ਜਿੱਥੇ ਟਮਾਟਰ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਉੱਥੇ ਹੀ ਇਹ ਸਕਿਨ ਨੂੰ ਗਲੋਇੰਗ ਬਣਾਉਣ ‘ਚ ਵੀ ਮਦਦ ਕਰਦਾ ਹੈ। ਲੋਕ ਸਬਜ਼ੀਆਂ ਅਤੇ ਸਲਾਦ ਦੇ ਰੂਪ ‘ਚ ਟਮਾਟਰ ਖਾਣਾ ਪਸੰਦ ਕਰਦੇ ਹਨ। ਟਮਾਟਰ ਦੇ ਫਾਇਦੇ ਤਾਂ ਹਨ ਪਰ ਜੇ ਤੁਸੀਂ ਇਨ੍ਹਾਂ ਨੂੰ ਸੀਮਤ ਮਾਤਰਾ ‘ਚ ਖਾਓਗੇ। ਜੇ ਤੁਸੀਂ ਜ਼ਿਆਦਾ ਟਮਾਟਰ ਖਾਂਦੇ ਹੋ ਤਾਂ ਇਹ ਲਾਭ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ। ਖੋਜ ਦੇ ਅਨੁਸਾਰ ਟਮਾਟਰ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਕਈ ਪ੍ਰੇਸ਼ਾਨੀਆਂ ਨੂੰ ਸੱਦਾ ਦਿੰਦਾ ਹੈ ਜਿਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ…
ਐਸਿਡਿਟੀ
ਟਮਾਟਰ ‘ਚ ਐਸਿਡ ਐਲੀਮੈਂਟਸ ਹੁੰਦੇ ਹਨ ਇਸ ਲਈ ਜ਼ਿਆਦਾ ਮਾਤਰਾ ‘ਚ ਇਸ ਦੇ ਸੇਵਨ ਨਾਲ ਗੈਸਟ੍ਰਿਕ ਐਸਿਡ ਬਣਦਾ ਹੈ। ਇਸ ਨਾਲ ਪਾਚਨ ਵੀ ਕਮਜ਼ੋਰ ਹੁੰਦਾ ਹੈ, ਇਸ ਲਈ ਇਸ ਦਾ ਲਿਮਿਟ ‘ਚ ਹੀ ਸੇਵਨ ਕਰੋ।
ਅੰਤੜੀਆਂ ਦੀਆਂ ਸਮੱਸਿਆਵਾਂ
ਟਮਾਟਰ ‘ਚ ਲਾਇਕੋਪੀਨ ਹੁੰਦੀ ਹੈ ਜਿਸ ਨਾਲ ਇਰੀਟੇਬਲ ਬੋਵੇਲ ਸਿੰਡਰੋਮ (ਆਈਬੀਏ) ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕਿਡਨੀ ਨਾਲ ਜੁੜੀਆਂ ਸਮੱਸਿਆਵਾਂ
ਖੋਜ ਦੇ ਅਨੁਸਾਰ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਵੀ ਸੇਵਨ ਨਹੀਂ ਕਰਨਾ ਚਾਹੀਦਾ। ਇਸ ‘ਚ ਪੋਟਾਸ਼ੀਅਮ ਹੁੰਦਾ ਹੈ ਜੋ ਅਜਿਹੇ ਮਰੀਜ਼ਾਂ ਲਈ ਸਹੀ ਨਹੀਂ ਹੁੰਦਾ। ਉੱਥੇ ਹੀ ਟਮਾਟਰ ਦੇ ਬੀਜ ਕਿਡਨੀ ‘ਚ ਪਹੁੰਚਕੇ ਪੱਥਰੀ ਦਾ ਕਾਰਨ ਬਣਦੇ ਹਨ।
ਐਲਰਜੀ
ਜੇ ਤੁਹਾਨੂੰ ਟਮਾਟਰਾਂ ਤੋਂ ਐਲਰਜੀ ਹੈ ਤਾਂ ਇਸ ਦਾ ਸੇਵਨ ਭੁੱਲ ਕੇ ਵੀ ਨਾ ਕਰੋ। ਇਸ ਨਾਲ ਮੂੰਹ, ਜੀਭ ਅਤੇ ਚਿਹਰੇ ‘ਤੇ ਸੋਜ, ਛਿੱਕਾਂ ਅਤੇ ਗਲ਼ੇ ‘ਚ ਇੰਫੇਕਸ਼ਨ ਹੋ ਸਕਦੀ ਹੈ।
ਹਾਈ ਬਲੱਡ ਪ੍ਰੈਸ਼ਰ
ਅੱਜ ਕੱਲ ਟਮਾਟਰਾਂ ‘ਚ ਇੰਜੈਕਸ਼ਨ ਜਾਂ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਇਹ ਚੰਗੀ ਤਰ੍ਹਾਂ ਪੱਕ ਜਾਵੇ। ਪਰ ਅਜਿਹੇ ਟਮਾਟਰ ਦਾ ਸੇਵਨ ਬੇਚੈਨੀ, ਹਾਈ ਬਲੱਡ ਪ੍ਰੈਸ਼ਰ ਸਮੇਤ ਬਹੁਤ ਸਾਰੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ।
ਪੁਰਸ਼ਾਂ ਲਈ ਹਾਨੀਕਾਰਕ
ਖੋਜ ਦੇ ਅਨੁਸਾਰ ਟਮਾਟਰ ਦੇ ਬੀਜ ‘ਚ ਲਾਇਕੋਪੀਨ ਤੱਤ ਹੁੰਦਾ ਹੈ ਜੋ ਮਰਦ ਪ੍ਰੋਸਟੇਟ ਗਲੈਂਡ ‘ਚ ਅਸਧਾਰਨਤਾਵਾਂ ਪੈਦਾ ਕਰ ਸਕਦਾ ਹੈ। ਇਸ ਨਾਲ ਦਰਦ, ਯੂਰਿਨ ‘ਚ ਜਲਣ ਅਤੇ ਛਾਤੀ ‘ਚ ਦਰਦ ਹੋ ਸਕਦਾ ਹੈ।
ਜੋੜਾਂ ‘ਚ ਦਰਦ
ਜ਼ਿਆਦਾ ਟਮਾਟਰ ਖਾਣ ਨਾਲ ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਜੋੜਾਂ ‘ਚ ਦਰਦ ਅਤੇ ਸ਼ਿਕਾਇਤ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।