June 28, 2026, 4:54 pm
----------- Advertisement -----------
HomeNewsHealthਸਰਦੀਆਂ ਵਿੱਚ ਇਨ੍ਹਾਂ ਤਰੀਕਿਆਂ ਨਾਲ ਕਰੋ ਨਵਜੰਮੇ ਬੱਚੇ ਦੀ ਦੇਖਭਾਲ, ਬੱਚਾ ਰਹੇਗਾ...

ਸਰਦੀਆਂ ਵਿੱਚ ਇਨ੍ਹਾਂ ਤਰੀਕਿਆਂ ਨਾਲ ਕਰੋ ਨਵਜੰਮੇ ਬੱਚੇ ਦੀ ਦੇਖਭਾਲ, ਬੱਚਾ ਰਹੇਗਾ ਸਿਹਤਮੰਦ

Published on

----------- Advertisement -----------

ਸਰਦੀਆਂ ਸ਼ੁਰੂ ਹੁੰਦੇ ਹੀ ਨਵਜੰਮੇ ਬੱਚੇ ਦੇ ਮਾਤਾ-ਪਿਤਾ ਨੂੰ ਸਮਝ ਨਹੀਂ ਆਉਂਦੀ ਕਿ ਉਸ ਦੀ ਦੇਖਭਾਲ ਕਿਵੇਂ ਕੀਤੀ ਜਾਵੇ ਤਾਂ ਜੋ ਉਹ ਸਿਹਤਮੰਦ ਰਹੇ। ਇਸ ਦੇ ਲਈ ਪਹਿਲਾਂ ਕੁਝ ਮੁੱਢਲੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹ ਅਜਿਹੀ ਮਹੱਤਵਪੂਰਨ ਗੱਲ ਹੈ ਜਿਸ ਵੱਲ ਜ਼ਿਆਦਾਤਰ ਮਾਪੇ ਧਿਆਨ ਨਹੀਂ ਦਿੰਦੇ ਹਨ। ਸਰਦੀਆਂ ਦੇ ਮੌਸਮ ਵਿੱਚ ਕਮਰੇ ਦਾ ਤਾਪਮਾਨ ਹਮੇਸ਼ਾ 25-30 ਡਿਗਰੀ ਸੈਂਟੀਗਰੇਡ ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਹ ਧਿਆਨ ਵਿੱਚ ਰੱਖਣਾ ਵੀ ਜ਼ਰੂਰੀ ਹੈ ਕਿ ਤਾਪਮਾਨ ਸਥਿਰ ਰਹੇ। ਭਾਵੇਂ ਤੁਸੀਂ ਆਪਣੇ ਬੱਚੇ ਨੂੰ ਘਰ ਦੇ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਲੈ ਜਾਂਦੇ ਹੋ, ਇਹ ਯਕੀਨੀ ਬਣਾਓ ਕਿ ਤਾਪਮਾਨ ਇੱਕੋ ਜਿਹਾ ਰਹੇ। ਉਸ ਨੂੰ ਲੈ ਕੇ ਥੋੜ੍ਹੀ ਦੇਰ ਲਈ ਧੁੱਪ ਵਿਚ ਬੈਠੋ ਕਿਉਂਕਿ ਸੂਰਜ ਦੀ ਰੌਸ਼ਨੀ ਤੋਂ ਪ੍ਰਾਪਤ ਵਿਟਾਮਿਨ ਡੀ ਬੱਚੇ ਦੀਆਂ ਹੱਡੀਆਂ ਦੇ ਵਿਕਾਸ ਵਿਚ ਸਹਾਇਕ ਹੁੰਦਾ ਹੈ।

ਹੁਣ ਤੱਕ ਹੋਈਆਂ ਖੋਜਾਂ ਨੇ ਇਹ ਸਿੱਧ ਕੀਤਾ ਹੈ ਕਿ ਮਸਾਜ ਬੱਚੇ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਵਿਕਾਸ ਵਿੱਚ ਮਦਦਗਾਰ ਹੁੰਦੀ ਹੈ। ਇਸ ਦੇ ਲਈ ਤੁਸੀਂ ਆਪਣੀ ਪਸੰਦ ਅਨੁਸਾਰ ਜੈਤੂਨ ਜਾਂ ਨਾਰੀਅਲ ਤੇਲ ਦੀ ਚੋਣ ਕਰ ਸਕਦੇ ਹੋ। ਸਰ੍ਹੋਂ ਦਾ ਤੇਲ ਵੀ ਮਾੜਾ ਨਹੀਂ ਹੁੰਦਾ ਪਰ ਇਸ ਦੀ ਕੁੜੱਤਣ ਕਾਰਨ ਬੱਚੇ ਦੀਆਂ ਅੱਖਾਂ ‘ਚ ਜਲਨ ਹੋ ਜਾਂਦੀ ਹੈ। ਮਾਲਿਸ਼ ਕਰਨ ਤੋਂ ਬਾਅਦ ਬੱਚੇ ਨੂੰ ਬੰਦ ਕਮਰੇ ‘ਚ ਕੋਸੇ ਪਾਣੀ ਨਾਲ ਨਹਾਓ ਅਤੇ ਜ਼ਿਆਦਾ ਦੇਰ ਤੱਕ ਬਿਨਾਂ ਕੱਪੜਿਆਂ ਦੇ ਖੁੱਲ੍ਹਾ ਨਾ ਛੱਡੋ। ਇਸ ਕਾਰਨ ਉਸਨੂੰ ਠੰਡ ਲੱਗ ਸਕਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...