ਨਿਮੋਨੀਆ ਫੇਫੜਿਆਂ ਵਿੱਚ ਇਨਫੈਕਸ਼ਨ ਕਾਰਨ ਹੁੰਦਾ ਹੈ। ਇਸ ਕਾਰਨ ਫੇਫੜਿਆਂ ਵਿੱਚ ਸੋਜ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ। ਮਾਹਿਰਾਂ ਅਨੁਸਾਰ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਿਮੋਨੀਆ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਨਿਮੋਨੀਆ ਜਾਨਲੇਵਾ ਸਾਬਤ ਹੋ ਸਕਦਾ ਹੈ। ਵਿਸ਼ਵ ਨਿਮੋਨੀਆ ਦਿਵਸ ਹਰ ਸਾਲ 12 ਨਵੰਬਰ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਚਣ ਦੇ ਤਰੀਕੇ ਵੀ ਦੱਸੇ ਜਾਂਦੇ ਹਨ। ਆਓ ਜਾਣਦੇ ਹਾਂ ਨਿਮੋਨੀਆ ਦੇ ਲੱਛਣਾਂ ਅਤੇ ਕਾਰਨਾਂ ਬਾਰੇ।
ਨਿਮੋਨੀਆ ਦੇ ਲੱਛਣ-
ਨਿਮੋਨੀਆ ’ਚ ਅਕਸਰ ਲੋਕਾਂ ਨੂੰ ਖੰਘ ਦੀ ਸਮੱਸਿਆ ਹੁੰਦੀ ਹੈ, ਜਿਸ ਕਾਰਨ ਫੇਫੜੇ ਪ੍ਰਭਾਵਿਤ ਹੁੰਦੇ ਹਨ। ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ਼, ਤੇਜ਼ ਬੁਖਾਰ ਆਦਿ ਇਸ ਬਿਮਾਰੀ ਦੇ ਮੁੱਖ ਲੱਛਣ ਹਨ।
. ਸਾਹ ਲੈਣ ਅਤੇ ਖੰਘਣ ਵੇਲੇ ਛਾਤੀ ਵਿੱਚ ਦਰਦ
. ਬਜ਼ੁਰਗ ਲੋਕਾਂ ਵਿੱਚ ਉਲਝਣ
. ਖੰਘ ਜਿਸ ਵਿੱਚ ਬਲਗ਼ਮ ਵੀ ਹੁੰਦੀ ਹੈ
. ਥਕਾਵਟ
. ਬੁਖਾਰ, ਪਸੀਨਾ ਆਉਣਾ ਅਤੇ ਕੰਬਣਾ
. ਸਰੀਰ ’ਚ ਤਾਪਮਾਨ ਨਾਲੋ ਘੱਟ ਹੋਣਾ
ਨਿਮੋਨੀਆ ਹੋਣ ਦੇ ਕਾਰਨ-
ਨਿਮੋਨੀਆ ਕਈ ਤਰ੍ਹਾਂ ਦੇ ਕੀਟਾਣੂਆਂ ਕਾਰਨ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਆਮ ਬੈਕਟੀਰੀਆ ਅਤੇ ਵਾਇਰਸ ਉਸ ਹਵਾ ਵਿੱਚ ਮੌਜੂਦ ਹੁੰਦੇ ਹਨ, ਜਿਸ ਵਿੱਚ ਅਸੀਂ ਸਾਹ ਲੈਂਦੇ ਹਨ।
ਬੈਕਟੀਰੀਆ-
ਇਹ ਨਿਮੋਨੀਆ ਦਾ ਸਭ ਤੋਂ ਆਮ ਕਾਰਨ ਹੈ। ਇਸ ਕਿਸਮ ਦਾ ਨਿਮੋਨੀਆ ਜ਼ੁਕਾਮ ਜਾਂ ਫਲੂ ਤੋਂ ਬਾਅਦ ਹੋ ਸਕਦਾ ਹੈ। ਇਹ ਫੇਫੜਿਆ ਦੇ ਇੱਕ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸਨੂੰ ਲੋਬਰ ਨਿਮੋਨਿਆ ਕਿਹਾ ਜਾਂਦਾ ਹੈ।
ਫੰਗਸ-
ਜੋ ਲੋਕ ਪਹਿਲਾਂ ਹੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ, ਜਾਂ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੈ, ਉਨ੍ਹਾਂ ਨੂੰ ਨਿਮੋਨੀਆ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦਾ ਹੈ।
- ਸਿਗਰਟਨੋਸ਼ੀ ਤੁਹਾਡੇ ਫੇਫੜਿਆਂ ’ਤੇ ਅਸਰ ਪਾਉਂਦੀ ਹੈ, ਜਿਸ ਨਾਲ ਤੁਹਾਨੂੰ ਨਿਮੋਨੀਆ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
- ਲੰਬੀਆਂ ਅਤੇ ਗੰਭੀਰ ਬਿਮਾਰੀਆਂ, ਜਿਵੇਂ ਕਿ ਦਮਾ, ਸੀਓਪੀਡੀ, ਜਾਂ ਦਿਲ ਦੀ ਬਿਮਾਰੀ ਵੀ ਨਮੂਨੀਆ ਦਾ ਕਾਰਨ ਬਣ ਸਕਦੀ ਹੈ।
- ਉਹ ਲੋਕ ਜੋ HIV/AIDS ਨਾਲ ਜੂਝ ਰਹੇ ਹਨ ਜਾਂ ਅੰਗ ਟਰਾਂਸਪਲਾਂਟ ਕਰਵਾ ਚੁੱਕੇ ਹਨ, ਜਾਂ ਕੀਮੋਥੈਰੇਪੀ ਕਰਵਾ ਰਹੇ ਹਨ, ਉਹਨਾਂ ਨੂੰ ਵੀ ਵੱਧ ਜੋਖਮ ਹੁੰਦਾ ਹੈ।
ਨਿਮੋਨੀਆ ਤੋਂ ਬਚਣ ਲਈ ਡਾਈਟ-
. ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਡਾਈਟ ’ਚ ਸ਼ਾਮਿਲ ਕਰੋ, ਕਿਉਂਕਿ ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ।
. ਪ੍ਰੋਟੀਨ ਦੀ ਮਾਤਰਾ ਲਈ ਭੋਜਨ ਪਦਾਰਥਾਂ ਦਾ ਸੇਵਨ ਨਿਮੋਨੀਆ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
. ਹਲਦੀ ਜ਼ੁਕਾਮ, ਖੰਘ, ਗਲੇ ਦੀ ਖਰਾਸ਼ ਵਰਗੀਆਂ ਕਈ ਸਮੱਸਿਆਵਾਂ ਤੋਂ ਨਜਿੱਠਣ ਲਈ ਕਾਰਗਰ ਹੈ। ਇਸ ਲਈ ਨਿਮੋਨੀਆ ਹੋਣ ’ਤੇ ਰੋਜ਼ਾਨਾ ਇੱਕ ਗਲਾਸ ਹਲਦੀ ਵਾਲਾ ਦੁੱਧ ਪੀਓ।