October 8, 2024, 10:11 am
----------- Advertisement -----------
HomeNewsHealthਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਖਾਣੇ ‘ਚ ਜ਼ਰੂਰ ਸ਼ਾਮਲ ਕਰੋ...

ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਸੂਪਰਫੂਡ

Published on

----------- Advertisement -----------

ਅੱਜ ਦੇ ਸਮੇਂ ਵਿੱਚ ਬੱਚੇ ਪੌਸ਼ਟਿਕ ਖੁਰਾਕ ਦੀ ਥਾਂ ਜੰਕ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹੋ, ਜੋ ਉਹਨਾਂ ਦੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਖੁਰਾਕ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸੰਤੁਲਿਤ ਅਤੇ ਸਹੀ ਖੁਰਾਕ ਦੇਣ ਨਾਲ ਬੱਚਿਆਂ ਦਾ ਸਹੀ ਵਿਕਾਸ ਹੁੰਦਾ ਹੈ। ਸੰਤੁਲਿਤ ਖੁਰਾਕ ਲੈਣ ਨਾਲ ਬੱਚਿਆਂ ਦੇ ਸਰੀਰ ਨੂੰ ਸਾਰੇ ਲੋੜੀਂਦੇ ਪੋਸ਼ਕ ਤੱਤ ਮਿਲ ਜਾਂਦੇ ਹਨ, ਜਿਹਨਾਂ ਦੀ ਉਹਨਾਂ ਨੂੰ ਲੋੜ ਹੁੰਦੀ ਹੈ। ਸਹੀ ਖੁਰਾਕ ਦੇਣ ਨਾਲ ਬੱਚਿਆਂ ਦੇ ਦਿਮਾਗ ਦਾ ਤੇਜ਼ ਵਿਕਾਸ ਹੁੰਦਾ ਹੈ ਅਤੇ ਉਹ ਤੰਦਰੁਸਤ ਰਹਿੰਦੇ ਹਨ। ਇਸ ਨਾਲ ਬੱਚੇ ਬੀਮਾਰ ਵੀ ਨਹੀਂ ਹੁੰਦੇ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੀ ਡਾਈਟ ‘ਚ ਉਕਤ ਚੀਜ਼ਾਂ ਜ਼ਰੂਰ ਸ਼ਾਮਲ ਕਰੋ…

ਦਹੀਂ ਦਾ ਸੇਵਨ
ਸਰੀਰ ਨੂੰ ਤੰਦਰੁਸਤ ਰੱਖਣ ਲਈ ਬੱਚਿਆਂ ਨੂੰ ਰੋਜ਼ਾਨਾ ਦਹੀਂ ਖਾਣ ਲਈ ਦਿਓ, ਕਿਉਂਕਿ ਇਸ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਦਹੀਂ ਵਿੱਚ ਆਇਓਡੀਨ ਵੀ ਹੁੰਦਾ ਹੈ, ਜੋ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ। ਬੱਚਿਆਂ ਨੂੰ ਕਦੇ ਵੀ ਸਾਦਾ ਦਹੀਂ ਖਾਣ ਨੂੰ ਨਹੀਂ ਦੇਣਾ ਚਾਹੀਦੈ।

ਹਰੀਆਂ ਸਬਜ਼ੀਆਂ
ਹਰੀਆਂ ਸਬਜ਼ੀਆਂ ਬੱਚਿਆਂ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਪ੍ਰਦਾਨ ਕਰਦੀਆਂ ਹਨ। ਤੁਸੀਂ ਬੱਚਿਆਂ ਦੀ ਰੋਜ਼ਾਨਾ ਖੁਰਾਕ ਵਿੱਚ ਪਾਲਕ, ਬਰੋਕਲੀ, ਗੋਭੀ ਵਰਗੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰ ਸਕਦੇ ਹੋ, ਜਿਸ ਨਾਲ ਉਹਨਾਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਹੈ।

ਦੁੱਧ
ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਦੁੱਧ ਬਹੁਤ ਜ਼ਰੂਰੀ ਹੈ। ਦੁੱਧ ਵਿੱਚ ਉਹ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਛੋਟੇ ਬੱਚਿਆਂ ਲਈ ਬਹੁਤ ਜ਼ਰੂਰੀ ਹਨ। ਇਸ ‘ਚ ਵਿਟਾਮਿਨ ਡੀ, ਫਾਸਫੋਰਸ, ਕੈਲਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਬੱਚਿਆਂ ਨੂੰ ਰੋਜ਼ਾਨਾ 2 ਵਾਰ ਦੁੱਧ ਜ਼ਰੂਰ ਪਿਲਾਓ।

ਹਰੀਆਂ ਸਬਜ਼ੀਆਂ
ਹਰੀਆਂ ਸਬਜ਼ੀਆਂ ਬੱਚਿਆਂ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਪ੍ਰਦਾਨ ਕਰਦੀਆਂ ਹਨ। ਤੁਸੀਂ ਬੱਚਿਆਂ ਦੀ ਰੋਜ਼ਾਨਾ ਖੁਰਾਕ ਵਿੱਚ ਪਾਲਕ, ਬਰੋਕਲੀ, ਗੋਭੀ ਵਰਗੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰ ਸਕਦੇ ਹੋ, ਜਿਸ ਨਾਲ ਉਹਨਾਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਹੈ।

ਅਨਾਰ ਦਾ ਜੂਸ
ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਉਹਨਾਂ ਨੂੰ ਅਨਾਰ ਦਾ ਜੂਸ ਦਿਓ। ਅਨਾਰ ਵਿੱਚ ਵਿਟਾਮਿਨ-ਬੀ, ਸੀ, ਕੇ, ਫਾਈਬਰ, ਆਇਰਨ, ਪੋਟਾਸ਼ੀਅਮ, ਜ਼ਿੰਕ ਅਤੇ ਓਮੇਗਾ-6 ਫੈਟੀ ਐਸਿਡ ਪਾਏ ਜਾਂਦੇ ਹਨ। ਅਨਾਰ ਦਾ ਜੂਸ ਬੱਚਿਆਂ ਦੀ ਯਾਦ ਸ਼ਕਤੀ ਨੂੰ ਵਧਾਉਂਦਾ ਹੈ।

ਅੰਡੇ
ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਅੰਡੇ ਖਾਣੇ ਬਹੁਤ ਜ਼ਰੂਰੀ ਹੁੰਦੇ ਹਨ। ਆਂਡੇ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ‘ਚ ਓਮੇਗਾ-3 ਫੈਟੀ ਐਸਿਡ, ਫੋਲਿਕ ਐਸਿਡ, ਕੈਲਸ਼ੀਅਮ, ਕਾਰਬੋਹਾਈਡਰੇਟ, ਵਿਟਾਮਿਨ-ਡੀ ਅਤੇ ਵਿਟਾਮਿਨ ਬੀ-12 ਵੀ ਹੁੰਦਾ ਹੈ। ਅੰਡੇ ਦਾ ਸੇਵਨ ਕਰਨ ਨਾਲ ਦਿਮਾਗ ਤੇਜ਼ ਅਤੇ ਸਰੀਰਕ ਵਿਕਾਸ ਹੁੰਦਾ ਹੈ।

ਸੰਤਰਾ
ਬੱਚਿਆਂ ਨੂੰ ਵਿਟਾਮਿਨ-ਸੀ ਨਾਲ ਭਰਪੂਰ ਸੰਤਰੇ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੱਚਿਆਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਹੈ। ਉਹ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਹੋਈ ਵਾਰਦਾਤ, ਬੀ.ਐਸ.ਐਫ ਨੇ ਮਾਰਿਆ ਘੁਸਪੈਠੀਏ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਇਹ...

 ਬੇਰੁਜ਼ਗਾਰ ਆਈ.ਟੀ.ਆਈ.ਅਪ੍ਰੈਂਟਿਸਸ਼ਿਪ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ

ਫਾਜ਼ਿਲਕਾ ਵਿੱਚ ਬੇਰੁਜ਼ਗਾਰ ਆਈ.ਟੀ.ਆਈ.ਅਪ੍ਰੈਂਟਿਸਸ਼ਿਪ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ...

ਅੰਮ੍ਰਿਤਸਰ ਪੁਲਿਸ ਨੇ ਕੀਤੀ32 ਕਰੋੜ ਦੀ ਹੈਰੋਇਨ ਬਰਾਮਦ, ਔਰਤ  ਗ੍ਰਿਫਤਾਰ

ਅੰਮ੍ਰਿਤਸਰ ਪੁਲਿਸ ਨੇ 32 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਔਰਤ ਨੂੰ ਪੁਲਿਸ ਨੇ...

ਐੱਸ.ਜੀ.ਪੀ.ਸੀ.ਚੋਣਾਂ ਸਬੰਧੀ ਸੋਧਿਆ ਸ਼ਡਿਊਲ ਜਾਰੀ

ਫਰੀਦਕੋਟ 17 ਸਤੰਬਰ - ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...

ਫ਼ਰੀਦਕੋਟ ਵਿਖੇ 12 ਲੱਖ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਤਿਆਰ, ਸਪੀਕਰ ਸੰਧਵਾਂ ਕਰਨਗੇ ਲੋਕ ਅਰਪਣ

ਫ਼ਰੀਦਕੋਟ 17 ਸਤੰਬਰ,2024: ਫ਼ਰੀਦਕੋਟ ਵਾਸੀਆਂ ਤੇ ਸ਼ੂਟਿੰਗ ਦੇ ਪ੍ਰੇਮੀਆਂ ਲਈ ਇਹ ਖੁਸ਼ੀ ਦੀ ਖਬਰ...

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ ਹੋਈ ਤੈਅ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਡੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ...

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਪਹੁੰਚੀ ਸ਼ਿਮਲਾ

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਪਹੁੰਚ ਗਈ ਹੈ।...

ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ

ਬਠਿੰਡਾ, 17 ਸਤੰਬਰ 2024:ਐਨ ਐਚ ਐਮ ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਾਂ ਨੇ ਆਪਣੀਆਂ...

ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਕਲੱਸਟਰ ਅਫ਼ਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ

ਸ੍ਰੀ ਮੁਕਤਸਰ ਸਾਹਿਬ, 17 ਸਤੰਬਰ 2024 - ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ...