂੰ ਬਿਹਤਰ ਕਰਨ ਵਿਚ ਸਹਾਇਕ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ ਸਰਹਿੰਦ...

ਪੰਜਾਬ ਵਿਚ ਮੀਂਹ ਕਾਰਨ ਠੰਢ ਨੇ ਦਿੱਤੀ ਦਸਤਕ, ਤਾਪਮਾਨ ਵਿਚ 4.8 ਡਿਗਰੀ ਦੀ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ ਹੈ ਅਤੇ ਹੁਣ...

 ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ, ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਰੋਕ

ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਬਉੱਚ ਅਦਾਲਤ ਨੇ...

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ...

ਕੈਨੇਡਾ ਜਾ ਮੁਕਰਨ ਵਾਲੀ ਨੂੰਹ 7 ਸਾਲ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ, ਮੁੰਡੇ ਨੇ ਲਾਇਆ ਸੀ 51 ਲੱਖ

ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ...

ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ, ਅੱਜ 6 ਮੈਟਰੋ ਤੇ 30 ਸੜਕਾਂ ਬੰਦ

 ਪਿਛਲੇ ਦੋ ਦਿਨਾਂ ਤੋਂ ਮੈਟਰੋ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ...

ਸਚਿਨ ਪਾਇਲਟ ਭਾਵੇਂ ਅਗਲੀ ਚੋਣ ਲਈ ਟਿਕਟ ਨਾ ਦੇਣ ਤਾਂ ਵੀ ਮੈਂ ਰਾਹੁਲ ਗਾਂਧੀ ਨਾਲ ਡਟ ਕੇ ਖੜ੍ਹਾਂਗਾ: ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਕੁਝ ਦਿਨਾਂ ਬਾਅਦ ਲੁਧਿਆਣਾ ਤੋਂ ਸੰਸਦ...

ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਐਕਟੀਵਿਟੀ, 3 ਉਡਾਣਾਂ ਡਾਇਵਰਟ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਡਰੋਨ ਐਕਟੀਵਿਟੀ ਦੇਖੇ...

ਜਲੰਧਰ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ; ਮਹਿਲਾ ਦੀ ਮੌਤ, 2 ਜ਼ਖ਼ਮੀ

ਜਲੰਧਰ ਦੇ ਪਿੰਡ ਢੱਡਾ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ...