June 8, 2026, 8:49 pm
----------- Advertisement -----------
HomeNewsHealthਅਨਾਰ ਹੀ ਨਹੀਂ, ਇਸ ਦੇ ਛਿਲਕੇ ਵੀ ਹਨ ਗੁਣਾਂ ਦਾ ਖਜ਼ਾਨਾ, ਇਸ...

ਅਨਾਰ ਹੀ ਨਹੀਂ, ਇਸ ਦੇ ਛਿਲਕੇ ਵੀ ਹਨ ਗੁਣਾਂ ਦਾ ਖਜ਼ਾਨਾ, ਇਸ ਦੇ ਫਾਇਦੇ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ

Published on

----------- Advertisement -----------

ਅਨਾਰ ਖਾਣ ਨਾਲ ਜਿੰਨੇ ਫਾਇਦੇ ਹੁੰਦੇ ਹਨ, ਓਨੇ ਹੀ ਫਾਇਦੇ ਇਸ ਦੇ ਛਿਲਕਿਆਂ ਦੇ ਹਨ। ਤੁਸੀ ਅਨਾਰ ਤਾਂ ਖਾ ਲੈਂਦੇ ਹੋ ਪਰ ਇਸ ਦੇ ਛਿਲਕੇ ਸੁੱਟ ਦਿੰਦੇ ਹੋ। ਅੱਜ ਅਸੀਂ ਤੁਹਾਨੂੰ ਅਨਾਰ ਦੇ ਛਿਲਕਿਆਂ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ। ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਲਓ ਅਤੇ ਫਿਰ ਇੱਕ ਸ਼ੀਸ਼ੀ ‘ਚ ਭਰ ਕੇ ਰੱਖ ਲਓ। ਅਨਾਰ ਦੇ ਛਿਲਕੇ ਸਿਹਤ ਦੇ ਨਾਲ-ਨਾਲ ਸੁੰਦਰਤਾ ਨੂੰ ਵੀ ਬਣਾਈ ਰੱਖਦੇ ਹਨ।

ਅਨਾਰ ਦਾ ਛਿਲਕਾ ਗਲੇ ਦੇ ਟੋਨਸਿਲ, ਦਿਲ ਦੇ ਰੋਗ, ਝੁਰੜੀਆਂ, ਮੂੰਹ ਦੀ ਬਦਬੂ, ਬਵਾਸੀਰ, ਖਾਂਸੀ ਅਤੇ ਨਕਸੀਰ ਜਿਹੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।

ਜੇਕਰ ਤੁਹਾਡੇ ਗਲੇ ‘ਚ ਦਰਦ ਹੈ ਤਾਂ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਥੋੜਾ ਜਿਹੇ ਪਾਣੀ ‘ਚ ਉਬਾਲ ਲਓ, ਫਿਰ ਇਸ ਪਾਣੀ ਛਾਨ ਕੇ ਛੰਡਾ ਕਰਕੇ ਗਰਾਰੇ ਕਰੋ। ਅਜਿਹਾ ਦਿਨ ‘ਚ ਕਈ ਵਾਰ ਕਰੋ। ਇਸ ਨਾਲ ਤੁਹਾਡੇ ਗਲੇ ਦਾ ਦਰਦ ਅਤੇ ਖਾਰਿਸ਼ ਦੂਰ ਹੋਵੇਗੀ।

ਅਨਾਰ ਦੇ ਛਿਲਕੇ ‘ਚ ਬਹੁਤ ਸਾਰਾ ਐਂਟੀਆਕਸੀਡੈਂਟ ਹੁੰਦਾ ਹੈ, ਜਿਹੜਾ ਦਿਲ ਦੀ ਬੀਮਾਰੀ ਨੂੰ ਦੂਰ ਕਰਦਾ ਹੈ ਅਤੇ ਨਾਲ ਹੀ ਕੋਲੈਸਟਰੋਲ ਨੂੰ ਵੀ ਦੂਰ ਕਰਦਾ ਹੈ। ਇੱਕ ਚਮਚ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਗਰਮ ਪਾਣੀ ‘ਚ ਮਿਲਾ ਕੇ ਰੋਜ਼ ਪੀਓ। ਇਸ ਦੇ ਨਾਲ ਹੀ ਆਪਣੇ ਭੋਜਨ ‘ਚ ਸੁਧਾਰ ਕਰੋ।

ਇੱਕ ਗਲਾਸ ਪਾਣੀ ‘ਚ ਛਿਲਕਿਆਂ ਦੇ ਪਾਊਡਰ ਨੂੰ ਮਿਲਾਓ। ਉਸ਼ ਤੋਂ ਬਾਅਦ ਇਸ ਪਾਣੀ ਨਾਲ ਦੇ ਵਾਰ ਕੁੱਲਾ ਕਰੋ। ਇਸ਼ ਨਾਲ ਤੁਹਾਡੇ ਮੂੰਹ ‘ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਲਈ ਕਾਲੀ ਮਿਰਚ ‘ਚ ਇਹ ਪਾਊਡਰ ਮਿਕਸ ਕਰਕੇ ਦੰਦਾਂ ਅਤੇ ਮਸੂੜਿਆਂ ‘ਤੇ ਲਗਾਓ।

ਹੱਡੀਆਂ ਦੀ ਮਜ਼ਬੂਤੀ ਲਈ ਵੀ ਇਹ ਛਿਲਕੇ ਕਾਫੀ ਲਾਭਦਾਇਕ ਹੁੰਦੇ ਹਨ। ਇਸ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ, ਖਾਸ ਕਰਕੇ ਔਰਤਾਂ ਨੂੰ। ਇੱਕ ਗਲਾਸ ਪਾਣੀ ‘ਚ 2 ਚਮਚ ਛਿਲਕੇ ਦਾ ਪਾਊਡਰ ਮਿਲਾਓ। ਇਸ ਨੂੰ ਸਵਾਦੀ ਬਣਾਉਣ ਲਈ ਤੁਸੀ ਇਸ ‘ਚ ਨਿੰਬੂ ਅਤੇ ਹਲਕਾ ਜਿਹਾ ਨਮਕ ਵੀ ਮਿਲਾ ਸਕਦੇ ਹੋ। ਇਸ ਕਾਹੜੇ ਨੂੰ ਤੁਸੀ ਰਾਤੇ ਦੇ ਸਮੇਂ ਸੌਣ ਤੋਂ ਪਹਿਲਾਂ ਪੀਓ।

ਬਵਾਸੀਰ ਤੋਂ ਪਰੇਸ਼ਾਨ ਹੋ ਤਾਂ ਘਬਰਾਓ ਨਾ। 19 ਗ੍ਰਾਮ ਅਨਾਰ ਦੇ ਛਿਲਕਿਆਂ ਦਾ ਪਾਊਡਰ ਲਓ ਅਤੇ ਇਸ ‘ਚ 100 ਗ੍ਰਾਮ ਦਹੀਂ ਮਿਲਾ ਕੇ ਖਾਓ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।

ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਗੁਲਾਬ ਜਲ ‘ਚ ਮਿਲਾ ਕੇ ਫੇਸਪੈਕ ਬਣਾ ਲਓ। ਇਸ ਪੈਕ ਨੂੰ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਤੇ ਰੰਗਤ ਆਉਂਦੀ ਹੈ ਅਤੇ ਝੁਰੜੀਆਂ ਦੀ ਸਮੱਸਿਆ ਦੂਰ ਹੁੰਦੀ ਹੈ।

ਜਿਹੜੀਆਂ ਔਰਤਾਂ ਨੂੰ ਪੀਰੀਅਡਸ ‘ਚ ਜ਼ਿਆਦਾ ਬਲੀਡਿੰਗ ਹੁੰਦੀ ਹੈ, ਉਹ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਰੋਜ਼ਾਨਾ ਪਾਣੀ ‘ਚ ਮਿਲਾ ਕੇ ਪੀਓ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...