October 13, 2026, 9:50 am
----------- Advertisement -----------
HomeNewsHealthਕੁਦਰਤੀ ਤਰੀਕੇ ਨਾਲ ਚਿਹਰੇ ਦੀ ਚਮਕ ਨੂੰ ਵਧਾਉਣ ਲਈ ਰੋਜ਼ਾਨਾ ਕਰੋ ਇਨ੍ਹਾਂ...

ਕੁਦਰਤੀ ਤਰੀਕੇ ਨਾਲ ਚਿਹਰੇ ਦੀ ਚਮਕ ਨੂੰ ਵਧਾਉਣ ਲਈ ਰੋਜ਼ਾਨਾ ਕਰੋ ਇਨ੍ਹਾਂ 5 ਯੋਗਾਸਨਾਂ ਦਾ ਅਭਿਆਸ

Published on

----------- Advertisement -----------

ਯੋਗਾ ਕਰਨ ਨਾਲ ਨਾ ਸਿਰਫ ਭਾਰ ਅਤੇ ਚਰਬੀ ਘੱਟ ਹੁੰਦੀ ਹੈ, ਸਗੋਂ ਇਸ ਦੇ ਲਗਾਤਾਰ ਅਭਿਆਸ ਨਾਲ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹੋ। ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਇਲਾਜ ਯੋਗਾ ਰਾਹੀਂ ਸੰਭਵ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਯੋਗਾਸਨਾਂ ਦਾ ਅਭਿਆਸ ਕਰਨ ਨਾਲ ਤੁਸੀਂ ਚਿਹਰੇ ਦੀ ਚਮਕ ਵੀ ਵਧਾ ਸਕਦੇ ਹੋ? ਜੀ ਹਾਂ, ਜੇਕਰ ਤੁਸੀਂ ਹੈਲਦੀ, ਗਲੋਇੰਗ ਸਕਿਨ ਚਾਹੁੰਦੇ ਹੋ, ਤਾਂ ਮਹਿੰਗੇ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਨਾ ਕਰੋ, ਸਗੋਂ ਆਪਣੀ ਰੂਟੀਨ ‘ਚ ਯੋਗਾ ਨੂੰ ਸ਼ਾਮਲ ਕਰੋ।

ਤ੍ਰਿਕੋਣ ਆਸਣ ਦੇ ਲਈ ਪਹਿਲਾਂ ਯੋਗਾ ਮੈਟ ‘ਤੇ ਸਿੱਧੇ ਖੜ੍ਹੇ ਹੋ ਜਾਓ। ਹੁਣ ਦੋਹਾਂ ਲੱਤਾਂ ਦੇ ਵਿਚਕਾਰ ਓਨਾ ਹੀ ਗੈਪ ਬਣਾਓ ਜਿੰਨਾ ਫੋਟੋ ਵਿੱਚ ਹੈ। ਦੋਵੇਂ ਹੱਥਾਂ ਨੂੰ ਮੋਢਿਆਂ ਦੇ ਬਰਾਬਰ ਫੈਲਾਓ। ਸਾਹ ਛੱਡਦੇ ਸਮੇਂ ਖੱਬੀ ਲੱਤ ਦੀਆਂ ਉਂਗਲਾਂ ਨੂੰ ਖੱਬੇ ਪਾਸੇ ਮੋੜੋ ਅਤੇ ਖੱਬੇ ਹੱਥ ਨੂੰ ਹੇਠਾਂ ਲਿਆਉਂਦੇ ਹੋਏ ਪੈਰਾਂ ਦੀਆਂ ਉਂਗਲਾਂ ਨੂੰ ਛੂਹਣ ਦੀ ਕੋਸ਼ਿਸ਼ ਕਰੋ। ਦੂਜਾ ਹੱਥ ਉੱਪਰ ਵੱਲ ਰਹੇਗਾ। ਦੋ ਤੋਂ ਤਿੰਨ ਮਿੰਟ ਇਸ ਸਥਿਤੀ ਵਿਚ ਰਹਿਣ ਤੋਂ ਬਾਅਦ, ਹੌਲੀ-ਹੌਲੀ ਵਾਪਸ ਆਓ ਅਤੇ ਫਿਰ ਦੂਜੇ ਪਾਸੇ ਤੋਂ ਦੁਹਰਾਓ।

ਭੁਜੰਗ ਆਸਣ ਲਈ ਯੋਗਾ ਮੈਟ ‘ਤੇ ਆਪਣੇ ਹੱਥਾਂ ਨੂੰ ਆਪਣੇ ਮੋਢਿਆਂ ਦੇ ਕੋਲ ਰੱਖਕੇ ਆਪਣੇ ਪੇਟ ‘ਤੇ ਲੇਟ ਜਾਓ। ਹੁਣ ਆਪਣੇ ਹੱਥਾਂ ਨਾਲ ਦਬਾਅ ਦੇ ਕੇ ਆਪਣੇ ਸਰੀਰ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੋ। ਸਾਹ ਲੈਂਦੇ ਸਮੇਂ, ਸਰੀਰ ਨੂੰ ਉੱਪਰ ਚੁੱਕੋ ਅਤੇ ਜਿੰਨਾ ਚਿਰ ਹੋ ਸਕੇ ਸਾਹ ਰੋਕੋ, ਫਿਰ ਸਾਹ ਲੈਂਦੇ ਹੋਏ ਹੇਠਾਂ ਆ ਜਾਓ। ਇਹ ਯੋਗ ਆਸਣ ਤੁਹਾਡੀ ਚਮੜੀ ਨੂੰ ਨਿਖਾਰਨ ਵਿੱਚ ਮਦਦ ਕਰੇਗਾ।

ਧਨੁਰ ਆਸਣ ਲਈ, ਯੋਗਾ ਮੈਟ ‘ਤੇ ਪੇਟ ਦੇ ਬਲ ਲੇਟ ਜਾਓ। ਹੁਣ ਆਪਣੇ ਦੋਵੇਂ ਗੋਡਿਆਂ ਨੂੰ ਆਪਣੀ ਪਿੱਠ ਵੱਲ ਮੋੜੋ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਹੱਥਾਂ ਨਾਲ ਫੜੋ। ਇਸ ਤੋਂ ਬਾਅਦ ਸਾਹ ਲੈਂਦੇ ਸਮੇਂ ਪੈਰਾਂ ਨੂੰ ਹੱਥਾਂ ਨਾਲ ਖਿੱਚੋ, ਇਸ ਨਾਲ ਸਰੀਰ ਆਪਣੇ-ਆਪ ਉੱਪਰ ਉੱਠ ਜਾਵੇਗਾ। ਆਪਣੀ ਸਮਰੱਥਾ ਅਨੁਸਾਰ ਇਸ ਸਥਿਤੀ ਵਿੱਚ ਰਹੋ, ਫਿਰ ਸਾਹ ਛੱਡਦੇ ਹੋਏ ਹੌਲੀ ਹੌਲੀ ਹੇਠਾਂ ਆਓ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ ਸਰਹਿੰਦ...

ਪੰਜਾਬ ਵਿਚ ਮੀਂਹ ਕਾਰਨ ਠੰਢ ਨੇ ਦਿੱਤੀ ਦਸਤਕ, ਤਾਪਮਾਨ ਵਿਚ 4.8 ਡਿਗਰੀ ਦੀ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ ਹੈ ਅਤੇ ਹੁਣ...

 ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ, ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਰੋਕ

ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਬਉੱਚ ਅਦਾਲਤ ਨੇ...

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ...

ਕੈਨੇਡਾ ਜਾ ਮੁਕਰਨ ਵਾਲੀ ਨੂੰਹ 7 ਸਾਲ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ, ਮੁੰਡੇ ਨੇ ਲਾਇਆ ਸੀ 51 ਲੱਖ

ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ...

ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ, ਅੱਜ 6 ਮੈਟਰੋ ਤੇ 30 ਸੜਕਾਂ ਬੰਦ

 ਪਿਛਲੇ ਦੋ ਦਿਨਾਂ ਤੋਂ ਮੈਟਰੋ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ...

ਸਚਿਨ ਪਾਇਲਟ ਭਾਵੇਂ ਅਗਲੀ ਚੋਣ ਲਈ ਟਿਕਟ ਨਾ ਦੇਣ ਤਾਂ ਵੀ ਮੈਂ ਰਾਹੁਲ ਗਾਂਧੀ ਨਾਲ ਡਟ ਕੇ ਖੜ੍ਹਾਂਗਾ: ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਕੁਝ ਦਿਨਾਂ ਬਾਅਦ ਲੁਧਿਆਣਾ ਤੋਂ ਸੰਸਦ...

ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਐਕਟੀਵਿਟੀ, 3 ਉਡਾਣਾਂ ਡਾਇਵਰਟ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਡਰੋਨ ਐਕਟੀਵਿਟੀ ਦੇਖੇ...

ਜਲੰਧਰ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ; ਮਹਿਲਾ ਦੀ ਮੌਤ, 2 ਜ਼ਖ਼ਮੀ

ਜਲੰਧਰ ਦੇ ਪਿੰਡ ਢੱਡਾ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ...