ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣੇ-ਆਪਣੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ। ਜਿਸ ਕਾਰਨ ਉਹ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ ਇਸ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਸ਼ਿਕਾਰ ਹੋਣ ਖ਼ਤਰਾ ਵੱਧ ਜਾਂਦਾ ਹੈ। ਅੱਜ-ਕੱਲ੍ਹ ਸਰੀਰ ਨੂੰ ਅਜਿਹੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਕਦੇ ਨਾਮ ਵੀ ਨਹੀਂ ਸੁਣਿਆ ਹੁੰਦਾ। ਅਜਿਹੀ ਹੀ ਇੱਕ ਬਿਮਾਰੀ ਹੈ ਸਟ੍ਰੋਕ। ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਦਿਮਾਗ ਨੂੰ ਖੂਨ ਦੀ ਸਪਲਾਈ ਘੱਟ ਹੁੰਦੀ ਹੈ ਜਾਂ ਰੁੱਕ ਜਾਂਦੀ ਹੈ। ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਇਸ ਦੇ ਆਮ ਲੱਛਣ ਪਾਏ ਜਾਂਦੇ ਹਨ।
ਇੱਕ ਅਧਿਐਨ ਅਨੁਸਾਰ 85 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਸਟ੍ਰੋਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਮੌਤ ਅਤੇ ਕਾਰਜਸ਼ੀਲ ਕਮਜ਼ੋਰੀ ਦਾ ਇੱਕ ਪ੍ਰਮੁੱਖ ਕਾਰਨ ਹੈ ਅਤੇ ਉਹ ਇਸ ਦੇ ਲੱਛਣਾਂ ਤੋਂ ਜਾਣੂ ਨਹੀਂ ਹਨ। ਹਾਲਹੀ ‘ਚ ਕੇਰਲਾ ਚ ਸਰਵੇਖਣ ਕੀਤੇ ਗਏ 91 ਮਰੀਜ਼ਾਂ ਦੇ ਸਮੂਹ ਵਿੱਚੋਂ ਮੌਜੂਦਾ ਅਤੇ ਰਿਕਿਓਰਿਗ ਸਟ੍ਰੋਕ ਬਾਰੇ ਪਤਾ ਲਗਾਇਆ ਹੈ, ਉਨ੍ਹਾਂ ਵਿੱਚੋਂ 85.7 ਪ੍ਰਤੀਸ਼ਤ ਮਰੀਜ਼ ਇਸਦੇ ਲੱਛਣਾਂ ਤੋਂ ਅਣਜਾਣ ਸਨ।
ਜ਼ਿਕਰਯੋਗ ਹੈ ਕਿ ਕੇਰਲਾ ਇੱਕ ਉੱਚ ਸਾਖਰਤਾ ਦਰ ਵਾਲਾ ਰਾਜ ਹੈ, ਇਸ ਲਈ ਇਹ ਚਿੰਤਾਜਨਕ ਹੈ ਕਿ ਲਗਭਗ 87.5 ਪ੍ਰਤੀਸ਼ਤ ਆਬਾਦੀ ਅਜੇ ਵੀ ਸਟ੍ਰੋਕ ਦੇ ਲੱਛਣਾਂ ਤੋਂ ਅਣਜਾਣ ਹੈ। ਜਿਸ ਕਾਰਨ ਉੱਚ ਰੋਗ ਅਤੇ ਮੌਤ ਦਰ ਹੁੰਦੀ ਹੈ। ਭਾਵੇ ਹੀ ਜ਼ਿਆਦਾਤਰ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਵਿੱਚ ਪਾਇਆ ਗਿਆ ਕਿ ਸਟ੍ਰੋਕ ਦੇ ਮਰੀਜ਼ਾਂ ਵਿੱਚ ਸਟ੍ਰੋਕ ਦੇ ਲੱਛਣਾਂ ਅਤੇ ਜੋਖਮ ਦੇ ਕਾਰਕਾਂ ਬਾਰੇ ਜਾਗਰੂਕਤਾ ਘੱਟ ਸੀ। ਹਸਪਤਾਲ ਦੇ ਸਟ੍ਰੋਕ ਮੈਡੀਸਨ ਅਤੇ ਨਿਊਰੋਲੋਜੀ ਵਿਭਾਗ ਦੇ ਮੁਖੀ ਡਾਕਟਰ ਨੇ ਕਿਹਾ ਕਿ ਭਾਰਤ ਵਿੱਚ, ਨੌਜਵਾਨਾਂ ਵਿੱਚ ਸਟ੍ਰੋਕ ਦਾ ਪ੍ਰਚਲਨ ਪੱਛਮੀ ਆਬਾਦੀ ਨਾਲੋਂ ਵੱਧ ਹੈ ਅਤੇ ਵਿਸ਼ੇਸ਼ ਸਟ੍ਰੋਕ ਯੂਨਿਟਾਂ ਅਤੇ ਥ੍ਰੋਮੋਬੋਲਿਟਿਕ ਥੈਰੇਪੀ ਦੇ ਲਾਗੂ ਹੋਣ ਦੇ ਬਾਵਜੂਦ, ਜਨਤਾ ਸਟ੍ਰੋਕ ਬਾਰੇ ਅਣਜਾਣ ਰਹਿੰਦੀ ਹੈ।
ਸਟ੍ਰੋਕ ਦੇ ਲੱਛਣ-
1.. ਚਿਹਰਾ, ਬਾਂਹ ਜਾਂ ਲੱਤ ਦਾ ਅਚਾਨਕ ਸੁੰਨ ਹੋ ਜਾਣਾ ਜਾਂ ਕਮਜ਼ੋਰੀ, ਖਾਸ ਕਰਕੇ ਸਰੀਰ ਦੇ ਇੱਕ ਪਾਸੇ।
2.. ਅਚਾਨਕ ਉਲਝਣ, ਬੋਲਣ ਜਾਂ ਸਮਝਣ ਵਿੱਚ ਦਿੱਕਤ
3.. ਇੱਕ ਜਾਂ ਦੋਨੋਂ ਅੱਖਾਂ ਵਿੱਚ ਦੇਖਣ ਵਿੱਚ ਅਚਾਨਕ ਮੁਸ਼ਕਲ।
4.. ਅਚਾਨਕ ਤੁਰਨ ਵਿੱਚ ਮੁਸ਼ਕਲ, ਚੱਕਰ ਆਉਣੇ, ਸੰਤੁਲਨ ਜਾਂ ਤਾਲਮੇਲ ਦਾ ਨੁਕਸਾਨ।
5.. ਬਿਨਾਂ ਕਿਸੇ ਕਾਰਨ ਦੇ ਅਚਾਨਕ ਗੰਭੀਰ ਸਿਰ ਦਰਦ।
6.. ਹੱਥਾਂ ਅਤੇ ਅੱਖਾਂ ਵਿੱਚ ਤਾਲਮੇਲ ਦੀ ਕਮੀ
----------- Advertisement -----------
ਸਟ੍ਰੋਕ ਤੋਂ ਪੀੜ੍ਹਤ 85 ਪ੍ਰਤੀਸ਼ਤ ਲੋਕ ਇਸਦੇ ਲੱਛਣਾਂ ਤੋਂ ਅਣਜਾਣ! ਜਾਣੋ ਕਿਹੜੀਆਂ ਦਿੱਕਤਾਂ ਦਾ ਕਰਨਾ ਪੈਂਦਾ ਹੈ ਸਾਹਮਣਾ
Published on
----------- Advertisement -----------
----------- Advertisement -----------












