ਕੌਫੀ ਪੀਣਾ ਹਰ ਕੋਈ ਪਸੰਦ ਕਰਦਾ ਹੈ। ਕਈ ਲੋਕ ਸਵੇਰੇ ਉੱਠਦੇ ਹੀ ਕੌਫੀ ਪੀਣਾ ਸ਼ੁਰੂ ਕਰ ਦਿੰਦੇ ਹਨ। ਮਾਹਿਰਾਂ ਮੁਤਾਬਕ ਖਾਲੀ ਪੇਟ ਜਾਂ ਜ਼ਿਆਦਾ ਮਾਤਰਾ ‘ਚ ਕੌਫੀ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਕੌਫੀ ਵਿੱਚ ਕੈਫੀਨ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਕਿਰਿਆਸ਼ੀਲ ਕਰਨ ਵਿੱਚ ਮਦਦ ਕਰਦਾ ਹੈ। ਪਰ, ਜ਼ਿਆਦਾ ਕੌਫੀ ਪੀਣਾ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਵੀ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇੱਕ ਖਾਸ ਟਿਪਸ ਹੈ। ਰਿਪੋਰਟ ਮੁਤਾਬਕ ਹਲਦੀ ਵਾਲੀ ਕੌਫੀ ਪੀਣ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਆਓ ਜਾਣਦੇ ਹਾਂ ਇਹ ਕੌਫੀ ਸਿਹਤ ਲਈ ਕਿਵੇਂ ਫਾਇਦੇਮੰਦ ਹੈ ਅਤੇ ਇਸ ਨੂੰ ਬਣਾਉਣ ਦਾ ਤਰੀਕਾ।
ਪਾਚਨ ਤੰਤਰ ਨੂੰ ਰੱਖੋ ਸਿਹਤਮੰਦ: ਹਲਦੀ ‘ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਇਹ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਵਿਚ ਮਦਦਗਾਰ ਹੁੰਦਾ ਹੈ।
ਇਮਿਊਨਿਟੀ ਬੂਸਟਰ: ਹਲਦੀ ਵਾਲੀ ਕੌਫੀ ਪੀਣ ਨਾਲ ਤੁਸੀਂ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚ ਸਕਦੇ ਹੋ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ।
ਪੇਟ ਫੁੱਲਣ ਨੂੰ ਘਟਾਓ: ਹਲਦੀ ਕੌਫੀ ਵਿੱਚ ਮੌਜੂਦ ਕਰਕਿਊਮਿਨ ਪੇਟ ਦੇ ਫੁੱਲਣ ਨੂੰ ਘੱਟ ਕਰਨ ਲਈ ਦੱਸਿਆ ਗਿਆ ਹੈ। ਇਸ ‘ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਹੱਡੀਆਂ ਦੇ ਦਰਦ ਨੂੰ ਦੂਰ ਕਰਨ ‘ਚ ਕਾਰਗਰ ਹਨ।
ਇਸ ਤਰ੍ਹਾਂ ਬਣਾਓ ਹਲਦੀ ਵਾਲੀ ਕੌਫੀ : ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਕੌਫੀ ਨੂੰ ਕਟੋਰੀ ‘ਚ ਹਿਲਾਓ। ਹੁਣ ਇਕ ਪੈਨ ਵਿਚ ਦੁੱਧ ਲਓ, ਉਸ ਵਿਚ ਇਕ ਚਮਚ ਹਲਦੀ ਪਾਓ ਅਤੇ ਇਸ ਮਿਸ਼ਰਣ ਨੂੰ ਉਬਾਲੋ। ਹੁਣ ਇਸ ‘ਚ ਕੌਫੀ ਮਿਲਾਓ। ਹਲਦੀ ਵਾਲੀ ਕੌਫੀ ਤਿਆਰ ਹੈ।












